ਚੰਡੀਗੜ੍ਹ ਡੈਸਕ : ਭਾਜਪਾ ਪੰਜਾਬ ਵਿੱਚ ਵੱਡੇ ਫੇਰਬਦਲ ਕਰਨ ਦੀ ਤਿਆਰੀ ਵਿੱਚ ਹੈ। ਪੰਜਾਬ ਭਾਜਪਾ ਦੀ ਕਮਾਨ ਜਲਦ ਹੀ ਕਿਸੇ ਨਵੇਂ ਚਿਹਰੇ ਨੂੰ ਦਿੱਤੀ ਜਾ ਸਕਦੀ ਹੈ। ਪੰਜਾਬ ਭਾਜਪਾ ਦੇ ਪੁਰਾਣੇ ਚਿਹਰਿਆਂ ਤੋਂ ਇਲਾਵਾ ਕਾਂਗਰਸ ਛੱਡ ਕੇ ਆਏ ਆਗੂਆਂ ਦੇ ਨਾਂ ਵੀ ਇਸ ਦੌੜ ਵਿੱਚ ਸ਼ਾਮਲ ਹਨ, ਪਰ ਕੇਂਦਰ ਸਰਕਾਰ ਇਹ ਫੈਸਲਾ ਧਿਆਨ ਨਾਲ ਲੈਣਾ ਚਾਹੁੰਦੀ ਹੈ, ਜਿਸ ਵਿੱਚ ਸੀਨੀਅਰ ਅਤੇ ਤਜਰਬੇਕਾਰ ਆਗੂ ਸੁਨੀਲ ਜਾਖੜ ਦਾ ਨਾਂ ਅੱਗੇ ਆ ਰਿਹਾ ਹੈ। ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸੁਨੀਲ ਜਾਖੜ ਦੇ ਨਾਂ ਦੀ ਚਰਚਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਤੋਂ ਸ਼ੁਰੂ ਹੋ ਗਈ ਸੀ, ਪਰ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਰੋਧ ਵੀ ਸ਼ੁਰੂ ਹੋ ਗਏ ਹਨ। ਇਹੀ ਕਾਰਨ ਹੈ ਕਿ ਹਾਈਕਮਾਂਡ ਹੁਣ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮਨਾਉਣ ਵਿੱਚ ਰੁੱਝੀ ਹੋਈ ਹੈ।
ਸੁਨੀਲ ਜਾਖੜ ਨੂੰ ਸੌਂਪੀ ਜਾ ਸਕਦੀ ਐ ਵੱਡੀ ਜ਼ਿੰਮੇਵਾਰੀ : ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸੁਨੀਲ ਜਾਖੜ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਭਾਜਪਾ ਅੰਦਰ ਚੱਲ ਰਹੇ ਵਿਰੋਧ ਨੂੰ ਸ਼ਾਂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਦਾ ਮੌਜੂਦਾ ਨਿਸ਼ਾਨਾ 2024 ਦੀਆਂ ਲੋਕ ਸਭਾ ਚੋਣਾਂ ਹਨ। ਗੁਰਦਾਸਪੁਰ 'ਚ ਜਿਸ ਤਰ੍ਹਾਂ ਸੁਨੀਲ ਜਾਖੜ ਨੂੰ ਸਟੇਜ 'ਤੇ ਪੇਸ਼ ਕੀਤਾ ਗਿਆ, ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਤੋਂ ਇਲਾਵਾ ਸੰਸਦ ਮੈਂਬਰ ਦੇ ਉਮੀਦਵਾਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
- Punjab Congress Press Conference: ਸੁਖਜਿੰਦਰ ਰੰਧਾਵਾ ਦਾ ਮੁੱਖ ਮੰਤਰੀ ਨੂੰ ਤਿੱਖਾ ਜਵਾਬ, ਕਿਹਾ- "ਤਕੜਾ ਹੋ ਕੇ ਕੰਮ ਕਰ, ਇਹ ਸਟੇਟ ਹੈ ਸਟੇਜ ਨਹੀਂ"
- Tobacco Free Village: ਸੁਲਤਾਨਪੁਰ ਲੋਧੀ ਦਾ ਪਿੰਡ ਮਿੱਠਾ, ਜਿੱਥੇ ਬੱਚੇ-ਬੱਚੇ ਦਾ ਇਕੋਂ ਨਾਅਰਾ- 'ਨਸ਼ੇ ਨੂੰ ਨਾ, ਖੇਡਾਂ ਨੂੰ ਹਾਂ'
- Drone flying in no flying zone: ਪੀਐਮ ਦੀ ਰਿਹਾਇਸ਼ ਉਪਰ ਡਰੋਨ ਉੱਡਣ ਦੀ ਸੂਚਨਾ, ਮੌਕੇ 'ਤੇ ਪਹੁੰਚੇ ਅਧਿਕਾਰੀ
ਭਾਜਪਾ ਦਾ ਰੁਝਾਨ ਕਾਂਗਰਸ ਛੱਡ ਕੇ ਆਏ ਤਜਰਬੇਕਾਰ ਕਾਂਗਰਸੀਆਂ ਵੱਲ : ਇੱਕ ਦੌਰ ਵਿੱਚ ਪੰਜਾਬ ਭਾਜਪਾ ਵਿੱਚ ਦੋ ਨਾਂ ਕਮਲ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਸਿਖਰ ’ਤੇ ਸਨ, ਪਰ ਕਮਲ ਸ਼ਰਮਾ ਦੀ ਮੌਤ ਤੋਂ ਬਾਅਦ ਇੱਕ ਧੜਾ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਦੌਰਾਨ ਅਕਾਲੀ ਦਲ ਨਾਲੋਂ ਨਾਤਾ ਤੋੜਨ ਵਾਲੇ ਅਸ਼ਵਨੀ ਸ਼ਰਮਾ ਦਾ ਧੜਾ ਚੋਣਾਂ ਵਿੱਚ ਬਹੁਤਾ ਕਮਾਲ ਨਹੀਂ ਕਰ ਸਕਿਆ, ਜਿਸ ਕਾਰਨ ਹਾਈਕਮਾਂਡ ਦਾ ਰਵੱਈਆ ਕਾਂਗਰਸ ਛੱਡ ਕੇ ਆਏ ਤਜਰਬੇਕਾਰ ਆਗੂਆਂ ਵੱਲ ਜ਼ਿਆਦਾ ਹੋ ਗਿਆ।
ਇਨ੍ਹਾਂ ਵੱਡੇ ਚਿਹਰਿਆਂ ਤੋਂ ਭਾਜਪਾ ਨੂੰ ਉਮੀਦ : ਉਥੇ ਹੀ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ 7 ਵੱਡੇ ਚਿਹਰੇ ਭਾਜਪਾ 'ਚ ਸ਼ਾਮਲ ਹੋਏ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸੁਨੀਲ ਜਾਖੜ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸੋਢੀ ਸ਼ਾਮਲ ਹਨ। ਭਾਜਪਾ ਨੂੰ ਉਮੀਦ ਹੈ ਕਿ ਇਹ ਉਹ ਚਿਹਰੇ ਹਨ, ਜੋ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਦੇ ਟੀਚੇ ਤੱਕ ਪਹੁੰਚਣ ਵਿੱਚ ਭਾਜਪਾ ਮਦਦ ਕਰ ਸਕਦੇ ਹਨ।