ਤਰਨਤਾਰਨ : ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਦੇਸ਼ ਦੀਆਂ 16 ਜਥੇਬੰਦੀਆ ਨਾਲ ਰਲ ਕੇ 22 ਅਗਸਤ ਨੂੰ ਚੰਡੀਗੜ੍ਹ ਲੱਗਣ ਵਾਲੇ ਸਾਝੇ ਮੋਰਚੇ ਦੇ ਕਿਸਾਨ ਆਗੂਆ ਨੂੰ ਸਰਕਾਰ ਵੱਲੋ ਘਰਾਂ ਵਿੱਚ ਨਜ਼ਰਬੰਦ ਕਰਕੇ ਅਤੇ ਕਈ ਆਗੂਆਂ ਨੂੰ ਬਿਨਾ ਕਿਸੇ ਕਾਰਣ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਵਿਰੋਧ ਵਿੱਚ ਉਸਮਾ ਟੌਲ ਪਲਾਜ਼ਾ ਪੂਰੀ ਤਰਾ ਬੰਦ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਗੁਲਾਮ ਹੋ ਚੁੱਕੀ ਅਤੇ ਮੋਦੀ ਸਰਕਾਰ ਦੀ ਬੋਲੀ ਬੋਲ ਰਹੀ ਹੈ।
ਪੁੱਠੇ ਪੈਰੀਂ ਮੁੜਿਆ ਪ੍ਰਸ਼ਾਸਨ : ਧਰਨੇ ਵਿਚ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੰਦੀ ਨੇ ਪੰਜਾਬ ਸਰਕਾਰ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਅਤੇ ਨਾਅਰੇਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਜਥੇਬੰਦੀ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਪ੍ਰਸ਼ਾਸਨ ਨੂੰ ਪਿਛਾਂਹ ਮੁੜਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਕੀਤੀ ਗਈ ਹੈ ਕਿ ਜੋ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਸ਼ਹਿ ਅਤੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਹੈ ਅਤੇ ਇੱਕ ਕਿਸਾਨ ਦੀ ਮੌਤ ਹੋਈ, ਇਹ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਜਿਨਾਂ ਚਿਰ ਸ਼ਹੀਦ ਕਿਸਾਨ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਅਤੇ ਸਮੁੱਚਾ ਕਰਜਾ ਮੁਆਫ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
- Overdose of Drugs : ਕੀ ਅਸਲ ਵਿੱਚ ਵੱਧ ਰਹੀਆਂ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ? ਕੀ ਨਸ਼ੇ ਉੱਤੇ ਪਈ ਨੱਥ? ਕੀ ਹੈ ਇਸ ਪਿਛੇ ਦਾ ਸੱਚ, ਵੇਖੋ ਇਹ ਖਾਸ ਰਿਪੋਰਟ
- Sunny Deol News: ਸੰਸਦ ਮੈਂਬਰ ਸੰਨੀ ਦਿਓਲ ਨੇ ਸਿਆਸਤ ਤੋਂ ਕੀਤੀ ਨਾਂਹ, ਕਿਹਾ ਨਹੀਂ ਲੜਾਂਗਾ 2024 ਦੀਆਂ ਲੋਕ ਸਭਾ ਚੋਣਾਂ
- Double Decker Bus Restaurant: ਕਰਤਾਰਪੁਰ 'ਚ ਡਬਲ ਡੈਕਰ ਵਾਲੀ ਬੱਸ ! ਬੱਸ ਅੰਦਰ ਦੀਆਂ ਤਸਵੀਰਾਂ ਵੇਖ ਰਹਿ ਜਾਓਗੇ ਹੈਰਾਨ, ਜਾਣੋ ਇਸ ਰੇਸਤਰਾਂ ਬਾਰੇ
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆ ਕਾਰਨ ਹਰ ਰੋਜ ਸੈਂਕੜੇ ਨੌਜਵਾਨ ਮੋਤ ਦੇ ਮੂੰਹ ਵਿੱਚ ਪੈ ਰਹੇ ਹਨ। ਇਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਨਸ਼ਾ ਨੌਜਵਾਨੀ ਨੂੰ ਤਬਾਹ ਕਰ ਰਿਹਾ ਹੈ। ਪਰ ਸਰਕਾਰ ਕੁੰਭਕਰਨੀ ਨੀਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।