ਚੰਡੀਗੜ੍ਹ: ਵੈਲੇਨਟਾਈਨਜ਼ ਡੇਅ ਮੌਕੇ ਇਸ ਵਾਰ ਸਿਰਫ਼ ਕਾਰਡ, ਟੈਡੀ ਬੀਅਰ ਜਾਂ ਤੋਹਫ਼ੇ ਹੀ ਨਹੀਂ ਖਰੀਦੇ ਜਾ ਰਹੇ, ਬਲਕਿ ਗਹਿਣਿਆਂ ਵਿੱਚ ਵੀ ਲੋਕਾਂ ਦੀ ਰੁਚੀ ਵੱਧ ਰਹੀ ਹੈ।ਬਾਜ਼ਾਰਾਂ ਵਿੱਚ ਵੇਲੈਨਟਾਈਨਸ ਡੇਅ ਨੂੰ ਮੁੱਖ ਰੱਖਦਿਆ ਖਾਸ ਕਿਸਮ ਦੇ ਗਹਿਣੇ ਡਿਜ਼ਾਈਨ ਕੀਤੇ ਗਏ ਹਨ। ਤੁਸੀਂ ਵੀ ਵੇਖੋ ਗਹਿਣਿਆਂ ਨਾਲ ਕਿਵੇਂ ਵੈਲੇਨਟਾਈਨਸ ਡੇਅ ਮੌਕੇ ਬਜ਼ਾਰ ਸਜੇ ਹੋਏ ਹਨ।
ਦਿਲ ਵਾਲੇ ਲਾਕਿਟ ਦਾ ਟਰੈਂਡ : ਔਰਤਾਂ ਨੂੰ ਗਹਿਣਿਆਂ ਨਾਲ ਬਹੁਤ ਪਿਆਰ ਹੁੰਦਾ ਹੈ, ਤਾਂ ਫਿਰ ਵੈਲੇਨਟਾਈਨਜ਼ ਡੇਅ ਮੌਕੇ ਉਨ੍ਹਾਂ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਇਸੇ ਗਹਿਣਿਆਂ ਵਿੱਚ ਪਿਆਰ ਦੇ ਮੋਤੀ ਪਰੋ ਕੇ ਗਹਿਣੇ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚ ਆਰਟੀਫੀਸ਼ਅਲ ਗਹਿਣਿਆਂ ਦਾ ਟਰੈਂਡ ਚੱਲ ਰਿਹਾ ਹੈ। ਇਨ੍ਹਾਂ ਗਹਿਣਿਆਂ ਵਿੱਚ ਵੀ ਦਿਲ ਦਾ ਮਾਮਲਾ ਭਾਰੂ ਰਿਹਾ ਅਤੇ ਲਾਕਿਟ ਨੂੰ ਦਿਲ ਦੇ ਆਕਾਰ ਦਾ ਬਣਾ ਕੇ ਚੈਨ ਵਿੱਚ ਫਿੱਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਜ਼ਾਰਾਂ ਵਿੱਚ ਇਵੀਲ ਆਈ ਪੈਂਡੇਟ ਦੀ ਕਲੈਕਸ਼ਨ ਦੀ ਭਰਮਾਰ ਹੈ।
ਲੜਕਿਆਂ ਲਈ ਬਰੈਸਲੇਟਸ ਦੀ ਭਰਮਾਰ : ਜੇਕਰ ਲੜਕੀਆਂ ਲਈ ਗਹਿਣਿਆਂ ਦੀ ਕਲੈਕਸ਼ਨ ਨੂੰ ਮਾਰਕੀਟ ਵਿੱਚ ਉਤਾਰਿਆ ਗਿਆ। ਉਥੇ ਹੀ ਲੜਕਿਆਂ ਲਈ ਵੀ ਖਾਸ ਬਰੈਸਲੇਟ ਡਿਜ਼ਾਈਨ ਕੀਤੇ ਗਏ ਹਨ, ਜੋ ਕਿ ਲੜਕੀਆਂ ਵੀ ਆਪਣ ਚਾਹੁਣ ਵਾਲੇ ਸਾਥੀ ਨੂੰ ਤੋਹਫੇ ਵਜੋਂ ਦੇ ਸਕਦੀਆਂ ਹਨ।
ਕਪਲ ਰਿੰਗਸ ਵੀ ਕਰ ਰਹੀਆਂ ਟਰੈਂਡ : ਵੈਲੇਨਟਾਈਨਜ਼ ਡੇਅ ਨੂੰ ਯਾਦਗਾਰ ਬਣਾਉਣ ਲਈ ਬਜ਼ਾਰ ਵਿੱਚ ਵੱਖਰੀ ਕਿਸਮ ਦੀਆਂ ਕਪਲ ਰਿੰਗਸ ਦੀ ਵੀ ਕਲੈਕਸ਼ਨ ਹੈ। ਇਸ ਨੂੰ ਔਰਤਾਂ ਅਤੇ ਮਰਦ ਦੋਵੇਂ ਪਾ ਸਕਦੇ ਹਨ। ਪਤੀ-ਪਤਨੀ ਅਤੇ ਪ੍ਰੇਮੀ-ਪ੍ਰੇਮਿਕਾ ਦੋਵੇਂ ਹੀ ਇਕ ਦੂਜੇ ਨੂੰ ਇਹ ਪਿਆਰਾ ਜਿਹਾ ਨਜ਼ਰਾਨਾ ਭੇਂਟ ਕਰ ਸਕਦੇ ਹਨ।
ਫੋਟੋ ਲਾਕਿਟ : ਫੋਟੋ ਲੋਕਿਟ ਵੈਸੇ ਤਾਂ ਬਹੁਤ ਪੁਰਾਣੀ ਰਿਵਾਇਤ ਹੈ, ਪਰ ਵੈਲੇਨਟਾਈਨਜ਼ ਡੇਅ ਲਈ ਇਸ ਨੂੰ ਖਾਸ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ ਕਪਲ ਫੋਟੋ ਨੂੰ ਜੜਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਔਰਤਾਂ ਲਈ ਕਈ ਝੁਮਕੇ ਵੀ ਡਿਜਾਈਨ ਕੀਤੇ ਗਏ ਹਨ। ਜ਼ਿਆਦਾਤਰ ਗਹਿਣੇ ਦਿਲ ਦੇ ਆਕਾਰ ਵਿੱਚ ਬਣਾਏ ਗਏ ਹਨ।
ਵੈਲੇਨਟਾਈਨ ਵੀਕ ਦਾ ਵੀ ਖਾਸ ਮਹੱਤਵ : 14 ਫਰਵਰੀ ਨੂੰ ਹਰ ਸਾਲ ਵੈਲੇਨਟਾਈਨਜ਼ ਡੇਅ ਮਨਾਇਆ ਜਾਂਦਾ ਹੈ। ਜਿਸ ਤੋਂ 1 ਹਫ਼ਤਾ ਪਹਿਲਾਂ ਹੀ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਜਾਂਦੀ ਹੈ। ਪੂਰਾ ਹਫ਼ਤਾ ਪਿਆਰ ਦੀਆਂ ਤੰਦਾ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ। 7 ਫ਼ਰਵਰੀ ਤੋਂ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਰੋਜ਼ ਡੇਅ ਤੋਂ ਹੁੰਦੀ ਹੈ, 8 ਫ਼ਰਵਰੀ ਨੂੰ ਪ੍ਰਪੋਜ਼ ਡੇਅ, 9 ਫ਼ਰਵਰੀ ਚੌਕਲੇਟ ਡੇਅ, 10 ਫ਼ਰਵਰੀ ਨੂੰ ਟੈਡੀ ਡੇਅ, 11 ਫ਼ਰਵਰੀ ਪ੍ਰੋਮਿਸ ਡੇਅ, 12 ਫ਼ਰਵਰੀ ਹੱਗ ਡੇਅ, 13 ਫ਼ਰਵਰੀ ਕਿਸ ਡੇਅ ਅਤੇ 14 ਫ਼ਰਵਰੀ ਵੈਲੇਨਟਾਈਨਜ਼ ਡੇਅ ਵਜੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: Happy Hug DAY 2023: ਹੱਗ ਡੇਅ ਉੱਤੇ ਆਪਣੇ ਸਾਥੀ ਨੂੰ ਇਸ ਤਰ੍ਹਾਂ ਪਾਓ ਜਾਦੂਈ ਜੱਫੀ