ETV Bharat / state

World Water Day : 'ਦਰਿਆਵਾਂ ਦੀ ਧਰਤੀ' ਪਾਣੀ ਨੂੰ ਤਰਸੀ, ਮੁੱਕਣ ਦੀ ਕਗਾਰ ‘ਤੇ ‘ਪੰਜ ਆਬ’ ਦਾ ਪਾਣੀ - ਗੁਰਦਰਸ਼ਨ ਸਿੰਘ ਢਿੱਲੋਂ

World Water Day 2023: ਭਾਰਤ ਵਿਸ਼ਵ ਦੀ ਆਬਾਦੀ ਦਾ 17 ਪ੍ਰਤੀਸ਼ਤ ਹਿੱਸਾ ਹੈ ਜਿਸ ਦੇ ਕੋਲ ਸਿਰਫ਼ 4 ਪ੍ਰਤੀਸ਼ਤ ਪਾਣੀ ਹੈ। ਭਾਰਤ ਵਿੱਚ ਪਾਣੀ ਦੀ ਸਥਿਤੀ ਚਿੰਤਾਜਨਕ ਹੈ। ਇਹ ਤੱਥ ਨੀਤੀ ਆਯੋਗ ਦੀ ਰਿਪੋਰਟ ਵਿਚ ਸਾਹਮਣੇ ਆਏ। ਇਸ ਲਈ ਵਿਸ਼ਵ ਜਲ ਦਿਹਾੜੇ ਮੌਕੇ ਪਾਣੀ ਦੀ ਮਹੱਤਤਾ ਅਤੇ ਸਥਿਤੀ ਬਾਰੇ ਚਰਚਾ ਕਰਨੀ ਬੇਹੱਦ ਜ਼ਰੂਰੀ ਹੈ। ਵੇਖੋ ਇਹ ਸਪੈਸ਼ਲ ਰਿਪੋਰਟ।

World Water Day 2023, Water Day
World Water Day : 'ਦਰਿਆਵਾਂ ਦੀ ਧਰਤੀ' ਪਾਣੀ ਨੂੰ ਤਰਸੀ, ਮੁੱਕਣ ਦੀ ਕਗਾਰ ‘ਤੇ ਪੰਜਾਬ ਦਾ ਪਾਣੀ
author img

By

Published : Mar 22, 2023, 1:48 PM IST

'ਦਰਿਆਵਾਂ ਦੀ ਧਰਤੀ' ਪਾਣੀ ਨੂੰ ਤਰਸੀ, ਮੁੱਕਣ ਦੀ ਕਗਾਰ ‘ਤੇ ‘ਪੰਜ ਆਬ’ ਦਾ ਪਾਣੀ

ਚੰਡੀਗੜ੍ਹ: 'ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ', ਗੁਰਬਾਣੀ ਦੇ ਵਾਕ ਅਨੁਸਾਰ ਪਾਣੀ ਦੀ ਸਾਡੀ ਜ਼ਿੰਦਗੀ ਅਤੇ ਸੰਸਾਰ ਵਿਚ ਪਾਣੀ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਇਸ ਲਈ ਸੰਸਾਰ ਪੱਧਰ 'ਤੇ ਵੀ ਪਾਣੀ ਦੀ ਮਹੱਤਤਾ ਨੂੰ ਸਮਝਿਆ ਗਿਆ ਅਤੇ 22 ਮਾਰਚ ਨੂੰ ਹਰ ਸਾਲ ਵਿਸ਼ਵ ਜਲ ਦਿਹਾੜਾ ਮਨਾਉਣ ਦੀ ਲੋੜ ਮਹਿਸੂਸ ਕੀਤੀ ਗਈ। ਭਾਰਤ ਵਿਸ਼ਵ ਦੀ ਆਬਾਦੀ ਦਾ 17 ਪ੍ਰਤੀਸ਼ਤ ਹਿੱਸਾ ਹੈ ਜਿਸ ਕੋਲ ਸਿਰਫ਼ 4 ਪ੍ਰਤੀਸ਼ਤ ਪਾਣੀ ਹੈ। ਭਾਰਤ ਵਿਚ ਪਾਣੀ ਦੀ ਸਥਿਤੀ ਬੇਹਦ ਚਿੰਤਾਜਨਕ ਬਣੀ ਹੋਈ ਹੈ। ਇਹ ਤੱਥ ਨੀਤੀ ਆਯੋਗ ਦੀ ਰਿਪੋਰਟ ਵਿਚ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਪਾਣੀਆਂ ਦੇ ਮਸਲੇ ਉੱਤੇ ਕਈ ਲੇਖ ਲਿਖਣ ਵਾਲੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨਾਲ ਈਟੀਵੀ ਭਾਰਤ ਦੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ।

ਵਿਸ਼ਵ ਜਲ ਦਿਹਾੜੇ ਮੌਕੇ ਪੰਜਾਬ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਪੰਜਾਬ ਨੂੰ ਤਾਂ ਕਿਹਾ ਹੀ 'ਪਾਣੀਆਂ ਜਾਂ ਦਰਿਆਵਾਂ ਦੀ ਧਰਤੀ' ਜਾਂਦਾ ਹੈ। ਪਾਣੀ ਨੂੰ ਲੈ ਕੇ ਪੰਜਾਬ ਵਿਚ ਕਈ ਚਰਚਾਵਾਂ ਛਿੜੀਆਂ ਅਤੇ ਕਈ ਵਿਵਾਦ ਵੀ ਹੋਏ। ਪੰਜਾਬ ਵਿਚ ਪਾਣੀਆਂ ਦੀ ਸਥਿਤੀ ਕੀ ਹੈ ? ਤਾਜ਼ੇ ਪਾਣੀ ਦੇ ਸਰੋਤ ਕੀ ਹਨ ? ਪਾਣੀਆਂ ਨੂੰ ਲੈ ਕੇ ਹੁਣ ਤੱਕ ਸਰਕਾਰ ਦੀ ਨੀਤੀ ਕੀ ਹੈ ? ਪਾਣੀ ਦੀ ਸਾਂਭ ਸੰਭਾਲ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ। ਵਿਸ਼ਵ ਜਲ ਦਿਹਾੜੇ ਮੌਕੇ ਇਨ੍ਹਾਂ ਸਾਰੇ ਤੱਥਾਂ ਉੱਤੇ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।

ਪੰਜਾਬ ਦਾ ਪਾਣੀ ਲੁੱਟਿਆ ਗਿਆ: ਪੰਜਾਬ ਪਾਣੀਆਂ ਦਾ ਸੂਬਾ ਅਤੇ ਖੁਸ਼ਹਾਲ ਸੂਬੇ ਦੇ ਤੌਰ ‘ਤੇ ਜਾਣਿਆ ਜਾਂਦਾ ਰਿਹਾ, ਪਰ ਪੰਜਾਬ ਦੇ ਪਾਣੀਆਂ ’ਤੇ ਡਾਕਾ ਵੱਜਿਆ। ਹੁਣ ਤੱਕ ਦੀਆਂ ਰਿਪੋਰਟਾਂ ਵਿਚ ਜੋ ਤੱਥ ਸਾਹਮਣੇ ਆਏ, ਉਨ੍ਹਾਂ ਅਨੁਸਾਰ ਪੰਜਾਬ ਦਾ 75 ਫ਼ੀਸਦੀ ਪਾਣੀ ਖੋਹਿਆ ਗਿਆ, ਜੋ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਹਿੱਸੇ ਆਇਆ। ਰਾਜਸਥਾਨ ਵਿਚ ਸਭ ਤੋਂ ਜ਼ਿਆਦਾ 8.6 ਮਿਲੀਅਨ ਏਕੜ ਫੁੱਟ ਪਾਣੀ ਦਿੱਤਾ ਗਿਆ, 3.50 ਮਿਲੀਅਨ ਏਕੜ ਫੁੱਟ ਪੰਜਾਬ ਦਾ ਪਾਣੀ ਹਰਿਆਣਾ ਵਿਚ ਵਹਿੰਦਾ ਹੈ।

ਸਰਕਾਰ ਦੇ ਵੱਸੋਂ ਬਾਹਰ ਹੋਈ ਪਾਣੀ ਦੀ ਸੰਭਾਲ: ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਦੇਸ਼ ਦਾ ਅਜਿਹਾ ਸੂਬਾ ਹੈ ਜਿਸ ਦਾ ਨਾ ਭਾਵੇਂ ਪਾਣੀਆਂ ਤੋਂ ਪਿਆ ਹੋਵੇ। ਪਰ, ਪਾਣੀਆਂ ਦੀ ਸਥਿਤੀ ਪੰਜਾਬ ਵਿਚ ਬਹੁਤ ਖਰਾਬ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਡਿੱਗ ਰਿਹਾ ਹੈ ਅਤੇ ਸਰਕਾਰ ਨੇ ਕਦੇ ਵੀ ਪਾਣੀ ਨੂੰ ਸੰਭਾਲਣ ਦੇ ਉਪਰਾਲੇ ਨਹੀਂ ਕੀਤੇ। ਵੈਸੇ ਤਾਂ ਪੂਰੀ ਦੁਨੀਆਂ ਵਿਚ ਪਾਣੀ ਦਾ ਸੰਕਟ ਹੈ, ਪਰ ਪੰਜਾਬ ਵਿਚ ਇਹ ਸੰਕਟ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਜੋ ਕਿ ਪੰਜਾਬ ਲਈ ਸ਼ੁੱਭ ਸੰਕੇਤ ਨਹੀਂ।

ਪਾਣੀ ਨੂੰ ਬਚਾਉਣ ਦੀ ਕੋਈ ਨੀਤੀ ਨਹੀਂ: ਪਾਣੀਆਂ ਦੇ ਮਸਲੇ ਉੱਤੇ ਕਈ ਲੇਖ ਲਿਖਣ ਵਾਲੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪਾਣੀ ਨੂੰ ਬਚਾਉਣ ਸਰਕਾਰ ਨੇ ਕਦੀ ਕੋਈ ਨੀਤੀ ਬਣਾਈ ਹੀ ਨਹੀਂ ਅਤੇ ਨਾ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਪਾਣੀ ਨੂੰ ਸੰਭਾਲਣ ਵੱਲ ਕਿਸੇ ਦਾ ਧਿਆਨ ਨਹੀਂ। ਪੰਜਾਬ ਦੇ ਕਈ ਬਲਾਕ, ਤਾਂ ਡਾਰਕ ਜ਼ੋਨ ਐਲਾਨ ਦਿੱਤੇ ਗਏ ਹਨ। ਪੰਜਾਬ ਵਿਚ 97 ਫ਼ੀਸਦੀ ਪਾਣੀ ਵਰਤਿਆ ਜਾ ਰਿਹਾ।

ਵਿਸ਼ਵ ਜਲ ਦਿਹਾੜੇ ਮੌਕੇ ਜਿਥੇ ਪਾਣੀ ਦੀ ਸਾਂਭ ਸੰਭਾਲ ਅਤੇ ਸ੍ਰੋਤਾਂ ਉੱਤੇ ਚਰਚਾ ਹੋ ਰਹੀ ਹੈ, ਉਥੇ ਹੀ ਪੰਜਾਬ ਵਿੱਚ ਪਾਣੀ ਦੀ ਸਥਿਤੀ ’ਤੇ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਪੰਜਾਬ ਦੇਸ਼ ਦਾ ਅਜਿਹਾ ਇਕੱਲਾ ਸੂਬਾ ਹੈ, ਜੋ ਧਰਤੀ ਹੇਠਲੇ ਪਾਣੀ ਦਾ 97 ਫ਼ੀਸਦੀ ਹਿੱਸਾ ਟਿਊਬਵੈਲਾਂ ਰਾਹੀਂ ਬਾਹਰ ਕੱਢਕੇ ਵਰਤਦਾ ਹੈ। ਇਸ ਦਾ ਰੀਸਾਈਕਲ ਕਰਨ ਦਾ ਸਰਕਾਰਾਂ ਕੋਲ ਕੋਈ ਵੀ ਹੱਲ ਨਹੀਂ। ਹਾਲ ਇਹ ਹੈ ਕਿ ਧਰਤੀ ਹੇਠਲਾ ਪਾਣੀ ਮੁੱਕਣ ਦੀ ਕਗਾਰ 'ਤੇ ਹੈ। ਅਜਿਹੀ ਸਥਿਤੀ ਵਿਚ ਸੂਬਾ ਜ਼ਿਆਦਾ ਦੇਰ ਖੁਸ਼ਹਾਲ ਕਿਵੇਂ ਰਹਿ ਸਕਦਾ ਹੈ। ਇਸ ਦੇ ਬਹੁਤ ਗੰਭੀਰ ਨਤੀਜੇ ਨਿਕਲਣਗੇ।

ਇਹ ਵੀ ਪੜ੍ਹੋ : Chaitra Navaratri 2023 : ਪਹਿਲੇ ਦਿਨ ਮਾਂ ਸ਼ੈਲਪੁਤਰੀ ਪੂਜਾ, ਨਾਰੀਅਲ ਦਾ ਲਾਓ ਭੋਗ ਤੇ ਇਸ ਮੰਤਰ ਦਾ ਕਰੋ ਜਾਪ

ETV Bharat Logo

Copyright © 2024 Ushodaya Enterprises Pvt. Ltd., All Rights Reserved.