ETV Bharat / state

ਪੰਜਾਬ ਰਾਜ ਵਿੱਚ ਬੀਤੇ ਚਾਰ ਦਿਨਾਂ ਵਿਚ 7,72,605 ਗੈਸ ਸਿਲੰਡਰ ਵੰਡੇ: ਆਸ਼ੂ - ਚਾਰ ਦਿਨਾਂ ਵਿਚ 7,72,605 ਗੈਸ ਸਿਲੰਡਰ ਵੰਡੇ

ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੀਤੇ ਚਾਰ ਦਿਨਾਂ ਵਿਚ 7,72,605 ਗੈਸ ਸਿਲੰਡਰ ਵੰਡੇ ਗਏ ਹਨ।

ਫ਼ੋਟੋ।
ਫ਼ੋਟੋ।
author img

By

Published : Apr 5, 2020, 11:39 PM IST

ਚੰਡੀਗੜ੍ਹ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੀਤੇ ਚਾਰ ਦਿਨਾਂ ਵਿਚ 7,72,605 ਗੈਸ ਸਿਲੰਡਰ ਵੰਡੇ ਗਏ ਹਨ।

ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੌਰਾਨ ਸੂਬੇ ਦੇ ਸਮੂਹ ਬਾਸ਼ਿੰਦਿਆਂ ਨੂੰ ਬਿਨ੍ਹਾ ਕਿਸੇ ਰੁਕਾਵਟ ਦੇ ਗੈਸ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੁਝ ਕਦਮ ਚੁੱਕੇ ਗਏ ਹਨ।

ਉਨ੍ਹਾਂ ਦੱਸਿਆ ਕਿ 7,72,605 ਗੈਸ ਸਿਲੰਡਰਾਂ ਵਿਚੋਂ 4,46,787 ਗੈਸ ਸਿਲੰਡਰ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ,1,57,523 ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਅਤੇ 1,68,295 ਗੈਸ ਸਿਲੰਡਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਏ ਗਏ ਹਨ।

ਆਸ਼ੂ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਗੈਸ ਸਿਲੰਡਰਾਂ ਦੀ ਦੀ ਸਪਲਾਈ ਬਾਦਸਤੂਰ ਜਾਰੀ ਰਹੇਗੀ ਅਤੇ ਇਸ ਸਬੰਧੀ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਮੋਜੂਦਾ ਸਮੇਂ ਵਿੱਚ ਕਿਸੇ ਵੀ ਉਪਭੋਗਤਾ ਨੂੰ ਗੈਸ ਸਿਲੰਡਰ ਖਰੀਦਣ ਜਾਂ ਭਰਵਾਉਣ ਲਈ ਗੈਸ ਏਜੰਸੀ ਵਿਖੇ ਜਾਣ ਦੀ ਇਜਾਜ਼ਤ ਨਹੀਂ ਹੈ ਜਿਸ ਵੀ ਉਪਭੋਗਤਾ ਨੇ ਗੈਸ ਸਿਲੰਡਰ ਲੈਣਾ ਹੈ ਉਹ ਫੋਨ ਰਾਹੀਂ ਆਪਣਾ ਆਰਡਰ ਦੇਣ ਅਤੇ ਗੈਸ ਏਜੰਸੀ ਵੱਲੋਂ ਸਿਲੰਡਰ ਘਰ ਪੁੱਜਦਾ ਕੀਤਾ ਜਾਵੇਗਾ ਜੇ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.