ETV Bharat / state

Weather News: ਪੰਜਾਬ ਦੇ ਲੋਕਾਂ ਨੂੰ ਸਤਾਏਗੀ ਠੰਡ, ਦੋ ਦਿਨ ਮੀਂਣ ਪੈਣ ਦੀ ਸੰਭਾਵਨਾ, ਕਿਹੜੀਆਂ ਟ੍ਰੇਨਾਂ ਹੋਣਗੀਆਂ ਰੱਦ, ਪੜ੍ਹੋ ਪੂਰੀ ਖ਼ਬਰ - ਸੂਰਜ ਦੇਵਤਾ ਦੀ ਲੁਕਣ ਮੀਟੀ

Punjab Weather: ਬਦਲਦੇ ਮੌਸਮ ਅਤੇ ਧੁੰਦ ਕਾਰਨ ਟਰੇਨਾਂ ਪ੍ਰਭਾਵਿਤ ਹੋਣ ਲੱਗੀਆਂ ਹੈ। ਇਸ ਲਈ, ਰੇਲਵੇ ਪ੍ਰਸ਼ਾਸਨ ਨੇ ਦਸੰਬਰ 2023 ਤੋਂ 29 ਫਰਵਰੀ, 2024 ਤੱਕ ਉੱਤਰੀ ਰੇਲਵੇ ਦੀਆਂ 55 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਫ਼ਿਰੋਜ਼ਪੁਰ ਡਵੀਜ਼ਨ ਦੀਆਂ 11 ਗੱਡੀਆਂ ਸ਼ਾਮਲ ਹਨ। ਜਿਹੜੀਆਂ ਟ੍ਰੇਨਾਂ ਰੱਦ ਕੀਤੀਆਂ ਜਾਣਗੀਆਂ। Punjab Weather Chance Of Rain For Two Days In Punjab know details

Punjab Weather Chance Of Rain For Two Days In Punjab know details
Weather News: : ਪੰਜਾਬ ਦੇ ਲੋਕਾਂ ਨੂੰ ਸਤਾਵੇਗੀ ਠੰਡ, ਦੋ ਦਿਨ ਮੀਂਣ ਪੈਣ ਦੀ ਸੰਭਾਵਨਾ, ਕਿਹੜੀਆਂ ਟ੍ਰੇਨਾਂ ਹੋਣਗੀਆਂ ਰੱਦ, ਪੜ੍ਹੋ ਪੂਰੀ ਖ਼ਬਰ
author img

By ETV Bharat Punjabi Team

Published : Nov 29, 2023, 3:51 PM IST

Updated : Nov 29, 2023, 4:31 PM IST

ਚੰਡੀਗੜ੍ਹ: ਮੌਸਮ 'ਚ ਆਏ ਬਦਲਾਅ ਕਾਰਨ ਮੌਸਮ ਵਿਭਾਗ ਮੁਤਾਬਿਕ ਬੁੱਧਵਾਰ ਅਤੇ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਕਾਰਨ ਰਾਤ ਦੇ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ। ਇਸੇ ਕਾਰਨ ਹੀ ਧੂੰਏਂ ਦੇ ਕਹਿਰ 'ਚ ਵੀ ਵਾਧਾ ਹੋਵੇਗਾ। ਵੀਰਵਾਰ ਤੋਂ ਬਾਅਦ 1 ਦਸੰਬਰ ਤੋਂ 4 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ।

ਸੂਰਜ ਦੇਵਤਾ ਦੀ ਲੁਕਣ-ਮੀਟੀ : ਚੰਡੀਗੜ੍ਹ 'ਚ ਮੰਗਲਵਾਰ ਨੂੰ ਹਲਕੀ ਬਾਰਿਸ਼ ਹੋਈ, ਪਰ ਪੰਜਾਬ 'ਚ ਕਿਤੇ ਵੀ ਮੀਂਹ ਨਹੀਂ ਪਿਆ। ਪਰ, ਸੂਰਜ ਦੇਵਤਾ ਨੂੰ ਦਿਨ ਭਰ ਲੁਕਣ-ਮੀਟੀ ਖੇਡਦੇ ਦੇਖਿਆ ਗਿਆ। ਦਿਨ ਦੇ ਤਾਪਮਾਨ 'ਚ 3.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ 'ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਪਠਾਨਕੋਟ ਵਿੱਚ ਸਭ ਤੋਂ ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 12.8, ਲੁਧਿਆਣਾ ਦਾ 11.7, ਪਟਿਆਲਾ ਦਾ 13.2, ਬਠਿੰਡਾ ਦਾ 14.0, ਫਰੀਦਕੋਟ ਦਾ 14.0, ਜਲੰਧਰ ਦਾ 11.4, ਮੋਗਾ ਦਾ 13.4 ਅਤੇ ਰੋਪੜ ਦਾ 13.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮਾਹਿਰਾਂ ਦੀ ਸਲਾਹ : ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕਿਸਾਨ ਫ਼ਸਲਾਂ ਨੂੰ ਖੁੱਲ੍ਹੇ ਵਿੱਚ ਨਾ ਰੱਖਣ ਅਤੇ ਫ਼ਸਲਾਂ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ, ਲੋਕਾਂ ਨੂੰ ਬਾਰਿਸ਼ ਦੌਰਾਨ ਸਾਵਧਾਨੀ ਨਾਲ ਵਾਹਨ ਚਲਾਉਣ ਅਤੇ ਦਰਖਤਾਂ ਦੇ ਹੇਠਾਂ ਪਨਾਹ ਨਾ ਲੈਣ ਜਾਂ ਪਾਣੀ ਦੇ ਨੇੜੇ ਨਾ ਜਾਣ ਲਈ ਵੀ ਕਿਹਾ ਗਿਆ ਹੈ।

11 ਟਰੇਨਾਂ ਰੱਦ ਹੋਣਗੀਆਂ: ਰੇਲਵੇ ਪ੍ਰਸ਼ਾਸਨ ਨੇ ਦਸੰਬਰ 2023 ਤੋਂ 29 ਫਰਵਰੀ 2024 ਤੱਕ ਉੱਤਰੀ ਰੇਲਵੇ ਦੀਆਂ 55 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਫ਼ਿਰੋਜ਼ਪੁਰ ਡਵੀਜ਼ਨ ਦੀਆਂ 11 ਗੱਡੀਆਂ ਸ਼ਾਮਲ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਧੁੰਦ ਕਾਰਨ ਟਰੇਨਾਂ ਆਪਣੇ ਨਿਰਧਾਰਤ ਸਟੇਸ਼ਨਾਂ 'ਤੇ ਦੇਰੀ ਨਾਲ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਧੁੰਦ 'ਚ ਟਰੇਨਾਂ ਦੀ ਰਫਤਾਰ ਵੀ ਧੀਮੀ ਕੀਤੀ ਜਾਂਦੀ ਹੈ। ਰੇਲਵੇ ਨੇ ਅਜਿਹੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਤਾਂ ਜੋ ਹੋਰ ਮਹੱਤਵਪੂਰਨ ਟਰੇਨਾਂ ਪ੍ਰਭਾਵਿਤ ਨਾ ਹੋਣ। ਇਸੇ ਲਈ ਉੱਤਰੀ ਰੇਲਵੇ ਨੇ ਦਸੰਬਰ 2023 ਤੋਂ 29 ਫਰਵਰੀ 2024 ਤੱਕ 55 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।

Last Updated : Nov 29, 2023, 4:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.