ਚੰਡੀਗੜ੍ਹ : ਦੇਸ਼ ਭਰ ਵਿੱਚ ਮਾਨਸੂਨ ਦੀ ਬਹਾਰ ਹੈ, ਜਿਸ ਕਰਕੇ ਵੱਖ-ਵੱਖ ਥਾਵਾਂ ਉੱਤੇ ਮਾਨਸੂਨ ਨੇ ਦਸਤਕ ਦਿੱਤੀ ਹੋਈ ਹੈ ਅਤੇ ਲੋਕ ਗਰਮੀ ਤੋਂ ਰਾਹਤ ਵੀ ਮਹਿਸੂਸ ਕਰ ਰਹੇ ਹਨ। ਉੱਥੇ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿੱਚ ਮੌਸਮ ਦੇ ਮਿਜ਼ਾਜ ਜ਼ਰਾ ਹਟ ਕੇ ਅਤੇ ਮੌਸਮ ਬਿਲਕੁਲ ਵੱਖਰਾ ਬਣਿਆ ਹੋਇਆ ਹੈ। ਇੱਕ ਪਾਸੇ ਜਿੱਥੇ ਹਰਿਆਣਾ ‘ਚ ਬਾਰਸ਼ ਜਾਰੀ ਹੈ। ਜਿਸ ਕਾਰਨ ਤਾਪਮਾਨ ‘ਚ ਕੋਈ ਬਦਲਾਅ ਨਹੀਂ ਹੋਣ ਵਾਲਾ ਹੈ। ਉਧਰ ਦੂਜੇ ਪਾਸੇ ਪੰਜਾਬ ਵਿੱਚ ਅਜੇ ਵੀ 37 ਡਿਗਰੀ ਸੈਲਸੀਅਸ ਗਰਮੀ ਹੈ ਤੇ ਅਗਲੇ ਕੁਝ ਦਿਨ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਪਹਿਲੀ ਜੁਲਾਈ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ : ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਬਾਕੀ ਸ਼ਹਿਰਾਂ ਨਾਲੋਂ ਪੰਜਾਬ ਵਿੱਚ ਮਾਨਸੂਨ ਦੀ ਰਫਤਾਰ ਥੋੜੀ ਮੱਧਮ ਪਈ ਹੋਈ। ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਦੇਸ਼ ਦੇ ਕੁਝ ਹਿੱਸਿਆਂ ’ਚ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਇਸ ਕਰਕੇ ਮੀਂਹ ਪੈਣ ਲੱਗਾ ਹੈ। ਮੌਸਮ ਵਿਭਾਗ ਨੇ 29 ਜੂਨ ਨੂੰ ਮੱਧਮ ਤੇ 30 ਜੂਨ ਤੇ ਪਹਿਲੀ ਜੁਲਾਈ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਰਸਾਤ ਹੋਈ ਹੈ। ਇਥੇ ਇਹ ਵੀ ਦੱਸਣ ਯੋਗ ਹੈ ਕਿ ਬਾਰਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ। ਇਸ ਨਾਲ ਝੋਨੇ ਦੇ ਸੀਜ਼ਨ ਵਿੱਚ ਕਾਫੀ ਲਾਹਾ ਮਿਲੇਗਾ। ਦੂਜੇ ਪਾਸੇ ਬਾਰਸ਼ ਕਰਕੇ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਬਿਜਲੀ ਦੀ ਮੰਗ ਹੇਠਾਂ ਆ ਗਈ ਹੈ।
- Rahul Gandhis visit to Manipur: ਅੱਜ ਤੋਂ ਦੋ ਦਿਨਾਂ ਲਈ ਮਣੀਪੁਰ ਦੌਰੇ 'ਤੇ ਰਾਹੁਲ ਗਾਂਧੀ, ਮੁੜਵਸੇਬੇ ਵਾਲੇ ਲੋਕਾਂ ਨਾਲ ਕਰਨਗੇ ਮੁਲਾਕਾਤ
- ਜੈਸ਼ੰਕਰ ਦਾ ਪਾਕਿਸਤਾਨ 'ਤੇ ਨਿਸ਼ਾਨਾ, ਕਿਹਾ- ਰਾਤ ਨੂੰ ਅੱਤਵਾਦ, ਦਿਨ 'ਚ ਕਾਰੋਬਾਰ ਨਹੀਂ ਹੋ ਸਕਦਾ
- Saif Championship 2023: ਸੈਮੀਫਾਈਨਲ ’ਚ ਭਾਰਤ ਅਤੇ ਲੇਬਨਾਨ ਦੀ ਹੋਵੇਗੀ ਟੱਕਰ
ਮੁਹਾਲੀ 'ਚ 1 ਐਮਐਮ ਮੀਂਹ : ਮਾਨਸੂਨ ਦੇ ਸ਼ੁਰੂ ਹੋਣ ਦੇ ਨਾਲ ਹੀ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਨਮੀ ਤੇ ਹੁੰਮਸ ਵਧਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ 24 ਘੰਟਿਆਂ ਦੌਰਾਨ ਗੁਰਦਾਸਪੁਰ 'ਚ 12 ਐਮਐਮ, ਫਰੀਦਕੋਟ 'ਚ 0.80 ਐਮਐਮ, ਫਿਰੋਜ਼ਪੁਰ 'ਚ 0.5 ਤੇ ਮੁਹਾਲੀ 'ਚ 1 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਮੁਹਾਲੀ ਅਤੇ ਚੰਡੀਗੜ੍ਹ 'ਚ ਅੱਜ ਵੀ ਬਾਰਸ਼ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ। ਹਾਲਾਂਕਿ ਬਾਅਦ ਵਿੱਚ ਨਿਕਲੀ ਧੁੱਪ ਕਾਰਨ ਲੋਕ ਹੁੰਮਸ ਤੋਂ ਪ੍ਰੇਸ਼ਾਨ ਵੀ ਨਜ਼ਰ ਆਏ।
ਮੌਸਮ ਵਿਭਾਗ ਵੱਲੋਂ ਸਵੇਰੇ ਜਾਰੀ ਕੀਤੇ ਗਏ ਘੱਟੋ-ਘੱਟ ਤਾਪਮਾਨ ਵਿੱਚ ਪੰਜਾਬ ਵਿੱਚ ਪਿਛਲੇ ਦਿਨ ਨਾਲੋਂ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਆਮ ਨਾਲੋਂ 1.8 ਡਿਗਰੀ ਤਾਪਮਾਨ ਵੱਧ ਦਰਜ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 33 ਤੋਂ 35 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਕਈ ਵਾਰ ਬੱਦਲ ਛਾਏ ਰਹਿਣਗੇ।