ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਦੇ ਸਰਕਾਰੀ ਸਕੂਲਾਂ ’ਚ ਫਾਈਨਲ ਪ੍ਰੀਖਿਆ ਹੋਣ ਜਾ ਰਹੇ ਹਨ। ਇਸ ਸਬੰਧ ਚ ਡਿਪਾਰਟਮੇਂਟ ਵੱਲੋਂ 9ਵੀਂ ਅਤੇ 11ਵੀਂ ਜਮਾਤ ਦੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਹੈ ਜਦਕਿ 8ਵੀਂ ਤੱਕ ਦੀ ਡੇਟਸ਼ੀਟ ਸਕੂਲ ਆਪਣੇ ਪੱਧਰ ’ਤੇ ਤਿਆਰ ਕਰਨਗੇ। ਦੱਸ ਦਈਏ ਕਿ 11ਵੀਂ ਜਮਾਤ ਦੀ ਪਹਿਲਾ ਪੇਪਰ 15 ਮਾਰਚ ਨੂੰ ਹੋਵੇਗਾ ਜਦਕਿ 17 ਮਾਰਚ ਨੂੰ 9ਵੀਂ ਦੇ ਪੇਪਰ ਸ਼ੁਰੂ ਹੋਣਗੇ।
ਵਿਦਿਆਰਥੀਆਂ ਨੂੰ ਸਕੂਲ ਆ ਕੇ ਦੇਣੇ ਪੈਣਗੇ ਪੇਪਰ
ਸਰਕਾਰੀ ਸਕੂਲਾਂ ਵਿੱਚ ਆਫਲਾਈਨ ਪੇਪਰ ਕਰਵਾਏ ਜਾ ਰਹੇ ਹਨ। ਜਿਸ ਕਾਰਨ ਵਿਦਿਆਰਥੀਆਂ ਨੂੰ ਸਕੂਲ ਵਿੱਚ ਆ ਕੇ ਹੀ ਪੇਪਰ ਦੇਣੇ ਹੋਣਗੇ। ਇਹ ਪ੍ਰੀਖਿਆ ਸਵੇਰੇ 9:15 ਵਜੇ ਤੋਂ ਦੁਪਹਿਰ ਦੋ 12:30 ਵਜੇ ਤੱਕ ਹੋਣਗੇ। ਜਿਸ ਲਈ ਵਿਦਿਆਰਥੀਆਂ ਨੂੰ ਸਵੇਰੇ 9 ਬਜੇ ਤੱਕ ਸਕੂਲ ਵਿੱਚ ਪਹੁੰਚਣਾ ਹੋਵੇਗਾ। ਸੈਂਟਰ ਚ ਵਿਦਿਆਰਥੀਆਂ ਨੂੰ ਮੋਬਾਇਲ ਨਹੀਂ ਲੈ ਜਾਣ ਦਿੱਤਾ ਜਾਵੇਗਾ।
ਕੰਟੇਨਮੈਂਟ ਜੋਨ ਵਾਲੇ ਵਿਦਿਆਰਥੀਆਂ ਦੇ ਸਕਣਗੇ ਆਨਲਾਈਨ ਪ੍ਰੀਖਿਆ
ਇਸ ਤੋਂ ਇਲਾਵਾ ਡਿਪਾਰਟਮੇਂਟ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੂੰ ਕੋਰੋਨਾ ਹੈ ਜਾਂ ਫਿਰ ਉਹ ਕੰਟੇਨਮੈਂਟ ਜੋਨ ਚ ਹਨ ਤਾਂ ਉਹ ਵਿਦਿਆਰਥੀ ਆਨਲਾਈਨ ਪੇਪਰ ਦੇ ਸਕਣਗੇ। ਪਰ ਆਨਲਾਈਨ ਪ੍ਰੀਖਿਆ ਕਿਸ ਤਰ੍ਹਾਂ ਹੋੋਵੇਗੀ ਇਸ ਸਬੰਧ ਚ ਡਿਪਾਰਟਮੇਂਟ ਵੱਲੋਂ ਅਜੇ ਤੱਕ ਕੋਈ ਤਿਆਰੀ ਨਹੀਂ ਕੀਤੀ ਗਈ ਹੈ।
9ਵੀਂ ਜਮਾਤ ਦੇ ਪ੍ਰੀਖਿਆ ਦੀ ਤਰੀਕਾਂ ਦਾ ਵੇਰਵਾ
17 ਮਾਰਚ ਸਾਇੰਸ
20 ਮਾਰਚ ਇੰਗਲਿਸ਼
24 ਮਾਰਚ ਸੋਸ਼ਲ ਸਾਇੰਸ
27 ਮਾਰਚ ਮੈਥਸ
31 ਮਾਰਚ ਹਿੰਦੀ
ਇਹ ਵੀ ਪੜੋ: 02 ਮਈ ਨੂੰ ਲਈ ਜਾਵੇਗੀ ਪਟਵਾਰੀ ਪੋਸਟ ਦੀ ਲਿਖਤੀ ਪ੍ਰੀਖਿਆ
11ਵੀਂ ਜਮਾਤ ਦੇ ਪ੍ਰੀਖਿਆ ਦੀ ਤਰੀਕਾਂ ਦਾ ਵੇਰਵਾ
15 ਮਾਰਚ ਅਕਾਊਂਟੈਂਸੀ
16 ਮਾਰਚ ਫਿਜ਼ਿਕਸ
19 ਮਾਰਚ ਇੰਗਲਿਸ਼
22 ਮਾਰਚ ਇਕਨੌਮਿਕਸ
23 ਮਾਰਚ ਕੈਮਿਸਟਰੀ
25 ਮਾਰਚ ਬਿਜ਼ਨਸ ਸਟੱਡੀਜ਼
26 ਮਾਰਚ ਬਾਇਓਲੋਜੀ
30 ਮਾਰਚ ਮੈਥ