ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫ਼ੇਰਬਦਲ ਕੀਤਾ ਗਿਆ ਹੈ। ਸੂਬੇ ਵਿਚ 10 ਆਈ. ਏ. ਐੱਸ ਅਤੇ 3 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਦੋ ਜ਼ਿਲ੍ਹੇ ਫਿਰੋਜ਼ਪੁਰ ਅਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ। ਅਸ਼ਿਕਾ ਜੈਨ ਨੂੰ ਮੁਹਾਲੀ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਵੇਖਦੇ ਹਾਂ ਕਿ ਕਿਸ ਅਫ਼ਸਰ ਨੂੰ ਕੀ ਜ਼ਿੰਮੇਦਾਰੀ ਮਿਲੀ ਹੈ?
ਕਿਹੜੇ ਅਫ਼ਸਰ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ? ਆਈ.ਏ.ਐਸ ਅਫ਼ਸਰ ਸਰਵਜੀਤ ਸਿੰਘ ਨੂੰ ਐਡੀਸ਼ਨਲ ਚੀਫ਼ ਸੈਕਰੇਟਰੀ ਨਿਯੁਕਤ ਕੀਤਾ ਗਿਆ ਹੈ। ਆਈ. ਏ. ਐਸ ਅਧਿਕਾਰੀ ਅਮਪਾਲ ਸਿੰਘ ਨੂੰ ਰੈਵੇਨਿਊ ਅਤੇ ਰੀਹੇਬਲੀਟੇਸ਼ਨ ਵਿਭਾਗ ਦਾ ਸਪੈਸ਼ਲ ਸਕੱਤਰ ਬਣਾਇਆ ਗਿਆ ਹੈ। ਆਈ. ਏ. ਐਸ ਅਧਿਕਾਰੀ ਬਬੀਤਾ ਨੂੰ ਸਮਾਜਿਕ ਨਿਆਂ ਅਤੇ ਅਧਿਕਾਰ ਵਿਭਾਗ ਲਈ ਡਾਇਰੈਕਟਰ, ਕੇਸ਼ਵ ਹਿੰਗੋਨੀਆਂ ਨੂੰ ਰੇਵੇਨਿਊ ਅਤੇ ਰੀਹੇਬਲੀਟੇਸ਼ਨ ਵਿਭਾਗ ਦਾ ਸਪੈਸ਼ਲ ਸਕੱਤਰ, ਅਮਿਤ ਤਲਵਾੜ ਨੂੰ ਖੇਡਾਂ ਅਤੇ ਯੁਵਕ ਭਲਾਈ ਡਾਇਰੈਕਟਰ, ਅੰਮ੍ਰਿਤ ਸਿੰਘ ਨੂੰ ਸੈਰ ਸਪਾਟਾ ਸੱਭਿਆਚਾਰ ਅਤੇ ਵਿਰਾਸਤੀ ਸੈਰ ਸਪਾਟਾ ਬੋਰਡ ਦਾ ਡਾਇਰੈਕਟਰ, ਰਾਜੇਸ਼ ਧੀਮਾਨ ਨੂੰ ਫਿਰੋਜ਼ਪੁਰ ਦਾ ਡਿਪਟੀ ਕਮਿਸ਼ਨਰ, ਅਸ਼ਿਕਾ ਜੈਨ ਨੂੰ ਡਿਪਟੀ ਕਮਿਸ਼ਨਰ ਮੋਹਾਲੀ, ਰਵਿੰਦਰ ਸਿੰਘ ਨੂੰ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਮੁਕਤਸਰ ਸਾਹਿਬ ਵਿਚ ਪੇਂਡੂ ਵਿਕਾਸ ਲਈ ਡਿਪਟੀ ਕਮਿਸ਼ਨਰ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਇਸਮਤ ਵਿਜੇ ਸਿੰਘ ਨੂੰ ਪਟਿਆਲਾ ਮੈਜਿਸਟ੍ਰੇਟ ਸਬ ਡਿਵੀਜ਼ਨ ਅਤੇ ਬਲਵਿੰਦਰ ਸਿੰਘ ਨੂੰ ਸਬ ਡਿਵੀਜ਼ਨਲ ਡੇਰਾ ਬਾਬਾ ਨਾਨਕ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਐਕਸ਼ਨ ਦਾ ਅਸਰ, ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਪੀਸੀਐੱਸ ਅਫ਼ਸਰ