ਤਰਨਤਾਰਨ: ਹਾਂਗਕਾਂਗ ਜੇਲ੍ਹ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ। ਹਾਂਗਕਾਂਗ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਔਰਤ ਦੀ ਜੇਲ ਵਿਭਾਗ ਵਿਚ ਨਿਯੁਕਤੀ ਕੀਤੀ ਗਈ ਹੈ। 24 ਸਾਲਾ ਸੁਖਦੀਪ ਕੌਰ ਅੰਮ੍ਰਿਤਧਾਰੀ ਹੈ ਅਤੇ ਸਿਰ 'ਤੇ ਦਸਤਾਰ ਸਜਾਉਂਦੀ ਹੈ। ਸੁਖਦੀਪ ਕੌਰ ਤਰਨ ਤਾਰਨ ਦੇ ਸਰਹੱਦੀ ਖੇਤਰ ਦੇ ਸਹੂਲਤਾਂ ਤੋਂ ਸੱਖਣੇ ਪਿੰਡ ਭੁੱਚਰ ਖੁਰਦ ਦੀ ਰਹਿਣ ਵਾਲੀ ਹੈ।
ਸੁਖਦੀਪ ਕੌਰ ਦਾ ਕਹਿਣਾ ਹੈ ਕਿ ਆਪਣੀ ਵਿਲੱਖਣ ਦਸਤਾਰਧਾਰੀ ਦਿੱਖ ਕਾਰਨ ਉਹ ਵਿਸ਼ੇਸ਼ ਖਿੱਚ ਦਾ ਕੇਂਦਰ ਅਤੇ ਸਤਿਕਾਰ ਦੀ ਪਾਤਰ ਬਣੀ ਰਹੀ। 23 ਹਫ਼ਤੇ ਦੀ ਸਿਖ਼ਲਾਈ ਦੌਰਾਨ ਉਸ ਦੀਆਂ ਧਾਰਮਿਕ ਭਾਵਨਾ ਦਾ ਸਤਿਕਾਰ ਕਰਦਿਆਂ ਵਿਭਾਗ ਵਲੋਂ ਉਸ ਨੂੰ ਦਸਤਾਰ ਸਮੇਤ ਕਕਾਰ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਲਈ ਵਿਸ਼ੇਸ਼ ਤੌਰ 'ਤੇ ਵੱਖਰੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਦਸਤਾਰਧਾਰੀ ਔਰਤ ਹੋਣ ਕਾਰਨ ਹੈਰਾਨੀਜਨਕ ਮਾਹੌਲ ਵਿਚ ਹੋਏ ਵਿਚਾਰ-ਵਟਾਂਦਰੇ ਦੌਰਾਨ ਉਸ ਨੇ ਸਿੱਖ ਧਰਮ ਵਿਚ ਔਰਤ ਦੀ ਬਰਾਬਰੀ ਅਤੇ ਮੂਲ ਸਿਧਾਂਤਾਂ ਤੋਂ ਦੂਜੇ ਭਾਈਚਾਰੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸੁਖਦੀਪ ਕੌਰ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਉਹ ਜੇਲ੍ਹ ਵਿਭਾਗ ਵਿਚ ਉੱਚ ਅਹੁਦੇ ਪ੍ਰਾਪਤ ਕਰ ਕੇ ਆਪਣੀ ਕੌਮ ਦਾ ਨਾਂਅ ਅਤੇ ਵਿਲੱਖਣ ਪਛਾਣ ਨੂੰ ਉੱਚਾ ਚੁੱਕਣ ਦਾ ਜਜ਼ਬਾ ਰੱਖਦੀ ਹੈ।
ਜਾਣਕਾਰੀ ਮੁਤਾਬਕ ਹਿੰਦ-ਪਾਕਿ ਸਰਹੱਦ ਦੇ ਐਨ ਨਾਲ ਲੱਗਦੇ ਪਿੰਡ ਭੁੱਚਰ ਖੁਰਦ ਵਿੱਚ ਸੁਖਦੀਪ ਕੌਰ ਦਾ ਖੇਤਾਂ ’ਚ ਬਣਿਆ ਘਰ ਪਿੰਡ ਨੇੜਿਓਂ ਲੰਘਦੀ ਸੜਕ ਤੋਂ ਚਾਰ ਕਿਲੋਮੀਟਰ ਦੂਰ ਕੱਚੇ ਰਾਹਾਂ ’ਤੇ ਜਾ ਕੇ ਹੈ, ਜਿੱਥੇ ਆਉਣ-ਜਾਣ ਦਾ ਕੋਈ ਸਾਧਨ ਨਹੀਂ।
ਇਹ ਵੀ ਪੜੋ:ਨਿਰਭਯਾ ਕੇਸ ਵਿੱਚ ਮੁਲਜ਼ਮ ਪਵਨ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
-
Glad to know that Sukhdeep Kaur who hails from Tarn Taran has become the first ‘Amritdhari’ Sikh woman to be appointed as a Prison Officer in Hong Kong. We are all proud of you. pic.twitter.com/zh6ER72VgD
— Capt.Amarinder Singh (@capt_amarinder) December 19, 2019 " class="align-text-top noRightClick twitterSection" data="
">Glad to know that Sukhdeep Kaur who hails from Tarn Taran has become the first ‘Amritdhari’ Sikh woman to be appointed as a Prison Officer in Hong Kong. We are all proud of you. pic.twitter.com/zh6ER72VgD
— Capt.Amarinder Singh (@capt_amarinder) December 19, 2019Glad to know that Sukhdeep Kaur who hails from Tarn Taran has become the first ‘Amritdhari’ Sikh woman to be appointed as a Prison Officer in Hong Kong. We are all proud of you. pic.twitter.com/zh6ER72VgD
— Capt.Amarinder Singh (@capt_amarinder) December 19, 2019
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਸੁਖਦੀਪ ਕੌਰ ਜੋ ਤਰਨਤਾਰਨ ਦੀ ਰਹਿਣ ਵਾਲੀ ਹੈ, ਹਾਂਗਕਾਂਗ ਵਿਚ ਇਕ ਜੇਲ੍ਹ ਅਧਿਕਾਰੀ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ‘ਅੰਮ੍ਰਿਤਧਾਰੀ’ ਸਿੱਖ ਔਰਤ ਬਣ ਗਈ ਹੈ। ਸਾਨੂੰ ਤੁਹਾਡੇ ਉੱਤੇ ਮਾਣ ਹੈ।