ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ 27 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਹੈ। ਇਸ ਵਿੱਚ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਣਗੇ।
ਉੱਥੇ ਹੀ 24 ਅਤੇ 25 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੇ ਮੈਂਬਰਾਂ ਨਾਲ ਬੈਠਕ ਵੀ ਇਸ ਬਾਬਤ ਕੀਤੀ ਜਾਵੇਗੀ। ਇਨ੍ਹਾਂ ਐੱਸਜੀਪੀਸੀ ਚੋਣਾਂ ਬਾਰੇ ਪੰਜਾਬ ਦੇ ਵਜ਼ੀਰ ਤ੍ਰਿਪਤ ਬਾਜਵਾ ਨੇ ਕਿਹਾ ਕਿ ਇਹ ਚੋਣਾਂ ਆਜ਼ਾਦੀ ਨਾਲ ਹੋਣੀਆਂ ਚਾਹੀਦੀਆਂ ਹਨ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਗੱਲਬਾਤ ਕਰਦਿਆਂ ਨੇ ਕਿਹਾ ਕਿ ਐੱਸਜੀਪੀਸੀ ਦਾ ਪ੍ਰਧਾਨ ਦਾ ਸੁਖਬੀਰ ਬਾਦਲ ਦੀ ਪਰਚੀ ਹੀ ਨਿਰਧਾਰਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਐਸਜੀਪੀਸੀ ਚੋਣਾਂ ਅਕਾਲੀ ਦਲ ਦੀਆਂ ਹੱਥ ਠੋਕਾ ਬਣ ਕੇ ਰਹਿ ਗਈਆਂ ਹਨ।
ਬਾਜਵਾ ਨੇ ਕਿਹਾ ਹੈ ਕਿ ਐਸਜੀਪੀਸੀ ਚੋਣਾਂ ਆਜ਼ਾਦੀ ਨਾਲ ਹੋਣੀਆਂ ਚਾਹੀਦੀਆਂ ਹਨ ਪਰ ਲੰਮੇ ਸਮੇਂ ਤੋਂ ਇਹ ਚੋਣਾਂ ਕਰਾਉਣ ਦੀ ਉਡੀਕ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੱਕ ਹੈ ਕਿ ਉਹ ਆਪਣਾ ਆਪਣਾ ਮੈਂਬਰ ਚੁਣ ਕੇ ਭੇਜਣ ਜਿਸ ਤੋਂ ਬਾਅਦ ਬਿਨਾਂ ਕਿਸੇ ਪੱਖਪਾਤ 'ਤੇ ਪ੍ਰਧਾਨ ਚੁਣਿਆ ਜਾਵੇ।
ਇਹ ਵੀ ਪੜੋ: ਮਾਹਾਰਾਸ਼ਟਰ ਚੋਣ ਸੰਕਟ- NCP ਤੇ ਕਾਂਗਰਸ ਅੱਜ ਕਰਣਗੇ ਬੈਠਕ
ਉੱਥੇ ਦੂਜੇ ਪਾਸੇ ਵਿਧਾਇਕਾਂ ਦੇ ਫੋਨ ਟੈਪਿੰਗ ਦੇ ਮਾਮਲੇ 'ਤੇ ਬਾਜਵਾ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਅਤੇ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ।
ਬਾਜਵਾ ਨੇ ਕਿਹਾ ਕਿ ਜਾਂਚ ਮਾਰਕ ਹੋਈ ਜਾਂ ਨਹੀਂ ਇਸ ਦੀ ਜਾਣਕਾਰੀ ਤਾਂ ਨਹੀਂ ਪਰ ਗਲਤ ਹੈ ਜੋ ਵੀ ਹੋਇਆ।