ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਅਨੁਸਾਰ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੱਜ ਐਤਵਾਰ ਨੂੰ ਪੰਜਾਬ ਸਰਕਾਰ ਵੱਲੋਂ 22 IAS ਤੇ 10 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਸ ਤਹਿਤ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸਨ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਗਿਆ ਹੈ। Punjab government transferred 22 IAS
![ਪੰਜਾਬ ਸਰਕਾਰ ਵੱਲੋਂ 32 ਅਧਿਕਾਰੀਆਂ ਦੇ ਤਬਾਦਲੇ](https://etvbharatimages.akamaized.net/etvbharat/prod-images/whatsapp-image-2022-11-27-at-22410-pm_2711newsroom_1669540834_331.jpeg)
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸਨ ਅਨੁਸਾਰ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਿੱਚ ਹਿਮਾਸ਼ੂ ਅਗਰਵਾਲ ਆਈ.ਏ.ਐਸ ਨੂੰ ਗੁਰਦਾਸਪੁਰ, ਕੋਮਲ ਮਿੱਤਲ ਆਈ.ਏ.ਐਸ ਨੂੰ ਹੁਸ਼ਿਆਰਪੁਰ, ਰਿਸ਼ੀ ਪਾਲ ਸਿੰਘ ਆਈ.ਏ.ਐਸ ਨੂੰ ਤਰਨਤਾਰਨ, ਪੂਨਮਦੀਪ ਕੌਰ ਆਈ.ਏ.ਐਸ ਨੂੰ ਬਰਨਾਲਾ ਸੇਨੂ ਦੁੱਗਲ ਆਈ.ਏ.ਐਸ ਨੂੰ ਫਾਜ਼ਿਲਕਾ ਦਾ ਡੀਸੀ ਲਾਇਆ ਗਿਆ ਹੈ।
![ਪੰਜਾਬ ਸਰਕਾਰ ਵੱਲੋਂ 32 ਅਧਿਕਾਰੀਆਂ ਦੇ ਤਬਾਦਲੇ](https://etvbharatimages.akamaized.net/etvbharat/prod-images/whatsapp-image-2022-11-27-at-22410-pm-1_2711newsroom_1669540834_275.jpeg)
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਨੁਰਾਗ ਅਗਰਵਾਲ ਨੂੰ ਵਧੀਕ ਚੀਫ ਸੈਕਟਰੀ ਚੋਣ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਹੈ।
![ਪੰਜਾਬ ਸਰਕਾਰ ਵੱਲੋਂ 32 ਅਧਿਕਾਰੀਆਂ ਦੇ ਤਬਾਦਲੇ](https://etvbharatimages.akamaized.net/etvbharat/prod-images/whatsapp-image-2022-11-27-at-22410-pm-2_2711newsroom_1669540834_917.jpeg)
ਇਹ ਵੀ ਪੜੋ:- ਪੰਜਾਬ ਸਰਕਾਰ ਆਮ ਲੋਕਾਂ ਤੇ ਕਿਸਾਨਾਂ ਦੀ ਸਰਕਾਰ; ਸਾਰੇ ਫੈਸਲੇ ਲੋਕ ਹਿੱਤ ‘ਚ ਕਰਾਂਗੇ: ਕੁਲਦੀਪ ਧਾਲੀਵਾਲ