ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਲਾ ਕੇ ਜਿੰਨ੍ਹਾਂ ਨੂੰ ਸਟੇਟ ਸੌਂਪੀ ਸੀ ਉਹ ਸਟੇਜਾਂ ਵੱਲ ਵਾਰ ਵਾਰ ਚਲੇ ਜਾਂਦੇ ਹਨ। ਇੰਨ੍ਹਾਂ ਨੂੰ ਹਾਲੇ ਤੱਕ ਸਟੇਟ ਤੇ ਸਟੇਜ ਵਿੱਚ ਫਰਕ ਸਮਝ ਨਹੀਂ ਆਇਆ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਹੈਡ ਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। Jakhar Target on CM Mann
ਨਿਰਪੱਖਤਾ ਦੀ ਉਮੀਦ ਘੱਟ: ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਹਿਸ ਦਾ ਚੈਲੇਂਜ ਤਾਂ ਮਜ਼ਾਕ ਵਿੱਚ ਕਰ ਦਿੱਤਾ ਗਿਆ ਪਰ ਸੰਜੀਦਾ ਮੁੱਦਿਆਂ 'ਤੇ ਚਰਚਾ ਨੂੰ ਲੈ ਕੇ ਉਹ ਹਾਲੇ ਵੀ ਗੰਭੀਰ ਨਜ਼ਰ ਨਹੀਂ ਆ ਰਹੇ। ਜਾਖੜ ਨੇ ਕਿਹਾ ਕਿ ਜਿਹੜੇ ਯਾਰ ਨੂੰ ਮੁੱਖ ਮੰਤਰੀ ਵੱਲੋਂ 1 ਨਵੰਬਰ ਦੀ ਬਹਿਸ ਲਈ ਸੰਚਾਲਕ ਬਣਾਇਆ ਗਿਆ ਹੈ,ਬੇਸ਼ੱਕ ਉਹਨਾਂ ਦੀ ਕਾਬਲੀਅਤ 'ਤੇ ਸ਼ੱਕ ਨਾ ਕੀਤਾ ਜਾ ਸਕਦਾ ਹੋਵੇ ਪਰ ਉਹਨਾਂ ਤੋਂ ਨਿਰਪੱਖਤਾ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਜਿਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹਿਮੋ ਕਰਮ 'ਤੇ ਖ਼ਾਸ ਜ਼ਿੰਮੇਵਾਰੀ ਮਿਲੀ ਹੋਵੇ।
-
Press Conference by State President Sh. @sunilkjakhar ji pic.twitter.com/cHLAO7Z7Uy
— BJP PUNJAB (@BJP4Punjab) October 26, 2023 " class="align-text-top noRightClick twitterSection" data="
">Press Conference by State President Sh. @sunilkjakhar ji pic.twitter.com/cHLAO7Z7Uy
— BJP PUNJAB (@BJP4Punjab) October 26, 2023Press Conference by State President Sh. @sunilkjakhar ji pic.twitter.com/cHLAO7Z7Uy
— BJP PUNJAB (@BJP4Punjab) October 26, 2023
ਪੰਜਾਬ ਦੇ ਲੋਕ ਦੇਣ ਸੁਝਾਅ: ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰੋਫੈਸਰ ਨਿਰਮਲ ਜੌੜਾ ਨੂੰ ਸਹਿਤਕਾਰ ਤੇ ਨਾਟਕਕਾਰ ਦੇ ਨਾਲ-ਨਾਲ ਸਟੇਜ ਸਾਂਭਣ ਵਿੱਚ ਮੁਹਾਰਤ ਤਾਂ ਹੈ ਪਰ ਉਹ ਕਿਵੇਂ ਪੰਜਾਬ ਦੇ ਗੰਭੀਰ ਮੁੱਦਿਆਂ 'ਤੇ ਹੋਣ ਵਾਲੀ ਬਹਿਸ ਵਿੱਚ ਨਿਰਪੱਖਤਾ ਵਿਖਾਉਣਗੇ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਵਾਬ ਤਾਂ ਪੰਜਾਬ ਤੁਹਾਡੇ ਤੋਂ ਮੰਗ ਰਿਹਾ ਹੈ, ਤੁਸੀਂ ਸਿਰਫ ਜਵਾਬ ਲੈ ਕੇ ਆਉਣੇ ਹਨ ਸਵਾਲ ਤਾਂ ਤੁਹਾਨੂੰ ਅਸੀਂ ਪੁੱਛਾਂਗੇ। ਉਹਨਾਂ ਕਿਹਾ ਕਿ ਬਹਿਸ ਵਿੱਚ ਭਾਜਪਾ ਪੂਰੀ ਤਿਆਰੀ ਨਾਲ ਜਾਵੇਗੀ, ਜਿਸ ਤਹਿਤ ਪੰਜਾਬ ਦੇ ਪਾਣੀ, ਕਿਸਾਨੀ, ਜਵਾਨੀ, ਨਸ਼ੇ ਤੇ ਸੂਬੇ 'ਚ ਬਣੇ ਡਰ ਦੇ ਮਾਹੌਲ ਦੇ ਮੁੱਦੇ ਤਾਂ ਉਹ ਚੁੱਕਣਗੇ ਪਰ ਹੋਰ ਕਿਹੜੇ ਮੁੱਦਿਆਂ 'ਤੇ ਸਰਕਾਰ ਤੋਂ ਜਵਾਬ ਲੈਣੇ ਹਨ, ਉਸ ਲਈ ਉਹ ਪੰਜਾਬ ਦੇ ਲੋਕਾਂ ਤੋਂ ਸੁਝਾਅ ਲੈਣਾ ਚਾਹੁੰਦੇ ਹਨ।
ਜਾਖੜ ਵਲੋਂ ਵਟਸਐਪ ਨੰਬਰ ਜਾਰੀ: ਇਸ ਦੇ ਚੱਲਦਿਆਂ ਸੁਨੀਲ ਜਾਖੜ ਵਲੋਂ 7508560065 ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਜਿਸ 'ਤੇ ਪੰਜਾਬ ਦੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਜਾਖੜ ਨੇ ਕਿਹਾ ਕਿ ਮੈਂ ਟੈਗੋਰ ਥੀਏਟਰ ਇਸ ਲਈ ਮਨਾ ਕੀਤਾ ਸੀ ਕਿਉਂਕਿ ਅਸੀਂ ਨਾਟਕ ਨਹੀਂ ਖੇਡਣੇ ਤੇ ਨਾ ਹੀ ਮੈਨੂੰ ਨਾਟਕ ਆਉਂਦੇ ਹਨ। ਸਗੋਂ ਪੰਜਾਬ ਦੀ ਹੋਂਦ ਦੇ ਮਸਲੇ 'ਤੇ ਚਰਚਾ ਕਰਨੀ ਹੈ ਪਰ ਇਹਨਾਂ ਫਿਰ ਆਪਣੇ ਨਾਟਕਕਾਰ ਦੋਸਤ ਨੂੰ ਸੰਚਾਲਨ ਦੀ ਜਿੰਮੇਵਾਰੀ ਪਤਾ ਨਹੀਂ ਕੀ ਸੋਚ ਕੇ ਸੌਂਪ ਦਿੱਤੀ। ਜਿਸ ਦਾ ਮੁੱਖ ਮੰਤਰੀ ਨੂੰ ਜਵਾਬ ਤਾਂ ਲੋਕਾਂ ਨੂੰ ਦੇਣਾ ਪਵੇਗਾ। ਉਨਾਂ ਕੁੰਵਰ ਵਿਜੇ ਪ੍ਰਤਾਪ ਸਮੇਤ ਪੰਜਾਬ ਦੇ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਕਿ ਜਿਹੜੇ ਪੰਜਾਬ ਦੇ ਹਿੱਤਾਂ ਲਈ ਸਰਕਾਰ ਤੋਂ ਜਵਾਬ ਲੈਣਾ ਚਾਹੁੰਦੇ ਹਨ, ਉਹ ਇਸ ਬਹਿਸ 'ਚ ਜ਼ਰੂਰ ਪੁੱਜਣ।
- Body of missing person found: ਤਿੰਨ ਦਿਨ ਤੋਂ ਲਾਪਤਾ ਪਿਤਾ ਦੀ ਮਿਲੀ ਬੱਚਿਆਂ ਨੂੰ ਲਾਸ਼, ਪਰਿਵਾਰ 'ਚ ਪੁਲਿਸ ਖਿਲਾਫ਼ ਭਾਰੀ ਰੋਸ਼
- SGPC Election: SGPC ਚੋਣਾਂ ਨੂੰ ਲੈਕੇ ਸੁਖਬੀਰ ਬਾਦਲ ਨੇ ਕਿਹਾ- SGPC ਚੋਣਾਂ ਲਈ ਵੋਟਾਂ ਦੀ ਰਜਿਸਟਰੇਸ਼ਨ ਦਾ ਵਧਾਇਆ ਜਾਵੇ ਸਮਾਂ
- Parambans Bunty Romana Arrest: ਯੂਥ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਬੰਟੀ ਰੋਮਾਣਾ ਗ੍ਰਿਫ਼ਤਾਰ, ਜਾਣ ਲਓ ਕੀ ਸੀ ਮਾਮਲਾ
-
ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ
— Bhagwant Mann (@BhagwantMann) October 26, 2023 " class="align-text-top noRightClick twitterSection" data="
“ਪੰਜਾਬ ਮੰਗਦਾ ਜਵਾਬ”
">ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ
— Bhagwant Mann (@BhagwantMann) October 26, 2023
“ਪੰਜਾਬ ਮੰਗਦਾ ਜਵਾਬ”ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ
— Bhagwant Mann (@BhagwantMann) October 26, 2023
“ਪੰਜਾਬ ਮੰਗਦਾ ਜਵਾਬ”
ਮੁੱਖ ਮੰਤਰੀ ਮਾਨ ਦਾ ਟਵੀਟ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਸੀ। ਜਿਸ 'ਚ ਮੁੱਖ ਮੰਤਰੀ ਮਾਨ ਲਿਖਦੇ ਹਨ ਕਿ 'ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ 'ਚ ਰਹੀਆਂ ਆਪਣਾ ਪੱਖ ਰੱਖਣਗੀਆਂ। ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ। ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ। “ਪੰਜਾਬ ਮੰਗਦਾ ਜਵਾਬ”