ETV Bharat / state

IAS ਨੀਲਿਮਾ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਕਿਉਂ ਖਫ਼ਾ ਹੋਏ 'ਵੱਡੇ ਅਧਿਕਾਰੀ', ਕੀ ਨਾਰਾਜ਼ਗੀ ਬਣੇਗੀ ਸਰਕਾਰ ਲਈ ਚੁਣੌਤੀ - ਆਈਏਐਸ ਐਸੋਸੀਏਸ਼ਨ ਕਰੇਗੀ ਅਦਾਲਤ ਦਾ ਰੁਖ

ਪੰਜਾਬ ਦੀ ਸੂਬਾ ਸਰਕਾਰ ਵਿੱਚ ਇਸ ਵੇਲੇ ਪ੍ਰਸ਼ਾਸਕੀ ਅਤੇ ਸਿਆਸੀ ਭੂਚਾਲ ਆਇਆ ਹੋਇਆ ਹੈ। ਆਈਏਐੱਸ ਅਧਿਕਾਰੀ ਨੀਲਿਮਾ ਦੇ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਸਮੁੱਚੇ ਆਈਏਐੱਸ ਭਾਈਚਾਰੇ (Punjab 2 IAS officers in corruption case) ਨੇ ਵਿਰੋਧ ਵਿੰਢ ਦਿੱਤਾ ਹੈ। ਕਈ ਛੁੱਟੀ ਉੱਤੇ ਚਲੇ ਗਏ ਹਨ। ਇਸਦੇ ਨਾਲ ਵੀ ਵਿਰੋਧੀ ਧਿਰਾਂ ਵੀ ਇਸ ਮਾਮਲੇ ਨੂੰ ਲੈ ਕੇ ਸੂਬੇ ਦੀ ਮਾਨ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਰਹੀ ਹੈ।

Punjab 2 IAS officers in corruption case

author img

By

Published : Jan 11, 2023, 1:10 PM IST

Updated : Jan 11, 2023, 1:30 PM IST

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਈਏਐਸ ਅਧਿਕਾਰੀ ਨੀਲਿਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸਨ ਦੇ 10 ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਹੋਣ ਤੋਂ (Punjab 2 IAS officers in corruption case) ਬਾਅਦ ਪੰਜਾਬ ਦੇ ਵੱਡੇ ਪ੍ਰਸ਼ਾਸਕੀ ਅਧਿਕਾਰੀਆਂ ਦੇ ਖੇਮੇ ਵਿੱਚ ਇਕ ਤਰ੍ਹਾਂ ਨਾਲ ਭੂਚਾਲ ਆਇਆ ਹੋਇਆ ਹੈ। ਆਈਏਐਸ ਅਫ਼ਸਰ ਨੀਲਿਮਾ ਖ਼ਿਲਾਫ਼ ਕਾਰਵਾਈ ਤੋਂ ਤਕਰੀਬਨ ਸਾਰੇ ਅਧਿਕਾਰੀ ਸਰਕਾਰ ਤੋਂ ਨਾਰਾਜ਼ ਹਨ। ਇਹ ਵੀ ਦੱਸਿ ਜਾ ਰਿਹਾ ਹੈ ਕਿ 50 ਆਈਏਐਸ ਅਫ਼ਸਰਾਂ ਦਾ ਵਫ਼ਦ ਮੁੱਖ ਸਕੱਤਰ ਵੀ ਕੇ ਜੰਜੂਆ ਨੂੰ ਮਿਲ ਵੀ ਚੁੱਕਾ ਹੈ, ਇਨ੍ਹਾਂ ਦਾ ਕਹਿਣਾ ਹੈ ਕਿ ਨੀਲਿਮਾ ਖ਼ਿਲਾਫ਼ ਕੇਸ ਦਰਜ ਕਰਨ ਸਮੇਂ ਸਾਰੇ ਮਾਪਦੰਡ ਨਹੀਂ ਵਿਚਾਰੇ ਗਏ ਹਨ। ਬਹੁਤੇ ਅਫਸਰ ਤੇ ਦਫਤਰੀ ਅਮਲਾ ਛੁੱਟੀ ਉੱਤੇ ਚਲਾ ਗਿਆ ਹੈ।

ਆਈਏਐੱਸ ਅਫਸਰਾਂ ਉੱਤੇ ਲਗਾਤਾਰ ਕੇਸ: ਅਸਲ ਵਿੱਚ ਦੋ IAS ਅਫਸਰ ਹਨ ਤੇ ਦੋ ਭ੍ਰਿਸ਼ਟਾਚਾਰ ਦੇ ਕੇਸ ਪਰ ਇਕ ਕੇਸ ਵਿੱਚ ਹੀ ਫਿਰੌਤੀ ਦਾ ਜਿਕਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਾਲ ਮਾਰਚ ਵਿੱਚ ਸੂਬੇ ਦੀ ਸੱਤਾ ਸੰਭਾਲਣ ਮਗਰੋਂ ਆਈਏਐਸ ਅਧਿਕਾਰੀ ਨੀਲਿਮਾ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ ਅਤੇ ਇਹ ਕਿਸੇ ਆਈਏਐਸ ਅਧਿਕਾਰੀਆਂ ਖ਼ਿਲਾਫ਼ ਇਸ ਤਰ੍ਹਾਂ ਦਾ ਦੂਜਾ ਕੇਸ ਹੈ। ਇਹ ਵੀ ਯਾਦ ਰਹੇ ਕਿ ਵਿਜੀਲੈਂਸ ਬਿਊਰੋ (Vigilance Bureau also in question) ਨੇ ਪਿਛਲੇ ਸਾਲ ਜੂਨ ਵਿੱਚ ਆਈਏਐਸ ਅਧਿਕਾਰੀ ਸੰਜੇ ਪੋਪਲੀ ਖਿਲਾਫ ਇਸੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17 ਤਹਿਤ ਮੁੱਖ ਮੰਤਰੀ ਤੋਂ ਮਨਜ਼ੂਰੀ ਲਏ ਬਿਨਾਂ ਹੀ ਮਾਮਲਾ ਦਰਜ ਕੀਤਾ ਗਿਆ ਅਤੇ ਗ੍ਰਿਫਤਾਰੀ ਵੀ ਹੋਈ। ਹਾਲਾਂਕਿ ਉਸ ਵੇਲੇ ਕਿਸੇ ਵੀ ਅਧਿਕਾਰੀ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ : PCS ਅਫ਼ਸਰਾਂ ਦੀ ਹੜ੍ਹਤਾਲ 'ਤੇ ਸੀਐਮ ਭਗਵੰਤ ਮਾਨ ਸਖ਼ਤ, ਡਿਊਟੀ ਜੁਆਇਨ ਕਰਨ ਦੇ ਦਿੱਤੇ ਹੁਕਮ

ਪੋਪਲੀ ਉੱਤੇ ਨਵਾਂਸ਼ਹਿਰ ਵਿੱਚ ਸੀਵਰੇਜ ਪਾਈਪਾਂ ਵਿਛਾਉਣ ਲਈ ਟੈਂਡਰ ਨੂੰ ਮਨਜ਼ੂਰੀ (A case was also registered against IAS Sanjay Popli) ਦੇਣ ਲਈ ਕਥਿਤ ਤੌਰ 'ਤੇ 1 ਫੀਸਦ ਕਮਿਸ਼ਨ ਮੰਗਣ ਦੇ ਇਲਜਾਮ ਲੱਗੇ ਸਨ। ਇਸ ਤੋਂ ਬਾਅਦ ਪੋਪਲੀ ਨੂੰ ਹਿਰਾਸਤ ਵਿੱਚ ਲੈਣ ਦੇ ਚਾਰ ਦਿਨ ਬਾਅਦ ਵਿਜੀਲੈਂਸ ਬਿਊਰੋ ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਉਸ ਦੀ ਰਿਹਾਇਸ਼ ਚੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, ਚਾਰ ਆਈਫੋਨ, ਇਕ ਸੈਮਸੰਗ ਫੋਲਡ ਫੋਨ ਅਤੇ ਦੋ ਸੈਮਸੰਗ ਕੰਪਨੀ ਦੀਆਂ ਸਮਾਰਟ ਘੜ੍ਹੀਆਂ ਵੀ ਬਰਾਮਦ ਕੀਤੀਆਂ ਹਨ।

ਵਿਜੀਲੈਂਸ ਬਚਾਅ ਦੀ ਤਿਆਰੀ ਵਿੱਚ: IAS ਅਧਿਕਾਰੀਆਂ ਵਲੋਂ ਵਿਰੋਧ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਵੀ ਇਸ ਮਾਮਲੇ ਵਿੱਚ ਆਪਣਾ ਬਚਾਅ ਕਰਨ ਦੀ ਪੂਰੀ ਤਿਆਰੀ ਕਰ ਰਹੇ ਹਨ। ਇਹ ਵੀ ਚਰਚਾ ਹੋ ਰਹੀ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੇ ਇਹ ਸਾਬਤ ਕਰਨ ਲਈ ਸੁਪਰੀਮ ਕੋਰਟ ਦੇ ਕੁਝ ਫੈਸਲਿਆਂ ਦਾ ਹਵਾਲਾ ਦਿੱਤਾ ਹੈ ਕਿ ਉਨ੍ਹਾਂ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਕਾਰਵਾਈ ਕਰਨ ਲਈ ਧਾਰਾ 17 ਤਹਿਤ ਮਨਜ਼ੂਰੀ ਦੀ ਕੋਈ ਲੋੜ ਨਹੀਂ ਸੀ। ਦੂਜੇ ਪਾਸੇ ਆਈਏਐਸ ਐਸੋਸੀਏਸ਼ਨ (IAS Association will approach the court) ਇੱਕ ਵਕੀਲ ਦੀ ਨਿਯੁਕਤੀ ਅਤੇ ਨੀਲਿਮਾ ਵਿਰੁੱਧ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਲਈ ਅਦਾਲਤ ਵਿੱਚ ਜਾਣ ਦੇ ਪੂਰੇ ਮੂਡ ਵਿੱਚ ਹੈ। ਇਹੀ ਨਹੀਂ ਦੂਜੇ ਬੰਨੇ ਸੂਬੇ ਵਿੱਚ ਕਈ ਥਾਵਾਂ ’ਤੇ ਅਫ਼ਸਰਸ਼ਾਹੀ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਹੋਏ ਹਨ। ‘ਆਪ’ ਆਗੂ ਸਤਨਾਮ ਦਾਊਂ ਨੇ ਮੁਹਾਲੀ ਵਿੱਚ ਵਿਜੀਲੈਂਸ ਦਫ਼ਤਰ ਦੇ ਬਾਹਰ ਨੌਕਰਸ਼ਾਹੀ ਦਾ ਪੁਤਲਾ ਫੂਕਿਆ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਭ੍ਰਿਸ਼ਟ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਸਿਆਸਤ ਵੀ ਹੋਈ ਤੇਜ਼: ਇਸ ਮਾਮਲੇ ਵਿੱਚ ਸਰਕਾਰ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ (Former deputy speaker Bir Davinder Singh surrounded the government) ਸੀਐੱਮ ਮਾਨ ਨੂੰ "ਭ੍ਰਿਸ਼ਟਾਚਾਰ ਵਿਰੁੱਧ ਆਪਣੀ ਲੜਾਈ ਵਿੱਚ ਬਹੁਤ ਦ੍ਰਿੜ ਰਹਿਣ ਅਤੇ ਬੇਰੋਕ ਢਿੱਲ੍ਹ ਦੇ ਨਾਲ ਭ੍ਰਿਸ਼ਟਾਚਾਰ ਵਿੱਚ ਸ਼ਾਮਲ 'ਨੌਕਰਸ਼ਾਹੀ ਗੈਂਗਸਟਰਵਾਦ' ਦੇ ਦਾ ਸਖਤ ਵਿਰੋਧ ਕਰਨ ਕਰਨ ਦੀ ਗੱਲ ਕਹੀ ਹੈ। ਇੱਕ ਬਿਆਨ ਵਿੱਚ, ਉਨ੍ਹਾਂ ਸਵਾਲ ਕੀਤਾ ਹੈ ਕਿ ਆਖਿਰ ਪੰਜਾਬ ਵਿੱਚ ਕੀ ਹੋ ਰਿਹਾ ਹੈ, ਰਾਜ ਦੀ ਵਿਜੀਲੈਂਸ ਦੁਆਰਾ ਗ੍ਰਿਫਤਾਰ ਕੀਤੇ ਗਏ ਇੱਕ ਕਥਿਤ ਭ੍ਰਿਸ਼ਟ ਸਾਥੀ ਦਾ ਬਚਾਅ ਕਰਨ ਲਈ ਸੂਬੇ ਦੀ ਸਮੁੱਚੀ ਮੈਜਿਸਟ੍ਰੇਟੀ ਇੱਕ ਹਫ਼ਤੇ ਲਈ ਬਦਨੀਤੀ ਨਾਲ ਜਾਣਬੁੱਝ ਕੇ ਛੁੱਟੀ 'ਤੇ ਕਿਉਂ ਚਲੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਹਨ ਕਿ ਪੀਸੀਐਸ ਅਫਸਰਾਂ ਦੀ ਐਸੋਸੀਏਸ਼ਨ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਲੰਘੇ ਮੰਗਲਵਾਰ ਨੂੰ ਗੱਲਬਾਤ ਵੀ ਹੋਈ ਹੈ।

Last Updated : Jan 11, 2023, 1:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.