ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਫੀ ਉਤਸ਼ਾਹਤ ਹਨ। ਉੱਥੇ ਹੀ ਜਿੱਥੇ ਪਾਰਟੀ ਦੇ ਮੌਜੂਦਾ ਵਿਧਾਇਕ ਪਾਰਟੀ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਨੇ ਪਾਰਟੀ ਦੇ ਵਿੱਚੋਂ ਅਸਤੀਫ਼ਾ ਦੇ ਕੇ ਗਏ ਜਾਂ ਫਿਰ ਪਾਰਟੀ ਨੂੰ ਛੱਡ ਚੁੱਕੇ ਵਿਧਾਇਕ ਵੀ ਹੁਣ ਪਾਰਟੀ ਵਿੱਚ ਆਪਣੀ ਜਗ੍ਹਾ ਦੁਬਾਰਾਂ ਤੋਂ ਬਣਾਉਣਾ ਚਾਹੁੰਦੇ ਹਨ।
ਉਸੇ ਤਰ੍ਹਾਂ ਪਾਰਟੀ ਨੂੰ ਚੰਗਾ ਮੰਦਾ ਕਹਿ ਕੇ ਸੁਖਪਾਲ ਖਹਿਰਾ ਨੇ ਅਸਤੀਫ਼ਾ ਦਿੱਤਾ ਸੀ ਅਤੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ ਪਰ ਹੁਣ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਦਿੱਲੀ ਦੇ ਚੋਣਾਂ ਦੇ ਵਿੱਚ ਬੀਜੇਪੀ ਨੂੰ ਹਰਾਇਆ ਹੈ ਉਸ ਤੋਂ ਬਾਅਦ ਸੁਖਪਾਲ ਖਹਿਰਾ ਦੇ ਸੁਰ ਵੀ ਬਦਲਦੇ ਨਜ਼ਰ ਆ ਰਹੇ ਹਨ।
ਸੂਤਰਾਂ ਹਵਾਲੇ ਨੂੰ ਪਤਾ ਲੱਗਿਆ ਹੈ ਕਿ ਸੁਖਪਾਲ ਖਹਿਰਾ ਨੇ ਪਾਰਟੀ ਵਿੱਚ ਹੋਣ ਦਾ ਸੁਨੇਹਾ ਦਿੱਤਾ ਹੈ ਇਸ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਦਾ ਕੀ ਕਹਿਣਾ ਹੈ। ਇਸ ਲਈ ਵੇਖੋ ਇਹ ਵੀਡੀਓ
ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਪਾਰਟੀ ਦਾ ਨਿੱਜੀ ਫ਼ੈਸਲਾ ਹੈ ਪਾਰਟੀ ਤੋਂ ਨਾਰਾਜ਼ ਵਿਧਾਇਕ ਨੂੰ ਵਾਪਸ ਪਾਰਟੀ ਵਿੱਚ ਲੈਣਾ ਹੈ ਜਾਂ ਫਿਰ ਨਹੀਂ, ਇਸ ਦੇ ਬਾਰੇ ਕੋਈ ਮੀਟਿੰਗ ਜਾਂ ਵਿਚਾਰ ਚਰਚਾ ਨਹੀਂ ਹੋਈ ਹੈ ਪਰ ਜੋ ਵੀ ਪਾਰਟੀ ਇਸ ਬਾਰੇ ਫ਼ੈਸਲਾ ਕਰੇਗੀ ਉਹ ਉਨ੍ਹਾਂ ਨੂੰ ਮਨਜੂਰ ਹੋਵੇਗਾ।
ਉੱਥੇ ਹੀ ਉਨ੍ਹਾਂ ਸੁਖਪਾਲ ਖਹਿਰਾ ਦਾ ਨਾਮ ਨਾ ਲੈਂਦੇ ਹੋਏ ਕਿਹਾ ਕਿ ਅਜਿਹਾ ਬੰਦਾ ਜਿਸ ਨੇ ਪਾਰਟੀ ਅਤੇ ਪਾਰਟੀ ਦੇ ਪ੍ਰਧਾਨ ਨੂੰ ਮੰਦੇ ਸ਼ਬਦ ਕਹੇ ਹੋਣ ਉਸ ਨੂੰ ਖੁਦ ਹੀ ਸੋਚ ਲੈਣਾ ਚਾਹੀਦਾ ਹੈ ਕਿ ਉਹ ਮੁੜ ਤੋਂ ਪਾਰਟੀ ਵਿੱਚ ਆਉਣ ਦੇ ਯੋਗ ਹੈ ਜਾਂ ਫਿਰ ਨਹੀਂ।
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੁਖਪਾਲ ਖਹਿਰਾ ਉਨ੍ਹਾਂ ਦੇ ਤਿਆਰੀ ਸਤਿਕਾਰਯੋਗ ਨੇ ਅਗਰ ਪਾਰਟੀ ਉਨ੍ਹਾਂ ਨੂੰ ਵਾਪਸ ਬਲਾਉਂਦੀ ਹੈ ਤਾਂ ਉਹ ਪਾਰਟੀ ਦੀ ਗੱਲ ਜ਼ਰੂਰ ਮੰਨਣਗੇ।
ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤ ਦੇ ਲਈ ਕੁਰਸੀਆਂ ਦੀ ਲੜਾਈ ਇੱਥੇ ਪਾਰਟੀ 'ਚ ਨਹੀਂ ਹੈ ਜੋ ਬੰਦਾ ਕੁਰਸੀਆਂ ਤੋਂ ਹਟ ਕੇ ਲੋਕ ਸੇਵਾ ਕਰਨਾ ਚਾਹੁੰਦਾ ਹੈ ਉਹ ਪਾਰਟੀ ਵਿੱਚ ਆ ਸਕਦਾ ਹੈ ਪਰ ਪਾਰਟੀ ਦੇ ਨਾਂ ਤੇ ਕਿਸੇ ਨੂੰ ਜਾਣ ਲਈ ਕਿਹਾ ਅਤੇ ਨਾ ਹੀ ਆਉਂਦੇ ਲਈ ਕਹੇਗੀ ਜਿਸ ਨੇ ਪੰਜਾਬ ਦੀ ਸੇਵਾ ਕਰਨੀ ਹੈ ਉਹ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 62 ਸੀਟਾਂ ਜਿੱਤੀਆਂ ਨੇ ਜਿਸ ਤੋਂ ਬਾਅਦ ਹੁਣ 2022 ਦੀਆਂ ਚੋਣਾਂ ਜੋ ਕਿ ਪੰਜਾਬ ਵਿਚ ਹੋਣੀਆਂ ਨੇ ਉਸ ਤੇ ਸਭ ਦੀ ਨਜ਼ਰ ਹੈ