ਚੰਡੀਗੜ੍ਹ:ਅਮਰਜੀਤ ਸਿੰਘ ਸੰਦੋਆ ਵੱਲੋਂ ਅਸਤੀਫ਼ਾ ਵਾਪਸ ਲੈਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਨਿਸ਼ਾਨਾ ਸਾਧਿਆ ਹੈ। ਅਕਾਲੀ ਦਲ ਨੇ ਕਿਹਾ ਕਿ ਸੰਦੋਆ ਦਾ ਅਸਤੀਫ਼ਾ ਵਾਪਸ ਲੈਣ ਵਿੱਚ ਆਪਣੀ ਪੈਨਸ਼ਨ ਦਾ ਲਾਲਚ ਹੈ। ਅਕਾਲੀ ਦਲ ਨੇ ਕਿਹਾ ਕਿ ਨੈਤਿਕਤਾ ਦਾ ਹਵਾਲਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਯੂ-ਟਰਨ ਲੈਣ ਦੀ ਆਦਤ ਬਣ ਚੁੱਕੀ ਹੈ।
ਅਕਾਲੀ ਆਗੂ ਚਰਨਜੀਤ ਬਰਾੜ ਨੇ ਕਿਹਾ ਕਿ ਨੈਤਿਕਤਾ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਆਪ ਹੀ ਨੈਤਿਕਤਾ ਤੋਂ ਪਿੱਛੇ ਹੈ। ਅਮਰਜੀਤ ਸੰਦੋਆ ਨੂੰ ਸ਼ਾਇਦ ਹੁਣ ਗਿਆਨ ਹੋਇਆ ਹੋਵੇਗਾ ਕਿ ਜੇ ਚਾਰ ਸਾਲ ਤੱਕ ਵਿਧਾਇਕ ਨਾ ਰਿਹਾ ਜਾਵੇ ਦਾ ਵਿਧਾਇਕੀ ਵਾਲੀ ਪੈਨਸ਼ਨ ਨਹੀਂ ਲੱਗਦੀ। ਇਸ ਲਈ ਸੰਦੋਆ ਨੇ ਪੈਨਸ਼ਨ ਦਾ ਲਾਲਚ ਵਿੱਚ ਅਸਤੀਫ਼ਾ ਵਾਪਸ ਲਿਆ ਹੈ।
ਉੱਥੇ ਦੂਜੇ ਪਾਸੇ ਬਰਾੜ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੀ ਸਾਜਿਸ਼ ਸੀ ਕਿ ਲੋਕ ਸਭਾ ਚੋਣਾਂ ਸਮੇ ਅਨੰਦਪੁਰ ਸੀਟ ਜਿੱਤਣ ਲਈ ਸੰਦੋਆ ਨੂੰ ਕਾਂਗਰਸ ਨੇ ਪਾਰਟੀ ਸ਼ਾਮਲ ਕਰ ਲਿਆ ਸੀ।
ਇਹ ਵੀ ਪੜੋ: ਮਾਹਾਰਾਸ਼ਟਰ ਚੋਣ ਸੰਕਟ- NCP ਤੇ ਕਾਂਗਰਸ ਅੱਜ ਕਰਣਗੇ ਬੈਠਕ
ਬਰਾੜ ਨੇ ਕਿਹਾ ਕਿ ਸੰਦੋਆ ਦੀ ਸ਼ਮੂਲੀਅਤ ਵੀ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਹੀ ਕਰਵਾਈ ਸੀ ਜੋ ਕਿ ਸਪੀਕਰ ਕੇਪੀ ਸਿੰਘ ਨੂੰ ਵੀ ਢਾਹ ਲੱਗੀ ਹੈ।