ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਨਾਲ ਤੋ ਬਾਅਦ ਸੂਬਾ ਅਨੁਸ਼ਾਸਨੀ ਕਮੇਟੀ, 35 ਜਿਲਾ ਪ੍ਰਧਾਨ 6 ਸੈੱਲਾਂ ਦੇ ਕਨਵੀਨਰ 2 ਬੁਲਾਰੇ ਤੇ 2 ਪੈਨਲਿਸਟ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਅਨੁਸਾਸਨੀ ਕਮੇਟੀ ਦਾ ਚੇਅਰਮੈਨ, ਬਕਸ਼ੀ ਰਾਮ ਅਰੋੜਾ ਤੇ ਐਨ ਕੇ ਵਰਮਾ ਨੂੰ ਮੈਂਬਰ ਲਗਾਇਆ ਗਿਆ ਹੈ। ਰਨਜਾਮ ਕਾਮਰਾ ਨੂੰ ਸੂਬੇ ਦੇ ਸੈਂਲਾ ਦਾ ਕੋਆਰਡੀਨੇਟਰ, ਅਜੇ ਅਰੋੜਾ ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ, ਵੀਨੀਤ ਜੋਸ਼ੀ ਨੂੰ ਮੀਡੀਆ ਮੈਨੇਜਮੈਂਟ ਸੈੱਲ਼ ਕਨਵੀਨਰ, ਐਸ ਐਸ ਚੰਨੀ ਨੂੰ ਕੋਆਰਡੀਨੇਟਰ ਇਲੈਕਟਰੋਨਿਕ ਮੀਡੀਆ, ਅੰਕਿਤ ਸ਼ਰਮਾ ਨੂੰ ਸੂਬਾ ਪ੍ਰਧਾਨ ਦਫ਼ਤਰ ਕੋਆਰਡੀਨੇਟਰ ਅਤੇ ਕੇ ਕੇ ਮਲਹੋਤਰਾ ਨੂੰ ਸਟੇਟ ਕਾਨਵੀਨਰ ਮਿਉਨਿਸਪਲ ਸੈਲ ਲਗਾਇਆ ਗਿਆ ਹੈ।


ਰਾਜੀਵ ਕਤਨਾ ਅਤੇ ਅਮਿਤ ਗੋਸਾਈ ਨੂੰ ਬੁਲਾਰਾ, ਸੰਜੀਵ ਸ਼ੇਰੂ ਸੱਚਦੇਵਾ ਅਤੇ ਗੁਰਚਰਨ ਸਿੰਘ ਨੂੰ ਸੂਬਾ ਪੈਨਲਿਸਟ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਵਿੱਚ ਮਨਜੀਤ ਸਿੰਘ ਮੰਨਾ ਨੂੰ ਅੰਮ੍ਰਿਤਸਰ ਦਿਹਾਤੀ, ਹਰਵਿੰਦਰ ਸਿੰਘ ਸੰਧੂ ਨੂੰ ਅੰਮ੍ਰਿਤਸਰ ਸ਼ਹਿਰੀ, ਯਾਦਵਿੰਦਰ ਸਿੰਘ ਸ਼ੰਟੀ ਨੂੰ ਬਰਨਾਲਾ, ਹਰਸਿਮਰਨ ਸਿੰਘ ਵਾਲੀਆ ਨੂੰ ਬਟਾਲਾ, ਰਵੀਪ੍ਰੀਤ ਸਿੰਘ ਸਿੱਧੂ ਨੂੰ ਬਠਿੰਡਾ ਦਿਹਾਤੀ, ਸਰੂਪ ਚੰਦ ਸਿੰਗਲਾ ਨੂੰ ਬਠਿੰਡਾ ਸ਼ਹਿਰੀ, ਗਰੁਵ ਕੱਕੜ ਨੂੰ ਫਰੀਦਕੋਟ, ਦੀਦਾਰ ਸਿੰਘ ਭੱਟੀ ਨੂੰ ਸ੍ਰੀ ਫਤਹਿਗੜ੍ਹ ਸਹਿਬ, ਸੁਖਵਿੰਦਰ ਪਾਲ ਸਿੰਘ ਕਾਕਾ ਨੂੰ ਫਾਜ਼ਿਲਕਾ, ਸ਼ਮਸ਼ੇਰ ਸਿੰਘ ਨੂੰ ਫਿਰੋਜ਼ਪੁਰ, ਸ਼ਿਵਵੀਰ ਰਾਜਨ ਨੂੰ ਗੁਰਦਾਸਪੁਰ, ਨਿਪੁੰਨ ਸ਼ਰਮਾ ਨੂੰ ਹੁਸ਼ਿਆਰਪੁਰ, ਅਜੇ ਕੌਸ਼ਲ ਸੇਥੂ ਨੂੰ ਹੁਸ਼ਿਆਰਪੁਰ ਦਿਹਾਤੀ, ਇੰਦਰਪਾਲ ਸਿੰਘ ਧਾਲੀਵਾਲ ਨੂੰ ਜਗਰਾਓਂ, ਸ਼ੁਸ਼ੀਲ ਸ਼ਰਮਾ ਨੂੰ ਜਲੰਧਰ, ਰਣਜੀਤ ਸਿੰਘ ਨੂੰ ਪਵਾਰ ਨੂੰ ਜਲੰਧਰ ਰੂਰਲ ਨਾਰਥ, ਮੁਨੀਸ਼ ਧੀਰ ਨੂੰ ਜਲੰਧਰ ਰੂਰਲ ਸਾਊਥ, ਰਣਜੀਤ ਸਿੰਘ ਖੋਜੇਵਾਲ ਨੂੰ ਕਪੂਰਥਲਾ, ਭੁਪਿੰਦਰ ਸਿੰਘ ਚੀਮਾ ਨੂੰ ਖੰਨਾ, ਰਾਮਿੰਦਰ ਸਿੰਘ ਸੰਗੋਵਾਲ ਨੂੰ ਲੁਧਿਆਣਾ ਰੂਰਲ, ਰਾਜਨੀਸ਼ ਧੀਮਾਨ ਨੂੰ ਲੁਧਿਆਣਾ ਸ਼ਹਿਰੀ, ਅਮਨ ਥਾਪਰ ਨੂੰ ਮਲੇਰਕੋਟਲਾ, ਰਕੇਸ਼ ਜੈਨ ਨੂੰ ਮਾਨਸਾ, ਸੀਮਾਂਤ ਗਰਗ ਨੂੰ ਮੋਗਾ, ਸੰਜੀਵ ਵਸ਼ਿਸਟ ਨੂੰ ਮੋਹਾਲੀ, ਸਤੀਸ਼ ਅਸੀਜਾ ਨੂੰ ਮੁਕਤਸਰ, ਰਾਜਵਿੰਦਰ ਸਿੰਘ ਲੱਕੀ ਨੂੰ ਨਵਾਂ ਸ਼ਹਿਰ , ਵਿਜੇ ਸ਼ਰਮਾ ਨੂੰ ਪਠਾਨਕੋਟ, ਜਸ਼ਪਾਲ ਸਿੰਘ ਗਗਰੋਲੀ ਨੂੰ ਪਟਿਆਲਾ ਉੱਤਰ, ਹਰਮੇਸ਼ ਗੋਇਲ ਨੂੰ ਪਟਿਆਲਾ ਦੱਖਣ, ਸੰਜੀਵ ਬਿੱਟੂ ਨੂੰ ਪਟਿਆਲਾ ਸ਼ਹਿਰੀ, ਅਜੇਵੀਰ ਸਿੰਘ ਲਾਲਪੁਰਾ ਨੂੰ ਰੋਪੜ, ਧਰਮਿੰਦਰ ਸਿੰਘ ਨੂੰ ਸੰਗਰੂਰ 1, ਅੰਮ੍ਰਿਤ ਸਿੰਘ ਚੱਠਾ ਨੂੰ ਸੰਗਰੂਰ 2 ਤੇ ਹਰਜੀਤ ਸਿੰਘ ਨੂੰ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ।
- ਲੁਧਿਆਣਾ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਸੌਗਾਤ, ਨਗਰ ਨਿਗਮ ਲਈ 19 ਕਰੋੜ ਰੁਪਏ ਦੀ ਲਾਗਤ ਵਾਲੀ ਮਸ਼ੀਨਰੀ ਨੂੰ ਹਰੀ ਝੰਡੀ ਦਿਖਾਈ
- ਪੰਜਾਬ ਦੀ ਝਾਕੀ ਰੱਦ ਹੋਣ ਦੇ ਮਾਮਲੇ ਨੂੰ ਲੈਕੇ ਸੀਐੱਮ ਮਾਨ ਦੀ ਸੁਨੀਲ ਜਾਖੜ ਨੂੰ ਚੁਣੌਤੀ , ਕਿਹਾ- ਸਾਬਿਤ ਕਰੋ ਇਲਜ਼ਾਮ, ਛੱਡ ਦੇਵਾਂਗਾ ਸਿਆਸਤ
- ਪੰਜਾਬ ਪੁਲਿਸ ਵੱਲੋਂ ਰਿਪੋਰਟ ਜਾਰੀ, ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਸੜਕੀ ਦੁਰਘਨਾਵਾਂ ਸਬੰਧੀ ਮੌਤਾਂ ਵਿੱਚ ਆਈ ਕਮੀ