ਚੰਡੀਗੜ੍ਹ: 17 ਜਨਵਰੀ ਨੂੰ ਸਰਕਾਰੀ ਛੁੱਟੀ ਨੂੰ ਲੈ ਕੇ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ 17 ਜਨਵਰੀ ਨੂੰ ਕੋਈ ਸਰਕਾਰੀ ਛੁੱਟੀ ਨਹੀ ਹੈ।
ਦਰਅਸਲ 17 ਤਾਰੀਖ ਦੀ ਸਰਕਾਰੀ ਛੁੱਟੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇੱਕ ਫੇਕ ਨੋਟ ਸਰਕੂਲਰ ਹੋ ਰਿਹਾ ਸੀ, ਜਿਸ ਵਿੱਚ ਛੁੱਟੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ, ਕਿ 17 ਜਨਵਰੀ ਨੂੰ ਕੋਈ ਗਜ਼ਟਿਡ ਛੁੱਟੀ ਨਹੀ ਹੈ। ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ।
ਦੱਸ ਦਈਏ ਕਿ ਕੂਕਾ ਅੰਦੋਲਨ ਦੇ ਅਵਸਰ ਦੀ ਗਜ਼ਟਿਡ ਛੁੱਟੀ ਦਾ ਫੇਕ ਸਰਕੂਲਰ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪ 'ਚ ਗ਼ਲਤ ਜਾਣਕਾਰੀ ਫੈਲਾ ਰਿਹਾ ਸੀ।