ETV Bharat / state

Rose Festival Chandigarh: ਗੁਲਾਬਾਂ ਦੀ ਮਹਿਕ ਦੇ ਨਾਲ-ਨਾਲ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦਾ ਸੁਨੇਹਾ, ਦੇਖੋ ਖਾਸ ਰਿਪੋਰਟ

ਚੰਡੀਗੜ੍ਹ ਦੇ ਰੋਜ਼ ਗਾਰਡਨ 'ਚ ਦੋ ਰੋਜਾ ਰੋਜ਼ ਫੈਸਟੀਵਲ ਦਾ ਆਗਾਜ਼ ਹੋ ਗਿਆ ਹੈ ਜਿਸ ਵਿਚ ਵੰਨ ਸੁਵੰਨੇ ਰੰਗ ਵੇਖਣ ਨੂੰ ਮਿਲ ਰਹੇ ਹਨ। ਰੋਜ਼ ਫੈਸਟੀਵਲ 'ਚ ਸਾਰਾ ਵਾਤਾਵਰਨ ਖੁਸ਼ਨੁਮਾ ਨਜ਼ਰ ਆ ਰਿਹਾ ਹੈ ਅਤੇ ਵਾਤਾਵਰਨ ਦੀ ਅਹਿਮੀਅਤ ਨੂੰ ਸਮਝਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਖਾਸ ਅਭਿਆਨ ਚਲਾਇਆ ਗਿਆ ਹੈ।

Rose Festival Chandigarh
Rose Festival Chandigarh
author img

By

Published : Feb 18, 2023, 10:50 PM IST

Updated : Feb 19, 2023, 12:14 PM IST

ਗੁਲਾਬਾਂ ਦੀ ਮਹਿਕ ਦੇ ਨਾਲ-ਨਾਲ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦਾ ਸੁਨੇਹਾ

ਚੰਡੀਗੜ੍ਹ: ਸਿਟੀ ਬਿਉਟੀਫੁਲ ਦੇ ਰੋਜ਼ ਗਾਰਡਨ 'ਚ ਦੋ ਰੋਜਾ ਰੋਜ਼ ਫੈਸਟੀਵਲ ਚੱਲ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਖਾਸ ਅਭਿਆਨ ਚਲਾਇਆ ਗਿਆ ਹੈ। ਪੰਜਾਬ ਯੂਨੀਵਰਸਿਟੀ, ਪੀਜੀਆਈ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਾਤਾਵਰਨ ਬਚਾਉਣ ਅਭਿਆਨ ਚਲਾਇਆ ਗਿਆ ਹੈ। ਜਿਸਦੇ ਵਿਚ ਵੱਖ-ਵੱਖ ਪੜਾਵਾਂ ਤਹਿਤ ਵਾਤਾਵਰਨ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ।

ਕੈਮੀਕਲ ਰਹਿਤ ਟੈਟੂ : ਇਸ ਅਭਿਆਨ ਦੇ ਵਿਚ ਕੈਮੀਕਲ ਰਹਿਤ ਯਾਨਿ ਕਿ ਗਰੀਨ ਟੈਟੂ ਬਣਾ ਕੇ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਜੋ ਕਿ ਮੂੰਹ ਹੱਥ ਅਤੇ ਗਰਦਨ ਤੇ ਖੁਦਵਾਏ ਜਾ ਰਹੇ ਹਨ। ਇਹਨਾਂ ਟੈਟੂਆਂ ਵਿਚਲੀਆਂ ਕਲਾਕ੍ਰਿਤੀਆਂ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇ ਰਹੇ ਹਨ। ਇਹ ਟੈਟੂ ਸਰੀਰ ਦੇ ਕਿਸੇ ਵੀ ਹਿੱਸੇ ਦੀ ਚਮੜੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਗਰੀਨ ਸੈਲਫੀ: ਰੋਜ਼ ਫੈਸਟੀਵਲ 'ਚ ਵਾਤਾਵਰਨ ਨੂੰ ਬਚਾਉਣ ਲਈ ਇਹ ਇਕ ਚੰਗੀ ਪਹਿਲ ਹੈ। ਇਸ ਦੀ ਸ਼ੁਰੂਆਤ ਗਰੀਨ ਸੈਲਫੀ ਰਾਹੀਂ ਹੁੰਦੀ ਹੈ। ਗਰੀਨ ਸੈਲਫ਼ੀ ਤੋਂ ਅਗਲਾ ਪੜਾਅ ਗਰੀਨ ਟੈਟੂ ਹੈ। ਗਰੀਨ ਦਾ ਮਤਲਬ ਹਰਿਆ ਭਰਿਆ ਹਰਿਆਲੀ ਹੈ। ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦੇਣ ਲਈ ਹੀ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।

ਕੂੜਾ ਸੁੱਟਣ ਲਈ 3 ਕੂੜੇਦਾਨਾਂ ਦਾ ਇਸਤੇਮਾਲ: ਅਕਸਰ ਵੇਖਿਆ ਜਾਂਦਾ ਹੈ ਕਿ ਕੂੜੇਦਾਨ ਵਿਚ ਸਾਰਾ ਕੂੜਾ ਸੁੱਟਿਆ ਜਾਂਦਾ ਹੈ। ਪਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਪਹਿਲ ਕਦਮੀ ਕਰਕੇ ਕੂੜਾ ਸੁੱਟਣ ਲਈ 3 ਵੱਖ-ਵੱਖ ਕੂੜੇਦਾਨਾਂ ਦੀ ਜਾਣਕਾਰੀ ਖੇਡ ਖੇਡ ਵਿਚ ਦਿੱਤੀ ਗਈ ਹੈ। ਪੀਜੀਆਈ ਦੇ ਲੈਕਚਰਾਰ ਰਵਿੰਦਰ ਖੇਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੂਰੀ ਵਾਤਾਵਰਨ ਬਚਾਓ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਕਿ ਸੁੱਕਾ ਅਤੇ ਗਿੱਲਾ ਕੂੜਾ ਕਿਵੇਂ ਸੁੱਟਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਕ ਮਾਡਲ ਪੇਸ਼ ਕਰਕੇ ਇਹ ਵੀ ਦੱਸਿਆ ਕਿ ਪਲਾਸਟਿਕ ਦੇ ਇਸਤੇਮਾਲ ਤੋਂ ਬਾਅਦ ਕਿਸ ਤਰ੍ਹਾਂ ਇਸਨੂੰ ਖ਼ਤਮ ਕਰਨਾ ਚਾਹੀਦਾ ਹੈ।

ਵਾਤਾਵਰਨ ਸੰਭਾਲ ਮੁਹਿੰਮ ਦਾ ਮਕਸਦ ਕੀ ? ਵਾਤਾਵਰਨ ਸੰਭਾਲ ਮੁਹਿੰਮ ਦਾ ਮਕਸਦ ਹਵਾ ਅਤੇ ਪਾਣੀ ਨੂੰ ਸ਼ੁੱਧ ਬਣਾਉਣਾ ਤਾਂ ਜੋ ਵਾਤਾਵਰਨ ਵਿਚ ਪੂਰੀ ਤਰ੍ਹਾਂ ਸ਼ੁੱਧਤਾ ਹੋਵੇ। ਹਵਾ ਅਤੇ ਪਾਣੀ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਰਡੇ ਸਰੀਰ ਨੂੰ ਆ ਘੇਰਦੀਆਂ ਹਨ ਜਿਸ ਬਾਰੇ ਰਵੇਂਦਰ ਖੇਵਾਲ ਨੇ ਵਿਸਥਾਰ ਨਾਲ ਦੱਸਿਆ।

ਇਹ ਵੀ ਪੜ੍ਹੋ:- Chandigarh Rose Festival: ਰੋਜ਼ ਫੈਸਟੀਵਲ ਵਿੱਚ ਗੁਲਾਬਾਂ ਦੀ ਮਹਿਕ ਨੇ ਦੀਵਾਨੇ ਕੀਤੇ ਲੋਕ, ਵਿਦੇਸਾਂ ਤੋਂ ਮੰਗਵਾਏ ਗਏ ਗੁਲਾਬ

Last Updated : Feb 19, 2023, 12:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.