ਚੰਡੀਗੜ੍ਹ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਰੱਖਿਆ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਮਲਿਕ ਮੁਹੰਮਦ ਅਹਿਮਦ ਖਾਨ ਨੇ ਪਾਕਿਸਤਾਨ ਦੇ ਇੱਕ ਨਿਜੀ ਚੈਨਲ ਉੱਤੇ ਪੱਤਰਕਾਰ ਕੋਲ ਕਥਿਤ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਮੁਲਕ ਵਿੱਚੋਂ ਡਰੋਨਾਂ ਦੇ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਗੁਆਢੀ ਮੁਲਕ ਭਾਰਤ ਵਿੱਚ ਹੋ ਰਹੀ ਹੈ। ਪੱਤਰਕਾਰ ਹਾਮਿਦ ਮੀਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਖਾਨ ਨਾਲ ਇੰਟਰਵਿਊ ਦਾ ਇੱਕ ਵੀਡੀਓ ਪੋਸਟ ਕੀਤਾ, ਜੋ ਭਾਰਤ ਵਿੱਚ ਪੰਜਾਬ ਸੂਬੇ ਦੀ ਸਰਹੱਦ ਨਾਲ ਲੱਗਦੇ ਕਸੂਰ ਸ਼ਹਿਰ ਦੀ ਨੁਮਾਇੰਦਗੀ ਕਰਨ ਵਾਲੇ ਸੂਬਾਈ ਅਸੈਂਬਲੀ (ਐਮਪੀਏ) ਦੇ ਮੈਂਬਰ ਵੀ ਹਨ।
ਡਰੋਨ ਦੇ ਜ਼ਰੀਏ ਡਰੱਗ ਦੀ ਸਪਲਾਈ: ਇਸ ਟਿੱਪਣੀ ਤੋਂ ਮਗਰੋਂ ਇਹ ਚਚਚਾ ਗਰਮਾ ਗਈ ਹੈ ਕਿ ਪੂਰੇ ਭਾਰਤ ਵਿੱਚ ਡਰੋਨ ਦੇ ਜ਼ਰੀਏ ਡਰੱਗ ਦੀ ਸਪਲਾਈ ਕਿੱਥੇ ਹੋ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸੂਬੇ ਫਾਜ਼ਿਲਕਾ, ਫਿਰੋਜ਼ਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਿਛਲੇ 7 ਮਹੀਨਿਆਂ ਵਿੱਚ ਕੁੱਲ੍ਹ 51 ਵਾਰ ਨਾਪਾਕ ਡਰੋਨ ਨੇ ਦਸਤਕ ਦਿੱਤੀ ਹੈ। ਬਹੁਤ ਵਾਰ ਬੀਐੱਸਐੱਫ ਨੇ ਮੁਸਤੈਦੀ ਵਿਖਾਉਂਦਿਆਂ ਇਨ੍ਹਾਂ ਡਰੋਨਾਂ ਨੂੰ ਨਸ਼ਟ ਵੀ ਕੀਤਾ। ਇਸ ਤੋਂ ਇਲਾਵਾ ਬੀਐੱਸਐੱਫ ਅਤੇ ਪੁਲਿਸ ਨੇ ਸਾਂਝੇ ਓਪਰੇਸ਼ਾਨਾਂ ਦੌਰਾਨ ਵੀ ਬਹੁਤ ਸਾਰੇ ਹਈਟੈਕ ਡਰੋਨ ਬਰਾਮਦ ਕੀਤੇ ਹਨ।
2022 'ਚ ਵਧੀ ਡਰੋਨਾਂ ਦੀ ਆਮਦ: ਇੱਕ ਰਿਪੋਰਟ ਵਿਚ ਇਹ ਸਾਹਮਣੇ ਆਇਆ ਸੀ ਕਿ ਪੰਜਾਬ ਵਿੱਚ ਡਰੋਨ ਦੀਆਂ ਗਤੀਵਿਧੀਆਂ 81 ਪ੍ਰਤੀਸ਼ਤ ਵਧੀਆਂ ਹਨ। ਸਾਲ 2022 ਦੀ ਸ਼ੁਰੂਆਤ ਤੋਂ ਲੈ ਕੇ ਲਗਭਗ ਸਾਲ ਦੇ ਅੰਤ ਤੱਕ 230 ਤੋਂ ਜ਼ਿਆਦਾ ਵਾਰ ਡਰੋਨ ਵਿਖਾਈ ਦਿੱਤੇ ਅਤੇ ਸਰਹੱਦ ਪਾਰ ਕਰਕੇ ਪੰਜਾਬ ਦੀ ਹੱਦ ਵਿੱਚ ਦਾਖ਼ਲ ਹੋਏ। ਇਸ ਤੋਂ ਇਲਾਵਾ ਸਾਲ 2020 ਵਿੱਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿੱਚ 109 ਵਾਰ ਡਰੋਨਾਂ ਦੀ ਸਰਹੱਦ ਪਾਰੋ ਆਮਦ ਹੋਈ ਸੀ।
ਬੀਐੱਸਐੱਫ ਦੀ ਤਿਆਰੀ: ਇਸ ਦੇ ਨਾਲ ਹੀ ਇਨ੍ਹਾਂ ਡਰੋਨਾਂ ਨਾਲ ਨਜਿੱਠਣ ਦੇ ਮਕਸਦ ਮੁਤਾਬਿਕ ਪੁਲਿਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਆਈਆਈਟੀ ਵਰਗੀਆਂ ਸੰਸਥਾਵਾਂ ਵਿੱਚ ਡਰੋਨ ਨਾਲ ਸਬੰਧਤ ਤਕਨੀਕ ਬਾਰੇ ਅਧਿਐਨ ਕਰਨਗੀਆਂ। ਆਈਜੀ (ਹੈੱਡਕੁਆਰਟਰ) ਸੁਖਚੈਨ ਸਿੰਘ ਨੇ ਕਿਹਾ ਕਿ ਬੀਐਸਐਫ ਅਤੇ ਪੰਜਾਬ ਪੁਲfਸ ਦਰਮਿਆਨ ਤਾਲਮੇਲ ਵਧਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਉਣਗੇ।