ਚੰਡੀਗੜ੍ਹ : ਪੰਜਾਬ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਟਵੀਟ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਫਰਜ਼ੀ ਟਵੀਟ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਵਲੋਂ ਇਹ ਮਾਮਲਾ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇੱਕ ਟਵਿੱਟਰ ਖਾਤੇ ਤੋਂ ਟਵੀਟ ਕਰਕੇ ਦੋਸ਼ ਲਾਏ ਗਏ ਕਿ ਸੀਐੱਮ ਅਰਵਿੰਦ ਕੇਜਰੀਵਾਲ ਨੇ ਜੇਈਈ ਦਾਖਲਾ ਪ੍ਰੀਖਿਆ ਵਿੱਚ ਕਿਸੇ ਸਫ਼ਲਤਾ ਕਾਰਨ ਨਹੀਂ ਸਗੋਂ ਕਾਰਪੋਰੇਟ ਕੋਟੇ ਤਹਿਤ ਦਾਖਲਾ ਲਿਆ ਸੀ। ਜਾਣਕਾਰੀ ਮੁਤਾਬਿਕ ਸਾਈਬਰ ਕ੍ਰਾਈਮ ਨੇ ਉਸ ਵਿਅਕਤੀ ਦੇ ਟਵਿੱਟਰ ਖਾਤੇ ਨੂੰ ਵੀ ਬਲੌਕ ਕੀਤਾ ਹੈ।
ਪੁਲਿਸ ਨੂੰ ਕੀਤੀ ਸ਼ਿਕਾਇਤ : ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਆਪ ਦੇ ਨੂਰਪੁਰ ਬੇਦੀ ਤੋਂ ਮੈਂਬਰ ਨਰਿੰਦਰ ਸਿੰਘ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਦੱਸਿਆ ਕਿ ਪੁਲਿਸ ਨੇ ਸਾਇਬਰ ਕ੍ਰਾਇਮ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨਰਿੰਦਰ ਸਿੰਘ ਨੇ ਇਸ ਸੰਬੰਧੀ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਹ ਬਿਆਨ ਦਿੱਤਾ ਹੈ ਕਿ ਉਹ 8 ਸਾਲਾਂ ਤੋਂ ਪਾਰਟੀ ਨਾਲ ਕੰਮ ਕਰ ਰਹੇ ਹਨ। ਕਿਸੇ ਨੇ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨ ਵਾਲਾ ਟਵੀਟ ਕੀਤਾ ਹੈ। ਇਸ ਨਾਲ ਉਨ੍ਹਾਂ ਦੇ ਅਹੁਦੇ ਨੂੰ ਵੀ ਸੱਟ ਵੱਜੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਸੰਬੰਧੀ ਇਕ ਟਵੀਟ ਮਿਲਿਆ ਹੈ। ਇਸ ਟਵੀਟ 'ਚ ਇਹ ਲਿਖਿਆ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਜੇਈਈ ਪ੍ਰੀਖਿਆ ਦੇ ਆਧਾਰ 'ਤੇ ਆਈਆਈਟੀ ਖੜਗਪੁਰ 'ਚ ਦਾਖਲਾ ਨਹੀਂ ਲਿਆ ਸੀ। ਟਵੀਟ ਕਰਨ ਵਾਲੇ ਕਿਹਾ ਹੈ ਕਿ ਸਗੋਂ ਕੇਜਰੀਵਾਲ ਨੇ ਕਾਰਪੋਰੇਟ ਕੋਟੇ ਰਾਹੀਂ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਟਵੀਟ ਅਦਨਾਨ ਅਲੀ ਖਾਨ 555 ਨਾਂ ਦੇ ਟਵਿੱਟ ਹੈਂਡਲ ਤੋਂ ਕੀਤਾ ਗਿਾ। ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕੱਟੜ ਇਮਾਨਦਾਰੀ ਦਾ ਇੱਕ ਹੋਰ ਕਾਰਾ । ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਟਵੀਟ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਗਿਆ ਹੈ।