ਚੰਡੀਗੜ੍ਹ: ਖੇਤੀ ਬਿੱਲਾਂ ਦੇ ਵਿਰੋਧ 'ਚ ਅਕਾਲੀ ਦਲ ਵੱਲੋਂ ਜ਼ੀਰਕਪੁਰ ਦਿੱਲੀ ਹਾਈਵੇ 'ਤੇ ਲਗਾਏ ਧਰਨੇ ਦੌਰਾਨ ਇੱਕ ਨੌਜਵਾਨ ਨੇ ਇਨ੍ਹਾਂ ਕਿਸਾਨ ਮਾਰੂ ਖੇਤੀ ਬਿੱਲਾਂ ਵਿਰੁੱਧ ਗਾਣਾ ਲਿਖ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ 11ਵੀਂ ਪਾਸ ਬੰਟੀ ਸੰਧੂ ਨੇ ਦੱਸਿਆ ਕਿ ਹੁਣ ਪੰਜਾਬ ਦਾ ਨੌਜਵਾਨ ਕਿਸਾਨ ਵੀ ਜਾਗਰੂਕ ਹੋ ਚੁੱਕਿਆ ਤੇ ਉਸ ਨੂੰ ਵੀ ਸਰਕਾਰਾਂ ਦੀ ਨੀਤੀਆਂ ਤੇ ਨੀਅਤ ਬਾਰੇ ਪਤਾ ਲੱਗ ਚੁੱਕਿਆ।
ਨੌਜਵਾਨ ਵੱਲੋਂ ਜਿੱਥੇ ਪੰਜਾਬ ਦੇ ਕਿਸਾਨਾਂ ਦਾ ਦਰਦ ਆਪਣੇ ਸ਼ਬਦਾਂ ਦੇ ਵਿੱਚ ਲਿਖ ਗੀਤ ਗਾ ਧਰਨਿਆਂ ਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਉੱਥੇ ਹੀ ਮੋਦੀ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਗੀਤਕਾਰ ਬੰਟੀ ਨੇ ਕਿਹਾ ਕਿ ਨੀਰਵ ਮੋਦੀ ਤੇ ਵਿਜੇ ਮਾਲਿਆ ਵਰਗੇ ਲੋਕ ਦੇਸ਼ ਨੂੰ ਲੁੱਟ ਕੇ ਵਿਦੇਸ਼ਾਂ ਨੂੰ ਭੱਜ ਗਏ ਤੇ ਹੁਣ ਮੋਦੀ ਸਰਕਾਰ ਕਿਸਾਨਾਂ ਨੂੰ ਲੁੱਟ ਆਪਣਾ ਘਾਟਾ ਪੂਰਾ ਕਰਨਾ ਚਾਹੁੰਦੀ ਹੈ।
ਇੰਨਾ ਹੀ ਨਹੀਂ ਬੰਟੀ ਸੰਧੂ ਵੱਲੋਂ ਕੋਰੋਨਾ ਮਹਾਂਮਾਰੀ 'ਤੇ ਵੀ ਗਾਣਾ ਲਿਖ ਆਪਣੇ ਪਿੰਡ ਵਾਸੀਆਂ ਸਣੇ ਆਪਣੇ ਦੋਸਤਾਂ 'ਤੇ ਜਥੇਬੰਦੀਆਂ ਨੂੰ ਜਾਗਰੂਕ ਕੀਤਾ ਗਿਆ ਸੀ।