ਚੰਡੀਗੜ੍ਹ ਡੈਸਕ : ਪੰਜਾਬ ਵਿੱਚ ਸਰਕਾਰੀ ਜ਼ਮੀਨਾਂ ਦੱਬ ਕੇ ਬੈਠੇ ਲੋਕਾਂ ਨੂੰ ਅਲਟੀਮੇਟਮ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਟਵੀਟ ਜਾਰੀ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਸੀ ਕਿ ਜਿਨ੍ਹਾਂ ਰਸੂਖਦਾਰ ਲੋਕਾਂ ਨੇ ਸਰਕਾਰੀ, ਪੰਚਾਇਤੀ ਜ਼ਮੀਨਾਂ ਦੱਬੀਆਂ ਹੋਈਆਂ ਹਨ, ਉਹ 31 ਮਈ ਤਕ ਕਬਜ਼ੇ ਛੱਡ ਦੇਣ ਨਹੀਂ ਤਾਂ ਸਰਕਾਰ 1 ਜੂਨ ਤੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁੰਹਿਮ ਵਿੱਢੀ ਜਾਵੇਗੀ।
ਪਿਛਲੇ ਸਾਲ 9030 ਏਕੜ ਜ਼ਮੀਨ ਖਾਲੀ ਕਰਵਾਈ : ਹੁਣ ਇਸ ਮਾਮਲੇ ਸਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕਾਨਫਰੰਸ ਦੌਰਾਨ ਮੰਤਰੀ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਦੀ 9030 ਏਕੜ ਜ਼ਮੀਨ ਖਾਲੀ ਕਰਵਾਈ ਗਈ ਸੀ, ਜਿਸ ਦੀ ਕੀਮਤ 2709 ਕਰੋੜ ਰੁਪਏ ਸੀ। ਇਸ ਵਾਰ ਵੀ ਅਸੀਂ ਇਹ ਮੁਹਿੰਮ ਸ਼ੁਰੂ ਕਰ ਰਹੇ ਹਾਂ, ਜਿਸ ਵਿੱਚ ਰਸੂਖਦਾਰ ਲੋਕਾਂ ਵੱਲੋਂ ਦੱਬੀ ਗਈ ਸਰਕਾਰ ਦੀ ਥਾਂ ਛੁਡਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜੀ ਵਾਰ ਅਸੀਂ 14 ਮਈ ਤੋਂ ਇਸ ਸਬੰਧੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਵੀ 469 ਏਕੜ ਜ਼ਮੀਨ ਛੁਡਾਈ ਗਈ ਸੀ ਤੇ 199 ਏਕੜ ਜ਼ਮੀਨ ਲੋਕਾਂ ਨੇ ਆਪ ਹੀ ਛੁੱਡ ਦਿੱਤੀ ਸੀ।
- ਖੰਨਾ 'ਚ ਜ਼ਹਿਰ ਦੇ ਕੇ ਮਾਰੇ 22 ਕੁੱਤੇ, ਲੋਕਾਂ ਅੰਦਰ ਭਾਰੀ ਰੋਸ, ਪੁਲਿਸ ਖੰਗਾਲ ਰਹੀ ਸੀਸੀਟੀਵੀ
- ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਦੇ ਬਿਜਲੀ ਬੋਰਡ ਦਫਤਰ 'ਚ ਮਾਰਿਆ ਛਾਪਾ
- ਪੰਜਾਬ ਪੁਲਿਸ ਵਿੱਚ ਤਾਇਨਾਤ ਇੱਕ ਡਾਗ ਨੇ ਜਿੱਤੀ ਜ਼ਿੰਦਗੀ ਦੀ ਜੰਗ, ਸਿੰਮੀ ਨਾਮ ਦੀ ਫੀਮੇਲ ਡਾਗ ਨੇ ਕੈਂਸਰ ਨੂੰ ਦਿੱਤੀ ਮਾਤ
31 ਮਈ ਤੱਕ ਨਾਜਾਇਜ਼ ਕਬਜ਼ੇ ਛੱਡਣ ਦੀ ਅਪੀਲ : ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਧਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਤਹਿਤ 31 ਮਈ ਤੱਕ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਲੋਕਾਂ ਨੇ ਖੁਦ ਹੀ 3396 ਏਕੜ ਤੋਂ ਵੱਧ ਜ਼ਮੀਨ ਛੱਡ ਦਿੱਤੀ ਸੀ ਤੇ ਹੁਣ ਜੋ ਲੋਕ ਖੁਦ ਜ਼ਮੀਨ ਨਹੀਂ ਛੱਡਣਗੇ ਉਨ੍ਹਾਂ ਵਿਰੁੱਧ 1 ਜੂਨ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਬਾ ਸਰਕਾਰ ਨੇ ਹੁਣ ਤੱਕ ਨੌਂ ਹਜ਼ਾਰ ਏਕੜ ਤੋਂ ਵੱਧ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਇਸੇ ਰਫ਼ਤਾਰ ਨਾਲ ਜਾਰੀ ਰਹੇਗਾ ਅਤੇ ਨਾਜਾਇਜ਼ ਕਬਜ਼ਿਆਂ ਅਧੀਨ ਆਉਂਦੀ ਇਕ-ਇਕ ਇੰਚ ਸਰਕਾਰੀ ਜ਼ਮੀਨ ਨੂੰ ਹਰ ਕੀਮਤ ਉਤੇ ਖ਼ਾਲੀ ਕਰਵਾਇਆ ਜਾਵੇਗਾ।
6000 ਏਕੜ ਜ਼ਮੀਨ ਛੁਡਵਾਉਣ ਦਾ ਟੀਚਾ : ਉਨ੍ਹਾਂ ਕਿਹਾ ਕਿ 10 ਜੂਨ ਤੱਕ 6000 ਏਕੜ ਜ਼ਮੀਨ ਛੁਡਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਲੋਕ ਸਰਕਾਰੀ ਜ਼ਮੀਨਾਂ ਉਤੇ ਆਪਣੇ ਘਰ ਪਾ ਕੇ ਬੈਠੇ ਹਨ, ਉਨ੍ਹਾਂ ਨੂੰ ਬੇਨਤੀ ਕੀਤੀ ਜਾਵੇਗੀ ਤੇ ਮਾਰਕੀਟ ਰੇਟ ਤਹਿਤ ਉਨ੍ਹਾਂ ਲੋਕਾਂ ਕੋਲੋਂ ਮੁੱਲ ਦੀ ਮੰਗ ਕੀਤੀ ਜਾਵੇਗੀ, ਪਰ ਕਿਸੇ ਦਾ ਵੀ ਘਰ ਢਾਹਿਆ ਨਹੀਂ ਜਾਵੇਗਾ। ਜੇਕਰ ਫਿਰ ਵੀ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਕੋਲੋਂ ਕਾਨੂੰਨੀ ਕਾਰਵਾਈ ਤਹਿਤ ਜ਼ਮੀਨ ਵਾਪਸ ਲਈ ਜਾਵੇਗੀ, ਜਿਨ੍ਹਾਂ ਦੇ ਮਕਾਨ ਕਬਜ਼ੇ ਵਾਲੀ ਜ਼ਮੀਨ 'ਤੇ ਹਨ, ਜ਼ਿਲ੍ਹਾ ਮੈਜਿਸਟਰੇਟ ਅਤੇ ਹੋਰ ਅਧਿਕਾਰੀ ਮੁਲਾਂਕਣ ਤੋਂ ਬਾਅਦ ਕੀਮਤ ਤੈਅ ਕਰਨਗੇ। ਪੰਜਾਬ ਵਿੱਚ 21003 ਏਕੜ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਹਨ, ਜੋ ਖੇਤੀਬਾੜੀ ਵਾਲੀ ਜ਼ਮੀਨ ਹੈ। ਅਸੀਂ 10 ਜੂਨ ਤੱਕ 6000 ਏਕੜ ਰਕਬਾ ਛੱਡ ਦੇਵਾਂਗੇ। ਸ਼ਿਵਾਲਿਕ ਦੀਆਂ ਪਹਾੜੀਆਂ 'ਚ ਬਣੇ ਪ੍ਰਾਈਵੇਟ ਹੋਟਲ ਬਾਰੇ ਕਿਹਾ ਕਿ ਅਸੀਂ ਇਸ ਨੂੰ ਕਿਰਾਏ 'ਤੇ ਦੇਵਾਂਗੇ।