ਚੰਡੀਗੜ੍ਹ ਡੈਸਕ : ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਤੋਂ ਬਾਅਦ ਦੂਜੇ ਦੇਸ਼ਾਂ ਦੀਆਂ ਵੀ ਪ੍ਰਤੀਕਿਰਿਆਵਾਂ ਆ (Controversy Between India Canada) ਰਹੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨ ਸਮਰਥਕ ਤੇ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤੀ ਏਜੰਸੀਆਂ ਉੱਤੇ ਦੋਸ਼ ਲਾਇਆ ਸੀ, ਇਸ ਤੋਂ ਬਾਅਦ ਲਗਾਤਾਰ ਦੁਨੀਆ ਭਰ ਦੇ ਮੁਲਕਾਂ ਨੇ ਚਿੰਤਾ ਜਾਹਿਰ ਕੀਤੀ ਸੀ।
ਇਲਜ਼ਾਮਾ ਉੱਤੇ ਨੇੜਿਓਂ ਨਜ਼ਰ : ਇਸ ਮਸਲੇ ਉੱਤੇ ਪ੍ਰੀਕਰਮ ਦਿੰਦਿਆਂ ਆਸਟਰੇਲੀਆ ਨੇ ਕਿਹਾ ਹੈ ਕਿ ਕੈਨੇਡਾ ਦੇ ਇਲਜ਼ਾਮ ਚਿੰਤਾਜਨਕ ਹਨ (Canada's accusations are alarming) ਅਤੇ ਇਸ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਬਿਆਨ ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿੱਚ ਦਿੱਤਾ ਹੈ। ਇਸੇ ਤਰ੍ਹਾਂ ਕੈਨੇਡਾ ਦੇ (Australian Foreign Minister Penny Wong) ਕਰੀਬੀ ਭਾਈਵਾਲ ‘ਫਾਈਵ ਆਈਜ਼’ ਨੇ ਕਿਹਾ ਹੈ ਕਿ ਦਾਅਵਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦਰਅਸਲ, ਕੈਨੇਡਾ ‘ਫਾਈਵ ਆਈਜ਼’ ਨੈੱਟਵਰਕ ਦਾ ਹਿੱਸਾ ਹੈ। ਇਸ ਨੈਟਵਰਕ ਵਿੱਚ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਮਾਮਲੇ ਉੱਤੇ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਆਪਣੇ ਸਬੰਧਾਂ ’ਚ ਹੋਰ ਨਹੀਂ ਵਿਗਾੜ ਸਕਦੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਭੜਕਾਉਣਾ ਜਾਂ ਵਧਾਉਣਾ ਦੀ ਵੀ ਕੋਈ ਨੀਅਤ ਨਹੀ ਹੈ। ਸਿਰਫ (Justin Trudeau) ਇਹ ਚਾਹੁੰਦੇ ਹਾਂ ਕਿ ਹਰ ਸਥਿਤੀ ਸਪਸ਼ਟ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਨੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਲਈ ਭਾਰਤ ਨੂੰ ਸੱਦਾ ਦਿੱਤਾ ਹੈ।
- Canada Visa Service Suspend: ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ
- Hindu Forum against Pannu : ਕੈਨੇਡਾ 'ਚ ਹਿੰਦੂ ਫੋਰਮ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਖੋਲ੍ਹਿਆ ਮੋਰਚਾ
- Lawrence Bisnoi Gang took responsibility : ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ, ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਖੁਲਾਸਾ
ਅਮਰੀਕਾ ਦੇ ਰਣਨੀਤਕ ਸੰਚਾਰ ਮਾਮਲਿਆਂ ਦੇ ਕੌਮੀ ਸੁਰੱਖਿਆ ਪਰਿਸ਼ਦ ਦੇ ਤਾਲਮੇਲ ਅਧਿਕਾਰੀ ਜੌਹਨ ਕਿਰਬੀ ਨੇ ਕਿਹਾ ਕਿ ਵਾਸ਼ਿੰਗਟਨ ਇਸ ਗੱਲ ਲਈ ਆਸਵੰਦ ਹੈ ਕਿ ਭਾਰਤ ਨੂੰ ਇਸ ਮਾਮਲੇ ਦੀ ਜਾਂਚ ’ਚ ਸਹਿਯੋਗ ਦੇਣਾ ਚਾਹੀਦਾ ਹੈ। ਜੋਅ ਬਾਇਡਨ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਗੰਭੀਰ ਹਨ ਤੇ ਕੈਨੇਡਾ ਵੱਲੋਂ ਕੀਤੀ ਜਾ ਰਹੀ ਜਾਂਚ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰ ਰਹੇ ਹਨ।