ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਅਤੇ ਪਿਛਲੇ ਦਿਨਾਂ ਵਿੱਚ ਕਈ ਮਸ਼ਹੂਰ ਹਸਤੀਆਂ ਦੇ ਕਤਲ ਹੋ ਚੁੱਕੇ ਹਨ। ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਵਿੱਚ ਫੇਰਬਦਲ (Police and administrative reform) ਕੀਤੇ ਗਏ ਹਨ।
ਮੁੱਖ ਅਫਸਰਾਂ ਦੇ ਤਬਾਦਲੇ: ਪੰਜਾਬ ਸਰਕਾਰ ਨੇ 30 ਆਈਪੀਐਸ ਤੇ ਤਿੰਨ ਪੀਪੀਐਸ (Transfer of 30 IPS and three PPS officers) ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਆਈਪੀਐਸ ਕੁਲਦੀਪ ਸਿੰਘ ਐਸਟੀਐਫ ਦੇ ਨਵੇਂ ਮੁਖੀ ਹੋਣਗੇ। ਹਰਦੀਪ ਸਿੰਘ ਸਿੱਧੂ ਦੇ ਆਈਟੀਬੀਪੀ ਵਿੱਚ ਡੈਪੂਟੇਸ਼ਨ ਉੱਤੇ ਜਾਣ ਮਗਰੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਛੇ ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ।
ਅਧਿਕਾਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ: ਪੰਜਾਬ ਸਰਕਾਰ ਵੱਲੋਂ ਹੁਣ ਬੀ ਚੰਦਰਸ਼ੇਖਰ ਨੂੰ ਏਡੀਜੀਪੀ ਜੇਲ੍ਹ, ਐਲ ਕੇ ਯਾਦਵ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਆਰਕੇ ਜੈਸਵਾਲ ਨੂੰ ਆਈਜੀ ਐਸਟੀਐਫ, ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਲਾਅ ਐਂਡ ਆਰਡਰ, ਐਸਪੀਐਸ ਪਰਮਾਰ ਨੂੰ ਆਈਜੀ ਬਠਿੰਡਾ ਰੇਂਜ।
ਇਹ ਵੀ ਪੜ੍ਹੋ: ਤੜਕਸਾਰ ਇਨੋਵਾ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, ਦੋ ਵਿਅਕਤੀਆਂ ਦੀ ਮੌਤ
ਇਸ ਤੋਂ ਇਲਾਵਾ ਨੌਨਿਹਾਲ ਸਿੰਘ ਨੂੰ ਆਈਜੀ ਪ੍ਰਸੋਨਲ ਅਤੇ ਵਾਧੂ ਚਾਰਜ ਵਜੋਂ ਆਈਜੀ ਪੀਏਪੀ ਜਲੰਧਰ, ਅਰੁਣ ਪਾਲ ਸਿੰਘ ਨੂੰ ਆਈਜੀ ਪ੍ਰੋਵੀਜ਼ਨਿੰਗ, ਸ਼ਿਵ ਕੁਮਾਰ ਵਰਮਾ ਨੂੰ ਆਈਜੀ ਸਕਿਓਰਿਟੀ, ਜਸਕਰਨ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਆਈਜੀ ਪੀਏਪੀ ਜਲੰਧਰ।
ਕੌਸਤੁਭ ਸ਼ਰਮਾ ਦਾ ਤਬਾਦਲਾ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੂਬ ਸ਼ਰਮਾ ਨੂੰ ਹਟਾ ਕੇ ਆਈਜੀ ਮਨੁੱਖੀ ਅਧਿਕਾਰ ਲਾ ਦਿੱਤਾ ਗਿਆ ਹੈ। ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਜਲੰਧਰ ਰੇਂਜ,ਇੰਦਰਬੀਰ ਸਿੰਘ ਨੂੰ ਡੀਆਈਜੀ ਪੀਏਪੀ ਜਲੰਧਰ ਛਾਉਣੀ, ਡਾ. ਐਸ ਭੂਪਤੀ ਨੂੰ ਡੀਆਈਜੀ ਪ੍ਰੋਵਿਜ਼ਨਿੰਗ ਵਧੀਕ ਪੁਲਿਸ ਕਮਿਸ਼ਨਰ ਜਲੰਧਰ, ਨਰਿੰਦਰ ਭਾਰਗਵ ਨੂੰ ਡੀਆਈਜੀ ਕਮ ਜੁਆਇੰਟ ਡਾਇਰੈਕਟਰ ਪੀਪੀਏ ਫਿਲੌਰ।
ਇਸ ਤੋਂ ਇਲਾਵਾ ਗੁਰਦਿਆਲ ਸਿੰਘ ਨੂੰ ਡੀਆਈਜੀ ਏਜੀਟੀਐਫ, ਰਣਜੀਤ ਸਿੰਘ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਮਨਦੀਪ ਸਿੰਘ ਸੰਧੂ ਨੂੰ ਕਮਿਸ਼ਨਰ ਪੁਲਿਸ ਲੁਧਿਆਣਾ, ਨਵੀਨ ਸਿੰਗਲਾ ਨੂੰ ਡੀਆਈਜੀ, ਸੰਦੀਪ ਗਰਗ ਨੂੰ ਐਸਐਸਪੀ ਮੁਹਾਲੀ, ਵਿਵੇਕ ਸ਼ੀਲ ਸੋਨੀ ਨੂੰ ਐਸਐਸਪੀ (Vivek Sheel Soni was appointed SSP Ropar) ਰੋਪੜ, ਨਾਨਕ ਸਿੰਘ ਨੂੰ ਐਸਐਸਪੀ ਮਾਨਸਾ, ਗੌਰਵ ਤੂਰਾ ਨੂੰ ਏਆਈਜੀ ਪ੍ਰਸੋਨਲ, ਕੰਵਰਦੀਪ ਕੌਰ ਨੂੰ ਐਸਐਸਪੀ ਫਿਰੋਜ਼ਪੁਰ, ਸੁਰਿੰਦਰ ਲਾਂਬਾ ਨੂੰ ਐਸਐਸਪੀ ਸੰਗਰੂਰ ਲਗਾਇਆ ਹੈ।