ਚੰਡੀਗੜ੍ਹ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਵੱਲੋਂ ਅੱਜ ਚੰਡੀਗੜ੍ਹ ਦੇ ਯੂਟੀ ਗੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀ ਸੰਖਿਆਂ ਵਿੱਚ ਛੇ ਜਾਤੀਆਂ ਜਿਨ੍ਹਾਂ ਵਿੱਚ ਸਿੱਖ, ਮੁਸਲਮਾਨ, ਕ੍ਰਿਸਚੀਅਨ, ਪਾਰਸੀ, ਬੁੱਧ ਅਤੇ ਜੈਨ ਆਉਂਦੇ ਹਨ। ਇਨ੍ਹਾਂ ਸਭ ਦੇ ਵਿਕਾਸ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਹਮੇਸ਼ਾ ਵੱਧ ਚੜ੍ਹ ਕੰਮ ਕੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਸੌ ਤੋਂ ਵੱਧ ਜਗ੍ਹਾ 'ਤੇ ਜਾ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਘੱਟ ਗਿਣਤੀ ਸੰਖਿਆ ਦੇ ਭਲੇ ਦੇ ਕੰਮ ਲਈ 5 ਹਜ਼ਾਰ ਕਰੋੜ ਰੁਪਏ ਦਿੱਤਾ ਜਾਣਾ ਹੈ।
ਉੱਥੇ ਹੀ ਉਨ੍ਹਾਂ ਨੇ ਨਾਗਰਿਕਤਾ ਸੋਧ ਬਿੱਲ ਦੇ ਸਵਾਲਾਂ 'ਤੇ ਮਨਜੀਤ ਰਾਏ ਬਚਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੇ ਇਸ ਬਿੱਲ ਦੇ ਬਾਰੇ ਨਹੀਂ ਪੜ੍ਹਿਆ ਅਤੇ ਬਿਨ੍ਹਾਂ ਪੜ੍ਹੇ ਉਹ ਕੋਈ ਵੀ ਜਵਾਬ ਨਹੀਂ ਦੇਣਗੇ।
ਇਹ ਵੀ ਪੜੋ: ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹਿੰਸਾ ਦੇ ਮਾਮਲੇ 'ਤੇ SC ਮੰਗਲਵਾਰ ਨੂੰ ਕਰੇਗਾ ਸੁਣਵਾਈ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਮਸਲੇ 'ਤੇ ਇੰਨ੍ਹਾਂ ਬਵਾਲ ਕਿਉ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋ ਤੱਕ ਇਸ ਬਿੱਲ ਦਾ ਪੂਰਾ ਖਾਕਾ ਤਿਆਰ ਨਹੀਂ ਹੋ ਜਾਂਦਾ। ਇਸ 'ਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਇੱਕ ਪੱਤਰਕਾਰ ਵੱਲੋਂ ਜਦੋਂ ਮਨਜੀਤ ਰਾਏ ਨੂੰ ਇਹ ਪੁੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਬਿੱਲ ਨੂੰ ਪੰਜਾਬ ਵਿਚ ਲਾਗੂ ਨਾ ਕਰਨ ਦੀ ਗੱਲ ਕਹੀ ਗਈ ਹੈ ਤਾਂ ਇਸ ਬਾਰੇ ਬੋਲਦੇ ਹੋਏ ਮਨਜੀਤ ਰਾਏ ਨੇ ਕਿਹਾ ਕਿ ਜੇ ਕੋਈ ਬਿੱਲ ਕੇਂਦਰ ਤੋਂ ਲਾਗੂ ਹੋ ਕੇ ਆ ਜਾਂਦਾ ਹੈ ਤਾਂ ਸੂਬੇ ਨੂੰ ਉਸ ਨੂੰ ਲਾਗੂ ਕਰਨਾ ਹੀ ਪੈਂਦਾ ਹੈ।