ਚੰਡੀਗੜ੍ਹ: ਵਿਸ਼ਵ ਸਿਹਤ ਸੰਗਠਨ ਯਾਨਿ ਕਿ ਡਬਲਯੂਐਚਓ ਨੇ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ ਵੇਚੇ ਗਏ ਇੱਕ ਖੰਘ ਦੇ ਸਿਰਪ ਦੇ ਨਕਲੀ ਹੋਣ ਸਬੰਧੀ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਇਹ ਖੰਘ ਦਾ ਸਿਰਪ ਮੁਹਾਲੀ ਦੇ ਡੇਰਬੱਸੀ ਵਿੱਚ ਤਿਆਰ ਕੀਤਾ ਗਿਆ ਹੈ। ਮਾਮਲੇ ਤੋਂ ਬਾਅਦ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਸ਼ੱਕ ਹੈ ਕਿ ਕਿਸੇ ਨੇ ਕੰਬੋਡੀਆ ਨੂੰ ਭੇਜੇ ਗਏ ਉਤਪਾਦ (ਖਾਂਸੀ ਦੇ ਸਿਰਪ) ਦੀ ਨਕਲ ਬਣਾ ਕੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ ਵੇਚ ਦਿੱਤੀ ਹੈ। ਐੱਫ.ਡੀ.ਏ. ਵਿਭਾਗ ਨੇ ਜਾਂਚ ਲਈ ਕੰਬੋਡੀਆ ਭੇਜੇ ਗਏ ਖੰਘ ਦੇ ਸਿਰਪ ਦੇ ਸੈਂਪਲ ਲੈ ਲਏ ਹਨ। ਖੰਘ ਦੇ ਸਿਰਪ ਦੀਆਂ ਕੁੱਲ 18,336 ਬੋਤਲਾਂ ਭੇਜੀਆਂ ਗਈਆਂ। ਇਹ ਸਾਰੀ ਜਾਣਕਾਰੀ ਕੰਪਨੀ ਕਿਊਪੀ ਫਾਰਮਾ ਕੈਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਧੀਰ ਪਾਠਕ ਨੇ ਸਾਂਝੀ ਕੀਤੀ ਹੈ।
ਖੰਘ ਦੇ ਸਿਰਪ ਦੀਆਂ ਕੁੱਲ 18,336 ਬੋਤਲਾਂ ਭੇਜੀਆਂ ਗਈਆਂ: ਇਸ ਤੋਂ ਬਾਅਦ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪਾਠਕ ਨੇ ਅੱਗੇ ਦੱਸਿਆ ਕਿ ਐਫ.ਡੀ.ਏ. ਵਿਭਾਗ ਨੇ ਖੰਘ ਦੀ ਦਵਾਈ ਦੇ ਨਮੂਨੇ ਲਏ ਸਨ ਅਤੇ ਜਾਂਚ ਲਈ ਕੰਬੋਡੀਆ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਐਫ ਡੀ ਏ ਵਿਭਾਗ ਨੇ ਜਾਂਚ ਲਈ ਕੰਬੋਡੀਆ ਭੇਜੇ ਗਏ ਖੰਘ ਦੇ ਸਿਰਪ ਦੇ ਨਮੂਨੇ ਲਏ ਹਨ। ਖੰਘ ਦੇ ਸਿਰਪ ਦੀਆਂ ਕੁੱਲ 18,336 ਬੋਤਲਾਂ ਭੇਜੀਆਂ ਗਈਆਂ ਸਨ। WHO ਦੀ ਰਿਪੋਰਟ ਦੇ ਅਨੁਸਾਰ, Guaifenesin Syrup TG Syrup ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਦੇ ਦੂਸ਼ਿਤ ਤੱਤਾਂ ਦੀ ਅਸਵੀਕਾਰਨਯੋਗ ਮਾਤਰਾ ਵਿੱਚ ਪਾਇਆ ਗਿਆ ਸੀ।
ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ 'ਤੇ WHO ਨੂੰ ਗਾਰੰਟੀ: ਮਾਰਸ਼ਲ ਟਾਪੂਆਂ ਤੋਂ ਗੁਆਈਫੇਨੇਸਿਨ ਸਿਰਪ, ਟੀਜੀ ਸਿਰਪ ਦੇ ਨਮੂਨਿਆਂ ਦਾ ਆਸਟਰੇਲੀਆ ਦੇ ਥੈਰੇਪਿਊਟਿਕ ਗੁਡਜ਼ ਐਡਮਿਨਿਸਟ੍ਰੇਸ਼ਨ ਦੀਆਂ ਗੁਣਵੱਤਾ ਨਿਯੰਤਰਣ ਪ੍ਰਯੋਗਸ਼ਾਲਾਵਾਂ ਦੁਆਰਾ ਵਿਸ਼ਲੇਸ਼ਣ ਕੀਤਾ ਗਿਆ ਸੀ। ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਉਤਪਾਦ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਨੁਕਸਾਨਦੇਹ ਮਾਤਰਾ ਵਿੱਚ ਸ਼ਾਮਲ ਹੈ। ਵਿਸ਼ਵ ਸਿਹਤ ਸੰਗਠਨ ਨੇ ਅੱਗੇ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਮਾਮਲੇ ਸਬੰਧੀ ਹੁਣ ਤੱਕ ਨਾ ਤਾਂ ਦੱਸੇ ਗਏ ਨਿਰਮਾਤਾ ਅਤੇ ਨਾ ਹੀ ਮਾਰਕੀਟਰ ਨੇ ਇਹਨਾਂ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ 'ਤੇ WHO ਨੂੰ ਕਿਸੇ ਤਰ੍ਹਾਂ ਦੀ ਕੋਈ ਗਾਰੰਟੀ ਪ੍ਰਦਾਨ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: High Fat Diet: ਖੋਜਕਾਰਾਂ ਨੇ ਬੱਚਿਆ 'ਤੇ ਉੱਚ-ਚਰਬੀ ਵਾਲੇ ਭੋਜਨ ਦੇ ਪੈਣ ਵਾਲੇ ਪ੍ਰਭਾਵਾਂ ਦਾ ਕੀਤਾ ਖੁਲਾਸਾ, ਜਾਣੋ ਕੀ ਨੇ ਕਾਰਨ