ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1049 ਨਵੇਂ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 26 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 20891 ਹੋ ਗਈ ਹੈ ਅਤੇ 6715 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 517 ਲੋਕਾਂ ਦੀ ਜਾਨ ਲਈ ਹੈ।
ਵੀਰਵਾਰ ਨੂੰ ਜੋ ਨਵੇਂ 1049 ਮਾਮਲੇ ਆਏ ਹਨ, ਉਨ੍ਹਾਂ ਵਿੱਚ 190 ਲੁਧਿਆਣਾ, 114 ਜਲੰਧਰ, 60 ਅੰਮ੍ਰਿਤਸਰ, 136 ਪਟਿਆਲਾ, 14 ਸੰਗਰੂਰ, 104 ਮੋਹਾਲੀ, 11 ਹੁਸ਼ਿਆਰਪੁਰ, 54 ਗੁਰਦਾਸਪੁਰ, 33 ਫਿਰੋਜ਼ਪੁਰ, 11 ਪਠਾਨਕੋਟ, 14 ਤਰਨਤਾਰਨ, 150 ਬਠਿੰਡਾ, 17 ਫ਼ਤਿਹਗੜ੍ਹ ਸਾਹਿਬ, 46 ਮੋਗਾ, 22 ਫ਼ਰੀਦਕੋਟ, 7 ਫ਼ਾਜ਼ਿਲਕਾ, 6 ਕਪੂਰਥਲਾ, 3 ਰੋਪੜ, 15 ਮੁਕਤਸਰ, 33 ਬਰਨਾਲਾ, 6 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 20891 ਮਰੀਜ਼ਾਂ ਵਿੱਚੋਂ 13659 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 6715 ਐਕਟਿਵ ਮਾਮਲੇ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 6,34,271 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।