ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਤਿੰਨ ਹੋਰ ਨਿਰਦੇਸ਼ਕ ਪੱਧਰ ਦੇ ਅਧਿਕਾਰੀ ਮਿਲ ਗਏ ਹਨ। ਕੈਪਟਨ ਸਰਕਾਰ ਨੇ ਤਿੰਨ ਏਡੀਜੀਪੀ ਅਫ਼ਸਰਾਂ ਨੂੰ ਤਰੱਕੀ ਦੇ ਕੇ ਡੀਜੀਪੀ ਰੈਂਕ ਨਾਲ ਨਵਾਜ਼ਿਆ ਹੈ।
ਇਹ ਵੀ ਪੜ੍ਹੋ: ਹਨੀ ਸਿੰਘ ਦੀ ਭਾਲ 'ਚ ਪੰਜਾਬ ਪੁਲਿਸ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਜੇਲ ਮੁਖੀ ਏਡੀਜੀਪੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਸਰਕਾਰ ਵੱਲੋਂ ਡੀਜੀਪੀ ਦਾ ਅਹੁਦਾ ਦੇ ਦਿੱਤਾ ਗਿਆ ਹੈ। ਇਹ ਅਧਿਕਾਰੀ ਫਿਲਹਾਲ ਆਪੋ ਆਪਣੇ ਮੌਜੂਦਾ ਵਿਭਾਗ ਹੀ ਸੰਭਾਲਣਗੇ।