ਪਟਿਆਲਾ :ਪੰਜਾਬ ਦੇ ਸਮੁੱਚੇ ਬਿਜਲੀ ਖਪਤਕਾਰਾਂ ਦੇ ਬਿਜਲੀ ਮੀਟਰ ਮਾਰਚ 2026 ਤੱਕ ਪ੍ਰੀ-ਪੇਡ ਹੋ ਜਾਣਗੇ। ਇਹ ਫੈਸਲਾ ਸਿਰਫ ਪੰਜਾਬ ਹੀ ਨਹੀਂ ਸਗੋ ਦੇਸ਼ ਦੇ ਸਾਰੇ ਖਪਤਕਾਰਾਂ ਲਈ ਲਾਗੂ ਹੋਵੇਗਾ। ਕਿਉਕਿ ਇਹ ਯੋਜਨਾ ਕੇਂਦਰ ਸਰਕਾਰ ਨੇ ਤਿਆਰ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਉਤੇ ਸਵਾ 3 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।
ਹਲਾਂਕਿ ਇਹ ਯੋਜਨਾ ਵੱਖ-ਵੱਖ ਸੂਬਿਆਂ ਚ ਵੱਖੋ-ਵੱਖ ਪੜਾਏ ਦੇ ਤਹਿਤ ਲਾਗੂ ਹੋਵੇਗੀ। ਇਸ ਯੋਜਨਾ ਦੇ ਤਹਿਤ ਪਹਿਲਾਂ ਲੱਗੇ ਟੈਂਡਰਾ ਚ ਸੋਧ ਹੋਵੇਗੀ। ਸਰਕਾਰ ਦੇ ਨਾਲ ਨਾਲ ਬਿਜਲੀ ਕਾਰਪਰੇਸ਼ਨ ਦਾ ਦਾਅਵਾ ਹੈ ਕਿ ਪ੍ਰੀ-ਪੇਡ ਮੀਟਰ ਲੱਗਣ ਨਾਲ ਬਿਜਲੀ ਚੋਰੀ ਨੂੰ ਵੀ ਬ੍ਰੇਕ ਲੱਗ ਜਾਵੇਗ।