ETV Bharat / state

Singer Shubh First Reaction: ਵਿਵਾਦ ਤੋਂ ਬਾਅਦ ਗਾਇਕ ਸ਼ੁਭ ਦਾ ਪਹਿਲਾ ਬਿਆਨ, ਕਿਹਾ- ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ - Shubh First Reaction

Shubhneet Singh Controversy: ਵਿਵਾਦ ਤੋਂ ਬਾਅਦ ਗਾਇਕ ਸ਼ੁਬਨੀਤ ਸਿੰਘ ਉਰਫ਼ ਸ਼ੁਭ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸ਼ੁਭ ਨੇ ਸੋਸ਼ਲ ਮੀਡੀਆ ਪੋਸਟ ਜ਼ਰਿਏ ਕਿਹਾ ਕਿ ਭਾਰਤ ਮੇਰਾ ਵੀ ਦੇਸ਼ ਹੈ ਤੇ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ ਹੁੰਦੀ ਹੈ। (Singer Shubhneet Singh Shubh First Reaction)

Shubhneet Singh Controversy
Shubhneet Singh Controversy
author img

By ETV Bharat Punjabi Team

Published : Sep 22, 2023, 8:09 AM IST

Updated : Sep 22, 2023, 10:49 AM IST

ਚੰਡੀਗੜ੍ਹ (Shubhneet Singh Controversy): ਇੱਕ ਪੋਸਟ ਤੋਂ ਬਾਅਦ ਵਿਵਾਦਾਂ 'ਚ ਆਏ ਕੈਨੇਡੀਅਨ ਗਾਇਕ ਸ਼ੁਬਨੀਤ ਸਿੰਘ ਉਰਫ਼ ਸ਼ੁਭ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਸ਼ੁਬਨੀਤ ਉਰਫ ਸ਼ੁਭ ਦੀ ਇਹ ਪ੍ਰਤੀਕਿਰਿਆ ਆਪਣੇ ਸੋਸ਼ਲ ਮੀਡੀਆ ਆਉਂਟ ਉੱਤੇ ਸਾਂਝੀ ਕੀਤੀ ਹੈ। ਦੱਸ ਦਈਏ ਕਿ ਸ਼ੁਭ ਨੇ ਇਹ ਬਿਆਨ ਉਦੋਂ ਜਾਰੀ ਕੀਤਾ ਜਦੋਂ ਬੋਟ-ਸਪੀਕਰ ਕੰਪਨੀ ਮੁੰਬਈ ਨੇ ਸ਼ੁਭ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਵਾਪਸ ਲੈ ਲਈ ਅਤੇ 23 ਤੋਂ 25 ਸਤੰਬਰ ਤੱਕ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ।

ਸ਼ੁਭ ਨੇ ਇੰਸਟਾ ਪੋਸਟ ਕੀਤੀ ਸ਼ੇਅਰ: ਇਸ ਪੂਰੀ ਘਟਨਾ 'ਤੇ ਸ਼ੁਭ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ੁਭ ਨੇ ਕਿਹਾ- ਪੰਜਾਬ, ਭਾਰਤ ਤੋਂ ਆਉਣ ਵਾਲੇ ਇੱਕ ਨੌਜਵਾਨ ਰੈਪਰ-ਗਾਇਕ ਵਜੋਂ, ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ 'ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਪਨਾ ਸੀ। ਪਰ ਹਾਲ ਹੀ ਦੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਮੈਂ ਆਪਣੀ ਨਿਰਾਸ਼ਾ ਅਤੇ ਉਦਾਸੀ ਨੂੰ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ। (Singer Shubh First Reaction)

ਮੈਂ ਬਹੁਤ ਖੁਸ਼ ਸੀ: ਮੈਂ ਭਾਰਤ ਵਿੱਚ ਆਪਣੇ ਦੌਰੇ ਦੇ ਰੱਦ ਹੋਣ ਤੋਂ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ ਵਿੱਚ ਆਪਣੇ ਹੀ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ 'ਤੇ ਸਨ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਪੂਰੇ ਦਿਲ ਅਤੇ ਰੂਹ ਨਾਲ ਅਭਿਆਸ ਕਰ ਰਿਹਾ ਸੀ। ਪਰ ਮੈਨੂੰ ਲੱਗਦਾ ਹੈ ਕਿ ਕਿਸਮਤ ਵਿੱਚ ਕੁਝ ਹੋਰ ਹੀ ਸੀ।

ਭਾਰਤ ਮੇਰਾ ਵੀ ਦੇਸ਼: ਭਾਰਤ ਮੇਰਾ ਵੀ ਦੇਸ਼ ਹੈ, ਮੈਂ ਇੱਥੇ ਜਨਮ ਲਿਆ ਹੈ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਅਜ਼ਾਦੀ ਤੇ ਇਸ ਦੀ ਸ਼ਾਨ ਲਈ ਕੁਰਬਾਨੀਆਂ ਦਿੱਤੀਆਂ ਹਨ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖੂਨ ਵਿੱਚ ਹੈ। ਮੈਂ ਅੱਜ ਜੋ ਵੀ ਹਾਂ, ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ।

ਹਰ ਪੰਜਾਬੀ ਉੱਤੇ ਵੱਖਵਾਦੀ ਦਾ ਨਾ ਲਾਓ ਟੈਗ: ਇਤਿਹਾਸ ਦੇ ਹਰ ਮੋੜ 'ਤੇ ਪੰਜਾਬੀਆਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਲਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਹੋਣ ਦਾ ਲੇਬਲ ਲਗਾਉਣ ਤੋਂ ਬਚੋ। ਮੇਰੀ ਕਹਾਣੀ 'ਤੇ ਉਸ ਪੋਸਟ ਨੂੰ ਦੁਬਾਰਾ ਸਾਂਝਾ ਕਰਨ ਦਾ ਮੇਰਾ ਇਰਾਦਾ ਸਿਰਫ ਪੰਜਾਬ ਲਈ ਪ੍ਰਾਰਥਨਾ ਕਰਨਾ ਸੀ ਕਿਉਂਕਿ ਰਾਜ ਭਰ ਵਿੱਚ ਬਿਜਲੀ ਅਤੇ ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਸਨ। ਇਸ ਦੇ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ ਅਤੇ ਨਿਸ਼ਚਿਤ ਤੌਰ 'ਤੇ ਕਿਸੇ ਨੂੰ ਨਾਰਾਜ਼ ਕਰਨਾ ਮੇਰਾ ਇਰਾਦਾ ਨਹੀਂ ਸੀ।

ਜਲਦ ਆਵਾਂਗੇ ਵਾਪਿਸ: ਮੇਰੇ 'ਤੇ ਲੱਗੇ ਦੋਸ਼ਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪਰ ਜਿਵੇਂ ਮੇਰੇ ਗੁਰੂ ਨੇ ਮੈਨੂੰ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” (ਸਾਰੇ ਮਨੁੱਖਾਂ ਨੂੰ ਬਰਾਬਰ ਸਮਝਦੇ ਹੋਏ) ਸਿਖਾਇਆ ਹੈ। ਮੇਰੇ ਗੁਰੂਆਂ ਨੇ ਮੈਨੂੰ ਡਰਨਾ ਨਹੀਂ ਸਗੋਂ ਡਟਕੇ ਖੜ੍ਹਨਾ ਸਿਖਾਇਆ ਹੈ, ਜੋ ਕਿ ਪੰਜਾਬੀਅਤ ਦੀ ਜੜ੍ਹ ਹੈ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗਾ। ਮੈਂ ਅਤੇ ਮੇਰੀ ਟੀਮ ਜਲਦੀ ਹੀ ਮਜ਼ਬੂਤ ​​ਹੋ ਕੇ ਵਾਪਸ ਆਵਾਂਗੇ। ਵਾਹਿਗੁਰੂ ਮਿਹਰ ਕਰਨ, ਸਰਬੱਤ ਦਾ ਭਲਾ

ਸ਼ੁਭ ਦਾ ਭਾਰਤ ਟੂਰ ਹੋਇਆ ਰੱਦ: ਬੋਟ-ਸਪੀਕਰ ਕੰਪਨੀ ਮੁੰਬਈ ਵੱਲੋਂ ਪ੍ਰੋਗਰਾਮ ਦੀ ਸਪਾਂਸਰਸ਼ਿਪ ਵਾਪਸ ਲੈਣ ਤੋਂ ਬਾਅਦ ਗਾਇਕ ਸ਼ੁਭ ਦਾ ਟੂਰ ਸਿਰਫ਼ ਮੁੰਬਈ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਗਾਇਕ ਸ਼ੁਭ ਨੇ ਇਸ ਟੂਰ ਦੌਰਾਨ ਦਿੱਲੀ, ਹੈਦਰਾਬਾਦ, ਬੈਂਗਲੁਰੂ ਸਮੇਤ ਦੇਸ਼ ਦੇ 12 ਵੱਖ-ਵੱਖ ਸ਼ਹਿਰਾਂ 'ਚ ਸ਼ੋਅ ਕਰਨੇ ਸੀ। ਇਹ ਸ਼ੋਅ ਕੋਰਡੇਲੀਆ ਕਰੂਜ਼ 'ਤੇ ਆਯੋਜਿਤ ਕੀਤਾ ਜਾਣਾ ਸੀ। ਸ਼ੁਭ ਨੇ 23 ਤੋਂ 25 ਸਤੰਬਰ ਤੱਕ ਮੁੰਬਈ 'ਚ ਆਪਣਾ ਸ਼ੋਅ ਕਰਨਾ ਸੀ। ਇਸ ਤੋਂ ਬਾਅਦ 6 ਅਕਤੂਬਰ ਨੂੰ ਚੰਡੀਗੜ੍ਹ ਅਤੇ 7 ਅਕਤੂਬਰ ਨੂੰ ਲੁਧਿਆਣਾ ਵਿੱਚ ਵੀ ਸ਼ੋਅ ਕਰਨੇ ਸਨ।

ਲੋਕਾਂ ਦੇ ਪੂਰੇ ਪੈਸੇ ਹੋਣਗੇ ਵਾਪਿਸ: ਬੁੱਕ ਮਾਈ ਸ਼ੋਅ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ 'ਚ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਉਹ 7 ਤੋਂ 10 ਦਿਨਾਂ ਦੇ ਅੰਦਰ ਗਾਹਕਾਂ ਨੂੰ ਟਿਕਟਾਂ ਦਾ ਪੂਰਾ ਰਿਫੰਡ ਮੁਹੱਈਆ ਕਰਵਾਏਗੀ।

ਜਾਣੋ ਕੀ ਸੀ ਪੂਰਾ ਮਾਮਲਾ: ਗਾਇਕ ਸ਼ੁਬਨੀਤ ਸਿੰਘ ਉਰਫ਼ ਸ਼ੁਭ ਉਦੋਂ ਵਿਵਾਦਾਂ ਵਿੱਚ ਆ ਗਿਆ ਜਦੋਂ ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਨਕਸ਼ਾ ਪੋਸਟ ਕੀਤਾ, ਜਦਕਿ ਇਹ ਪੋਸਟ ਪੁਰਣੀ ਹੈ ਤੇ ਉਸ ਸਮੇਂ ਪੋਸਟ ਕੀਤੀ ਗਈ ਸੀ ਜਦੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਚੱਲ ਰਿਹਾ ਸੀ। ਤੇ ਹੁਣ ਇਸ ਪੋਸਟ ਨੂੰ ਸਾਂਝਾ ਕਰ ਸ਼ੁਭ ਦਾ ਨਾਂ ਵੀ ਖਾਲਿਸਤਾਨੀਆਂ ਨਾਲ ਜੋੜਿਆ ਜਾਣ ਲੱਗਾ ਹੈ। ਪੋਸਟ ਵਿੱਚ ਗਾਇਕ ਸ਼ੁਭਨੀਤ ਸਿੰਘ ਨੇ ਭਾਰਤ ਦੇ ਨਕਸ਼ੇ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਨਕਸ਼ੇ ਵਿੱਚੋਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ, ਪੰਜਾਬ ਅਤੇ ਉੱਤਰ ਪੂਰਬੀ ਰਾਜਾਂ ਨੂੰ ਨਹੀਂ ਦਿਖਾਇਆ ਸੀ ਤੇ ਸਟੋਰੀ ਦੇ ਨਾਲ ਕੈਪਸ਼ਨ 'ਚ 'ਪੰਜਾਬ ਲਈ ਅਰਦਾਸ' (Pray For Punjab) ਲਿਖਿਆ ਸੀ।

Last Updated : Sep 22, 2023, 10:49 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.