ਚੰਡੀਗੜ੍ਹ: ਫ਼ਾਜ਼ਿਲਕਾ ਦੇ ਰਹਿਣ ਵਾਲੇ ਸਰਵਨ ਸਿੰਘ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਸਰਵਨ ਸਿੰਘ ਨੂੰ ਡੇਢ ਕਰੋੜ ਦੀ ਹੋਲੀ ਦਾ ਬੰਪਰ ਨਿਕਲਿਆ ਹੈ।
ਤੁਹਾਨੂੰ ਦੱਸ ਦੇਈਏ ਸਰਵਨ ਸਿੰਘ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਵਿੱਚ ਤੈਨਾਤ ਨੇ ਤੇ ਉਹ ਇਸੇ ਮਾਰਚ ਦੇ ਮਹੀਨੇ ਦੇ ਵਿੱਚ ਰਿਟਾਇਰ ਹੋਣ ਜਾ ਰਹੇ ਹਨ ਇਸੇ ਕਾਰਨ ਉਨ੍ਹਾਂ ਦੇ ਘਰ ਦੋਹਰੀ ਖੁਸ਼ੀਆਂ ਨੇ ਦਸਤਕ ਦਿੱਤੀ ਹੈ।
ਈਟੀਵੀ ਨੂੰ ਜਾਣਕਾਰੀ ਦਿੰਦਿਆਂ ਸਰਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲਈ 23 ਨੰਬਰ ਸਭ ਤੋਂ ਜ਼ਿਆਦਾ ਲੱਕੀ ਹੈ ਕਿਉਂਕਿ 23 ਤਰੀਕ ਨੂੰ ਹੀ ਨੌਕਰੀ ਲੱਗਦੀ ਹੈ 23 ਨੂੰ ਹੀ ਪ੍ਰਮੋਸ਼ਨ ਅਤੇ 23 ਨੰਬਰ ਹੀ ਲਾਟਰੀ ਉਨ੍ਹਾਂ ਦੀ ਨਿਕਲੀ ਹੈ।
ਸਰਵਨ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਦੇ ਨਾਲ ਸਭ ਤੋਂ ਪਹਿਲਾਂ ਆਪਣੇ ਹਲਕੇ ਦੇ ਵਿੱਚ ਪਾਣੀ ਦੀ ਸਮੱਸਿਆ ਕਾਰਨ ਫੈਲ ਰਹੇ ਕੈਂਸਰ ਨੂੰ ਦੂਰ ਕਰਨ ਦੇ ਲਈ ਜਿੰਨੀ ਮਦਦ ਹੋ ਸਕੀ ਉਨ੍ਹੀਂ ਕਰਨਗੇ। ਇਸ ਤੋਂ ਇਲਾਵਾ ਸਮਾਜ ਸੇਵਾ ਦੇ ਨਾਲ ਨਾਲ ਧਾਰਮਕ ਸਥਾਨਾਂ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣਗੇ
ਜਾਣਕਾਰੀ ਲਈ ਦੱਸ ਦਈਏ ਕਿ ਸਰਵਨ ਸਿੰਘ ਦੇ ਦੋ ਬੇਟੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਉਹ ਕੈਨੇਡਾ ਸੈਟਲ ਕਰਨਗੇ ਅਤੇ ਇਨ੍ਹਾਂ ਲਾਟਰੀ ਦੇ ਪੈਸਿਆਂ ਨਾਲ ਉਹ ਜ਼ਿਆਦਾਤਰ ਲੋੜਵੰਦਾਂ ਦੀ ਮਦਦ ਕਰਨਗੇ।