ਚੰਡੀਗੜ੍ਹ: ਜਿੱਥੇ ਕਿ ਦੇਸ਼ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ 'ਤੇ ਨਾਟਕ ਕਰਵਾਇਆ ਗਿਆ। ਇਹ ਨਾਟਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਉੱਪਰ ਆਧਾਰਿਤ ਸੀ। ਇਹ ਪ੍ਰੋਗਰਾਮ ਨੂੰ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਗੀਤਾਂ ਅਤੇ ਸ਼ਬਦ ਕੀਰਤਨ ਤੋਂ ਹੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦੇ ਵਿਚ ਸਕੂਲ ਦਾ ਸਾਰਾ ਸਟਾਫ਼ ਅਤੇ ਅਧਿਆਪਕ ਸ਼ਾਮਿਲ ਸਨ। ਸ਼ਬਦ ਕੀਰਤਨ ਅਤੇ ਗੀਤਾਂ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਦੀ ਜੀਵਨੀ 'ਤੇ ਆਧਾਰਿਤ ਲਾਈਟ ਐਂਡ ਸਾਊਂਡ 'ਤੇ ਨਾਟਕ ਕਰਵਾਇਆ ਗਿਆ। ਇਸ ਨਾਟਕ ਨੂੰ ਪੰਜਾਬੀ ਅਦਾਕਾਰ ਸੁਵਿੰਦਰ ਵਿੱਕੀ ਨੇ ਡਾਇਰੈਕਟ ਕੀਤਾ ਹੈ।
ਸੁਵਿੰਦਰ ਵਿੱਕੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਮੰਨਦਾ ਹੈ ਕਿ ਉਸ ਨੂੰ ਇੰਨਾ ਵੱਡਾ ਮੌਕਾ ਮਿਲਿਆ। ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ, ਚਾਰ ਉਦਾਸੀਆਂ ਅਤੇ ਸਿੱਖਿਆਵਾਂ 'ਤੇ ਆਧਾਰਤ ਨਾਟਕ ਕਰਨ ਦੀ ਉਸ ਦੇ ਅੰਦਰ ਸੋਝੀ ਪਾਈ। ਉਸ ਨੂੰ ਇਹ ਨਾਟਕ ਕਰਵਾ ਕੇ ਬੜਾ ਚੰਗਾ ਲੱਗ ਰਿਹਾ ਹੈ।
ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ ਸਾਰਾ ਸਟਾਫ਼ ਅਤੇ ਅਧਿਆਪਕ ਤੇ ਵਿਦਿਆਰਥੀ ਸਾਰਿਆਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕੀਤੀ ਹੈ।
ਇਹ ਵੀ ਪੜੋ: ਕੇਂਦਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਰਕੇ ਖਾਨਾਪੂਰਤੀ ਕੀਤੀ-ਕੈਪਟਨ
ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਵੱਲੋਂ ਧਾਰਮਿਕ ਤਿਆਰ ਕੀਤੇ ਗਏ ਹਨ ਇਸ ਗੀਤ ਵਿੱਚ ਪੁਰਾਣੇ ਸਮੇਂ ਨੂੰ ਯਾਦ ਕਰਨ ਕੀਤਾ ਗਿਆ ਹੈ। ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਦੇ ਚੇਅਰਮੈਨ ਚਰਨਜੀਤ ਸਿੰਘ ਨੇ ਵੀ ਇਸ ਵਿਚ ਬੜਾ ਯੋਗਦਾਨ ਪਾਇਆ ਹੈ।