ETV Bharat / state

NRI ਦੇ ਜੱਦੀ ਘਰ 'ਤੇ ਕਬਜ਼ਾ, ਪੀੜਤਾ ਨੇ ਕੈਪਟਨ ਦੇ ਘਰ ਬਾਹਰ ਧਰਨੇ ਦੀ ਦਿੱਤੀ ਚੇਤਾਵਨੀ - nri in punjab

ਫਰਾਂਸ ਤੋਂ ਆਈ ਇੱਕ NRI ਮਹਿਲਾ ਲੁਧਿਆਣਾ 'ਚ ਆਪਣੇ ਜੱਦੀ ਘਰ ਦਾ ਕਬਜ਼ਾ ਛੁਡਵਾਉਣ ਦੀ ਲੜਾਈ ਕਾਫ਼ੀ ਸਮੇਂ ਤੋਂ ਲੜ੍ਹ ਰਹੀ ਹੈ। ਉਸ ਨੇ ਪੁਲਿਸ 'ਤੇ ਕਬਜ਼ਾ ਕਰਨ ਵਾਲਿਆਂ ਨੂੰ ਸ਼ਹਿ ਦੇਣ ਦਾ ਦੋਸ਼ ਵੀ ਲਾਇਆ ਹੈ ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

NRI
ਫ਼ੋਟੋ
author img

By

Published : Jan 23, 2020, 3:44 AM IST

ਚੰਡੀਗੜ੍ਹ: ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਅਕਸਰ ਹੀ ਸਵਾਲਾਂ ਦੇ ਘੇਰੇ ਵਿੱਚ ਖੜ੍ਹੀ ਹੁੰਦੀ ਹੈ ਅਤੇ ਇੱਕ ਹੋਰ ਮਾਮਲਾ ਲੁਧਿਆਣੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਦਾ ਪਿਛੋਕੜ ਰੱਖਣ ਵਾਲੀ ਇੱਕ ਐਨਆਰਆਈ ਮਹਿਲਾ ਜੋਗਿੰਦਰ ਕੌਰ ਸੰਧੂ ਨੇ ਪੁਲਿਸ ਦੇ ਉੱਤੇ ਉਸ ਦਾ ਘਰ ਹਥਿਆਉਣ ਵਾਲੇ ਲੋਕਾਂ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਗਾਇਆ ਹੈ। ਜੋਗਿੰਦਰ ਕੌਰ ਪਿਛਲੇ ਲੰਮੇ ਸਮੇਂ ਤੋਂ ਫਰਾਂਸ ਦੇ ਵਿੱਚ ਰਹਿ ਰਹੀ ਹੈ।

ਵੀਡੀਓ

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹ ਪਿਛਲੇ 32 ਵਰ੍ਹਿਆਂ ਤੋਂ ਫਰਾਂਸ ਦੇ ਵਿੱਚ ਰਹਿੰਦੀ ਹੈ ਅਤੇ ਉਸ ਦੀਆਂ ਲੁਧਿਆਣਾ ਦੇ ਜੱਦੀ ਪਿੰਡ ਦਾਰਾਪੁਰ 'ਚ ਦੋ ਕੋਠੀਆਂ ਬਣਾਈਆਂ ਹੋਈਆਂ ਪਰ ਇਨ੍ਹਾਂ ਕੋਠੀਆਂ ਤੇ ਕੁੱਝ ਲੋਕਾਂ ਨੇ ਕਬਜ਼ਾ ਕਰ ਲਿਆ। ਜਦ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਉਨ੍ਹਾਂ ਦੇ ਨਾਲ ਬੁਰਾ ਵਤੀਰਾ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ।

ਜੋਗਿੰਦਰ ਸੰਧੂ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਗਏ। ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਝੂਠੇ ਪਰਚੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰਵਾ ਦਿੱਤੇ ਗਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਕਾਨੂੰਨੀ ਲੜਾਈ ਲੜੀ ਜਿਸ ਵਿੱਚ ਉਹ ਬਾਇੱਜ਼ਤ ਬਰੀ ਹੋ ਗਏ ਅਤੇ ਉਨ੍ਹਾਂ ਤੋਂ ਇਹ ਸਾਰੇ ਪਰਚੇ ਹਟਾ ਲਏ ਗਏ।

ਸੰਧੂ ਨੇ ਅੱਗੇ ਦੱਸਿਆ ਕਿ ਇਸ ਬਾਬਤ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ ਸਨ ਜਦੋਂ ਉਹ ਅਜੇ ਤੱਕ ਮੁੱਖ ਮੰਤਰੀ ਹੀ ਨਹੀਂ ਬਣੇ ਸਨ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਉਹ ਸੱਤਾ ਵਿੱਚ ਆ ਜਾਣਗੇ ਤਾਂ ਪਹਿਲ ਦੇ ਆਧਾਰ ਤੇ ਉਨ੍ਹਾਂ ਦਾ ਮਾਮਲਾ ਸੁਲਝਾਇਆ ਜਾਵੇਗਾ ਪਰ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਮੁੱਖ ਮੰਤਰੀ ਦੇ ਵੱਲੋਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਉਹ 26 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਾਉਣਗੇ ਅਤੇ ਉਨ੍ਹਾਂ ਤੋਂ ਇਨਸਾਫ ਦੀ ਮੰਗ ਕਰਨਗੇ।

Intro:ਪੰਜਾਬ ਪੁਲਸ ਦੀ ਕਾਰਗੁਜ਼ਾਰੀ ਹਮੇਸ਼ਾ ਤੋਂ ਹੀ ਸਵਾਲਾਂ ਦੇ ਘੇਰੇ ਵਿੱਚ ਖੜ੍ਹੀ ਹੁੰਦੀ ਹੈ ਅਤੇ ਇੱਕ ਹੋਰ ਮਾਮਲਾ ਲੁਧਿਆਣੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਦਾ ਪਿਛੋਕੜ ਰੱਖਣ ਵਾਲੀ ਇੱਕ ਐਨਆਰਆਈ ਮਹਿਲਾ ਵੱਲੋਂ ਜਿਸ ਦਾ ਨਾਮ ਜੋਗਿੰਦਰ ਕੌਰ ਸੰਧੂ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਫਰਾਂਸ ਦੇ ਵਿੱਚ ਰਹਿ ਰਹੀ ਹੈ ਉਸਦੇ ਵੱਲੋਂ ਲੁਧਿਆਣਾ ਪੁਲਸ ਦੇ ਉੱਤੇ ਉਸ ਦਾ ਘਰ ਹਥਿਆਉਣ ਵਾਲੇ ਅਣਪਛਾਤੇ ਲੋਕਾਂ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਗਾਇਆ ਗਿਆ ਈ ਟੀ ਵੀ ਦੇ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹ ਪਿਛਲੇ ਬੱਤੀ ਵਰ੍ਹਿਆਂ ਤੋਂ ਫਰਾਂਸ ਦੇ ਵਿੱਚ ਰਹਿੰਦੀ ਹੈ ਅਤੇ ਲੁਧਿਆਣੇ ਦੇ ਵਿੱਚ ਜੋ ਕਿ ਉਸਦਾ ਜੱਦੀ ਪਿੰਡਇਲਾਕਾ ਦਾਰਾਪੁਰ ਦੋ ਕੋਠੀਆਂ ਬਣਾਈਆਂ ਹੋਈਆਂ ਜਿਸਦੇ ਵਿੱਚ ਅਣਪਛਾਤੇ ਲੋਕਾਂ ਨੇ ਕਬਜ਼ਾ ਕਰ ਲਿਆ ਉਨ੍ਹਾਂ ਕਿਹਾ ਕਿ ਜਦ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਉਨ੍ਹਾਂ ਦੇ ਨਾਲ ਬੁਰਾ ਵਤੀਰਾ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ

Body:ਜੋਗਿੰਦਰ ਸੰਧੂ ਨੇ ਦੱਸਿਆ ਕਿ ਉਹ ਪੰਜਾਬ ਦੇ ਵਿੱਚ ਲੁਧਿਆਣਾ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਗਏ ਇਸ ਤੋਂ ਬਾਵਜੂਦ ਉਨ੍ਹਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਝੂਠੇ ਪਰਚੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰਵਾ ਦਿੱਤੇ ਗਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਸ ਕਾਨੂੰਨੀ ਲੜਾਈ ਲੜੀ ਜਿਸ ਵਿੱਚ ਉਹ ਬਾਇੱਜ਼ਤ ਬਰੀ ਹੋ ਗਏ ਅਤੇ ਉਨ੍ਹਾਂ ਤੋਂ ਇਹ ਸਾਰੇ ਪਰਚੇ ਹਟਾ ਲਏ ਗਏ ਉਨ੍ਹਾਂ ਕਿਹਾ ਕਿ ਏਡੀਜੀਪੀ ਕਰਾਈਮ ਨੋਨਾ ਨੇ ਦਰਖਾਸਤ ਪਾਈ ਸੀ ਪਰ ਉਸੇ ਦੀ ਸ਼ਹਿ ਤੇ ਜਸਵਿੰਦਰ ਜੱਸੀ ਨਾਮ ਦਾ ਇੱਕ ਵਿਅਕਤੀ ਜਿਸ ਨੂੰ ਪੁਲਿਸ ਦੀ ਸ਼ਹਿ ਹੈ ਉਹ ਇਹ ਸਭ ਕਰਵਾ ਰਿਹਾ ਉਨ੍ਹਾਂ ਕਿਹਾ ਕਿ ਜਸਵਿੰਦਰ ਜੱਸੀ ਦੇ ਖਿਲਾਫ ਅੱਗੇ ਵੀ ਪੁਲਿਸ ਨਾਲ ਮਿਲੀ ਭੁਗਤ ਕਰਕੇ ਨਿਰਦੋਸ਼ਾਂ ਨੂੰ ਠੱਗਣ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਹੁਣ ਵੀ ਉਹ ਉਨ੍ਹਾਂ ਨੂੰ ਝੂਠੇ ਪਰਚੇ ਹੇਠ ਜੇਲ ਅੰਦਰ ਕਰਵਾਉਣ ਦੀ ਧਮਕੀ ਦੇ ਰਿਹਾ ਉਨ੍ਹਾਂ ਕਿਹਾ ਕਿ ਸਿੱਧੇ ਤੌਰ ਤੇ ਪੰਜਾਬ ਪੁਲਸ ਦੇ ਆਲਾ ਅਧਿਕਾਰੀ ਉਸ ਨਾਲ ਰਲੇ ਹੋਏ ਨੇ ਅਤੇ ਸੰਧੂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ

Conclusion:ਸੰਧੂ ਨੇ ਅੱਗੇ ਦੱਸਿਆ ਕਿ ਇਸ ਬਾਬਤ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੀ ਸੀ ਜਦੋਂ ਉਹ ਅਜੇ ਤੱਕ ਮੁੱਖ ਮੰਤਰੀ ਹੀ ਨਹੀਂ ਬਣੀ ਸੀ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਸ਼ਵਾਸਨ ਦਿੱਤਾ ਗਿਆ ਸੀ ਕਿ ਜਦੋਂ ਉਹ ਸੱਤਾ ਵਿੱਚ ਆ ਜਾਣਗੇ ਤਾਂ ਪਹਿਲ ਦੇ ਆਧਾਰ ਤੇ ਉਨ੍ਹਾਂ ਦਾ ਮਾਮਲਾ ਸੁਲਝਾਇਆ ਜਾਵੇਗਾ ਪਰ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਮੁੱਖ ਮੰਤਰੀ ਦੇ ਵੱਲੋਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਸੰਧੂ ਦਾ ਕਹਿਣਾ ਹੈ ਕਿ ਛੱਬੀ ਜਨਵਰੀ ਨੂੰ ਬੇਸ਼ੱਕ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਜਦੋਂ ਬੇਦੋਸ਼ੇ ਨਾਗਰਿਕਾਂ ਨੂੰ ਕੋਈ ਸੰਵਿਧਾਨਿਕ ਹਾਕ ਹੀ ਨਹੀਂ ਦਿੱਤੇ ਜਾ ਰਹੇ ਉਨ੍ਹਾਂ ਖਿਲਾਫ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਨੇ ਉਨ੍ਹਾਂ ਨੂੰ ਇਨਸਾਫ਼ ਹੀ ਨਹੀਂ ਮਿਲ ਰਿਹਾ ਤਾਂ ਕੀ ਫਾਇਦਾ ਅਜਿਹੇ ਦਿਨ ਮਨਾਉਣ ਦਾ ਉਨ੍ਹਾਂ ਕਿਹਾ ਕਿ ਉਹ ਛੱਬੀ ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਾਉਣਗੇ ਅਤੇ ਉਨ੍ਹਾਂ ਤੋਂ ਇਨਸਾਫ ਦੀ ਮੰਗ ਕਰਨਗੇ ਉਨ੍ਹਾਂ ਕਿਹਾ ਕਿ ਮੇਰਾ ਵਿਸ਼ਵਾਸ ਪੰਜਾਬ ਪੁਲਸ ਤੋਂ ਉੱਠ ਚੁੱਕਿਆ ਇਸ ਕਰਕੇ ਹੁਣ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਲੜਾਈ ਲੜਨਗੇ
ETV Bharat Logo

Copyright © 2025 Ushodaya Enterprises Pvt. Ltd., All Rights Reserved.