ਚੰਡੀਗੜ੍ਹ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੀਯੂਐਸਯੂ ਦੇ ਨੌਜਵਾਨ ਪ੍ਰਧਾਨ ਸਤਵਿੰਦਰ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਬੁੱਧਵਾਰ ਨੂੰ ਵਾਪਰੇ ਹਾਦਸੇ 'ਚ ਜ਼ਖ਼ਮੀ ਹੋਏ ਸਤਵਿੰਦਰ ਸਿੰਘ ਨੇ ਵੀਰਵਾਰ ਨੂੰ ਆਖ਼ਰੀ ਸਾਹ ਲੈਂਦਿਆਂ ਇਸ ਦੇਸ਼ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਬਾਹਰ ਹਾਦਸਾ ਵਾਪਰਨ ਸਮੇਂ ਸਤਵਿੰਦਰ ਸਿੰਘ ਨਸ਼ੇ ਦੀ ਹਾਲਤ 'ਚ ਸੀ ਤੇ ਉਸ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ। ਮੋਟਰ ਸਾਈਕਲ ਦੇ ਖੰਭੇ 'ਤੇ ਵੱਜਣ ਕਾਰਨ ਸਤਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਸ ਨੇ ਆਖ਼ਰੀ ਸਾਹ ਲਏ।
ਇਹ ਵੀ ਪੜ੍ਹੋ- ਟ੍ਰੈਫ਼ਿਕ ਨਾਲ ਨਜਿੱਠਣ ਲਈ ਖੰਨਾ ਪੁਲਿਸ ਹੋਈ ਪੱਬਾਂ ਭਾਰ
ਸਤਵਿੰਦਰ ਸਿੰਘ ਦੇ ਨਾਲ ਪਿਛਲੀ ਸੀਟ 'ਤੇ ਉਸ ਦਾ ਦੋਸਤ ਜਸਮਲ ਸਿੰਘ ਵੀ ਬੈਠਾ ਸੀ ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਸਮਲ ਸਿੰਘ ਨੇ ਕਬੂਲਿਆ ਕਿ ਉਹ ਦੋਵੇਂ ਨਵੀਆਂ ਨੌਕਰੀ ਮਿਲਣ ਦੀ ਖ਼ੁਸ਼ੀ ਮਨਾ ਰਹੇ ਸਨ। ਦੱਸਣਯੋਗ ਹੈ ਕਿ ਸਤਵਿੰਦਰ ਸਿੰਘ ਆਪਣੇ ਪਰਿਵਾਰ ਇੱਕੋ ਇੱਕ ਕਮਾਊਂ ਮੈਂਬਰ ਸੀ ਅਤੇ ਉਸ ਆਪਣੀ ਪੜਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰਦਾ ਸੀ। ਨਸ਼ੇ ਦੀ ਹਾਲਤ 'ਚ ਆਪਣੀ ਮੋਟਰ ਸਾਈਕਲ 'ਤੇ ਕੰਟਰੋਲ ਖੋਹ ਚੁੱਕਣ ਕਾਰਨ ਵਾਪਰੇ ਹਾਦਸੇ 'ਚ ਸਤਵਿੰਦਰ ਸਿੰਘ ਦੀ ਮੌਤ ਨੇ ਪਰਿਵਾਰ ਨੂੰ ਗਹਿਰਾ ਦੁਖ ਪਹੁੰਚਾਇਆ ਹੈ।