ਚੰਡੀਗੜ੍ਹ: ਖ਼ਰਚੇ ਬਚਾਉਣ ਦੀ ਗੱਲ ਕਰਨ ਵਾਲੀ ਮਾਨ ਸਰਕਾਰ ਨੇ ਹੁਣ ਇਕ ਨਵੀਂ ਮੰਗ ਜ਼ਾਹਰ ਕੀਤੀ ਹੈ। ਇਹ ਮੰਗ ਕੀਤੀ ਗਈ ਹੈ ਕਿ ਮਾਨ ਸਰਕਾਰ 8 ਤੋਂ 10 ਸੀਟਾਂ ਵਾਲਾ ਏਅਰ ਕ੍ਰਾਫਟ ਕਿਰਾਏ ਉੱਤੇ ਲਵੇਗੀ। ਪੰਜਾਬ ਸਰਕਾਰ ਵੱਲੋਂ ਟੈਂਡਰ ਦੀ ਮੰਗ ਕੀਤੀ ਗਈ ਹੈ। ਸੀਨੀਅਰ ਪੱਤਰਕਾਰ ਅਸ਼ਵਨੀ ਚਾਵਲਾ ਨੇ ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਨੂੰ ਲੈ ਕੇ ਟਵੀਟ ਕੀਤਾ ਹੈ।
ਅਸ਼ਵਨੀ ਚਾਵਲਾ ਨੇ ਟਵੀਟ ਵਿੱਚ ਲਿਖਿਆ ਕਿ "ਪੰਜਾਬ ਸਰਕਾਰ ਹੁਣ 8 ਤੋਂ 10 ਸੀਟਰ (Ashwani Chawla Tweet on aircraft) ਜਹਾਜ਼ ਕਿਰਾਏ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਸਰਕਾਰੀ ਪੱਖ ਤੋਂ ਟੈਂਡਰ ਮੰਗੇ ਗਏ ਹਨ। ਪੰਜਾਬ ਕੋਲ ਆਪਣਾ ਹੈਲੀਕਾਪਟਰ ਹੈ, ਪਰ ਹੁਣ ਸਰਕਾਰ ਨੂੰ ਹਵਾਈ ਜਹਾਜ਼ ਦੀ ਵੀ ਲੋੜ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ 'ਤੇ ਲੈ ਕੇ ਕੰਮ ਚਲਾ ਰਹੀ ਹੈ।"
ਲੱਖਾਂ 'ਚ ਹੋਵੇਗਾ ਚਾਰਜ: ਦੱਸ ਦਈਏ ਕਿ ਹੁਣ ਪੰਜਾਬ ਸਰਕਾਰ 8 ਤੋਂ 10 ਸੀਟਰ ਵਾਲਾ ਜਹਾਜ਼ ਕਿਰਾਏ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰ ਵੱਲੋਂ ਟੈਂਡਰ ਮੰਗੇ ਗਏ ਹਨ। ਪੰਜਾਬ ਕੋਲ ਆਪਣਾ ਹੈਲੀਕਾਪਟਰ ਹੈ ਪਰ ਹੁਣ ਸਰਕਾਰ ਨੂੰ ਏਅਰ ਕ੍ਰਾਫਟ (aircraft on rent) ਦੀ ਵੀ ਲੋੜ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈ ਕੇ ਕੰਮ ਚਲਾ ਰਹੀ ਹੈ। ਜਾਣਕਾਰੀ ਮੁਤਾਬਕ, ਇਸ ਏਅਰ ਕ੍ਰਾਫਟ ਦਾ ਹਰ ਮਹੀਨੇ ਲੱਖਾਂ ਵਿੱਚ ਚਾਰਜ ਲਿਆ ਜਾਵੇਗਾ। ਪੰਜਾਬ ਸਰਕਾਰ ਪਾਇਲਟ ਦਾ ਸਾਰਾ ਖ਼ਰਚਾ ਵੀ ਖੁਦ ਚੁੱਕੇਗੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਹੈਲੀਕਾਪਟਰ ਦੀ ਵਰਤੋਂ ਕਰਦੀ ਸੀ।
ਏਅਰ ਕ੍ਰਾਫਟ ਨੇ ਭਖਾਈ ਸਿਆਸਤ: ਭਾਜਪਾ ਨੇਤਾ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਪਣੇ ਆਪ ਨੂੰ ਗਰੀਬਾਂ ਦੀ ਸਰਕਾਰ ਕਹਿੰਦੀ ਹੈ ਉਹ ਫਿਜ਼ੂਲ ਖ਼ਰਚਾ ਕਰ ਰਹੀ ਹੈ। ਕਰੋੜਾ ਰੁਪਏ ਲੋਕਾਂ ਦੇ ਖਰਾਬ ਕੀਤੇ ਜਾ (BJP leader Raj Kumar Verka Reaction) ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਪਣਾ ਝੂਠ ਲੁਕਾਉਣ ਲਈ ਟੀਵੀ ਤੇ ਅਖ਼ਬਾਰਾਂ ਵਿੱਚ ਇਸ਼ਤਿਹਾਰਾਂ ਉੱਤੇ ਵੀ ਲੱਖਾਂ-ਕਰੋੜਾਂ ਪੈਸੇ ਖ਼ਰਾਬ ਕੀਤੇ ਗਏ ਹਨ। ਇਸ ਤੋਂ ਬਾਅਦ ਹੈਲੀਕਾਪਟਰ ਲੈ ਕੇ ਆਪਣੇ ਦੋਸਤ ਕੇਜਰੀਵਾਲ ਨੂੰ ਸੈਰ ਕਰਵਾਈ, ਉਸ ਦਾ ਬੋਝ ਵੀ ਪੰਜਾਬ ਦੇ ਲੋਕਾਂ ਦੀ ਜੇਬ ਉੱਤੇ ਪਾਇਆ ਗਿਆ।
ਵੇਰਕਾ ਨੇ ਕਿਹਾ ਕਿ ਹੁਣ ਕੇਜਰੀਵਾਲ ਨੇ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ ਕਿ ਉਹ ਹੈਲੀਕਾਪਟਰ ਨਹੀਂ, ਏਅਰਕ੍ਰਾਫਟ ਲਵੇ। ਪੰਜਾਬ ਸਰਕਾਰ ਲੋਕਾਂ ਦਾ ਪੈਸਾ ਖਰਾਬ ਕਰ ਰਹੀ ਹੈ। ਉਹ ਮਾਨ ਸਰਕਾਰ ਹਰ ਤਰ੍ਹਾਂ ਉੱਤੇ ਫੇਲ੍ਹ ਹੈ, ਇਨ੍ਹਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਹਾਈਕੋਰਟ ਵਿੱਚ ਪਾਈ ਪਟੀਸ਼ਨ, ਜਾਣੋ ਪੂਰਾ ਮਾਮਲਾ