ਚੰਡੀਗੜ੍ਹ ਡੈਸਕ : ਮੋਗੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਲਾੜੇ ਦੀ ਮੌਤ ਤੋਂ ਬਾਅਧ ਲੁਧਿਆਣਾ ਦੇ ਵਿੱਚ ਮਾਤਮ ਛਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਬਰਾਤ ਬੱਦੋਵਾਲ ਆਉਣੀ ਸੀ। ਜਦੋਂ ਕਿ 21 ਜੋੜਿਆਂ ਦਾ ਸਮੂਹਿਕ ਵਿਆਹ ਕੀਤਾ ਜਾਣਾ ਸੀ। ਫਿਲਹਾਲ ਹਾਦਸੇ ਤੋਂ ਬਾਅਦ ਲਾੜੇ ਦਾ ਪਰਿਵਾਰ ਆਪਣੇ ਜਲਾਲਾਬਾਦ ਘਰ ਮੁੜ ਗਿਆ ਹੈ। ਯਾਦ ਰਹੇ ਕਿ ਅੱਜ ਸਵੇਰੇ ਹੀ ਹਾਦਸੇ ਦੇ ਵਿੱਚ ਲਾੜੇ ਸਣੇ ਚਾਰ ਲੋਕਾਂ ਦੀ ਮੌਤ ਤੋਂ ਬਾਅਦ ਲੁਧਿਆਣਾ ਵਿੱਚ ਇਹ ਖਬਰ ਪਹੁੰਚਦਿਆਂ ਹੀ ਮਾਤਮ ਦਾ ਮਾਹੌਲ ਬਣ ਗਿਆ ਸੀ। ਬੱਦੋਵਾਲ ਵਿਖੇ ਭਾਈ ਘਨਈਆ ਜੀ ਚੈਟੀਬਲ ਹਸਪਤਾਲ ਤੇ ਪਬਲਿਕ ਸੇਵਾ ਸੁਸਾਇਟੀ ਦੇ ਵੱਲੋਂ 21 ਲੜਕੀਆਂ ਦੀ ਸ਼ਾਦੀ ਕਰਵਾਈ ਜਾ ਰਹੀ ਸੀ ਪਰ ਮੋਗਾ ਵਿੱਚ ਵਾਪਰੇ ਸੜਕ ਹਾਦਸੇ ਕਾਰਨ ਲਾੜੇ ਦੀ ਮੌਤ ਹੋ ਗਈ।
21 ਜੋੜਿਆਂ ਦਾ ਹੋਣਾ ਸੀ ਵਿਆਹ : ਇਸ ਹਾਦਸੇ ਦੇ ਵਿੱਚ ਜਿਸ ਨੌਜਵਾਨ ਦੀ ਜਾਨ ਗਈ ਹੈ, ਉਸਦੀ ਪਛਾਣ ਫਾਜਿਲਕਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ। ਉਸਦਾ ਵਿਆਹ ਪਰਵੀਨ ਰਾਣੀ ਦੇ ਨਾਲ ਹੋਣਾ ਸੀ ਲਾੜੇ ਦਾ ਪਰਿਵਾਰ ਹਾਦਸੇ ਦੀ ਸੂਚਨਾ ਤੋਂ ਬਾਅਦ ਆਪਣੇ ਘਰ ਜਲਾਲਾਬਾਦ ਨੂੰ ਮੁੜ ਗਿਆ ਹੈ। ਵਿਆਹ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਪਰ ਹਾਦਸੇ ਦੀ ਸੂਚਨਾ ਤੋਂ ਬਾਅਦ ਸੋਗ ਪਸਰ ਗਿਆ ਹੈ।
- Stubble Burning In Punjab: ਸੀਐਮ ਮਾਨ ਦੇ ਜ਼ਿਲ੍ਹੇ 'ਚ ਪਰਾਲੀ ਨੂੰ ਲੱਗ ਰਹੀ ਹੈ ਧੜਾ-ਧੜ ਅੱਗ ! ਕਿਸਾਨਾਂ ਨੇ ਕਿਹਾ- ਸਰਕਾਰ ਦੀ ਨੀਅਤ-ਨੀਤੀ ਨਹੀਂ ਸਾਫ਼, ਵੇਖੋ ਖ਼ਾਸ ਰਿਪੋਰਟ
- Diya's On Diwali : ਹੁਣ ਦੀਵਾਲੀ ਮੌਕੇ ਚੁਬਾਰਿਆਂ 'ਤੇ ਨਜ਼ਰ ਆਉਂਦੀਆਂ ਚਾਈਨੀਜ਼ ਲਾਈਟਾਂ, ਦੀਵਿਆਂ ਤੋਂ ਦੂਰ ਭੱਜ ਰਹੇ ਲੋਕ !
- Cyber fraud: ਤੁਸੀਂ ਵੀ ਕਰਦੇ ਹੋ ਆਨਲਾਈਨ ਸ਼ਾਪਿੰਗ ਤਾਂ ਹੋ ਜਾਓ ਸਾਵਧਾਨ, ਨਾਮੀ ਕੰਪਨੀਆਂ ਦੇ ਨਾਂ 'ਤੇ ਜਾਅਲੀ ਵੈਬਸਾਈਟ ਦੀ ਠੱਗੀ ਦਾ ਹੋ ਸਕਦੇ ਹੋ ਸ਼ਿਕਾਰ !
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਸ਼ਾਦੀ ਵਾਲੇ ਜੋੜੇ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਹਨ। ਸ਼ਨੀਵਾਰ ਰਾਤੀ ਲਾੜੀ ਪਰਵੀਨਾ ਦੇ ਵਿਆਹ ਦੀਆਂ ਖੁਸ਼ੀਆਂ ਸਨ ਪਰ ਸਵੇਰੇ ਜਦੋਂ ਹੀ ਐਕਸੀਡੈਂਟ ਦੀ ਖਬਰ ਆਈ ਤਾਂ ਪੂਰਾ ਪਰਿਵਾਰ ਸਦਮੇ ਦੇ ਵਿੱਚ ਚਲਾ ਗਿਆ। ਇਸ ਹਾਦਸੇ ਤੋਂ ਬਾਅਦ ਦੋਵਾਂ ਪਰਿਵਾਰਾਂ ਦੇ ਲੋਕ ਵੀ ਸੋਗ ਵਿੱਚ ਹਨ।