ਚੰਡੀਗੜ੍ਹ ਡੈਸਕ : ਬਠਿੰਡਾ ਦੀ ਵਿੱਦਿਆਰਥਣ ਮਾਹਿਰਾ ਬਾਜਵਾ ਨੇ ਸ਼ਹਿਰ ਦੇ ਨਾਲ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਮੁਤਾਬਿਕ ਮਾਹਿਰਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਯਾਨੀ ਕਿ ਸੀਯੂਈਟੀ ਦੇ ਸਾਲ 2023 ਦੇ ਨਤੀਜਿਆਂ ਵਿੱਚ 800 ਅੰਕਾਂ ਵਿੱਚੋਂ 799.64 ਅੰਕ ਹਾਸਿਲ ਕੀਤੇ ਹਨ। ਮਾਹਿਰਾ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਕੜੀ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਵੀਡੀਓ ਕਾਲ ਕਰਕੇ ਮਾਹਿਰਾ ਨੂੰ ਵਧਾਈ ਦਿੱਤੀ ਗਈ ਹੈ।
ਇਸ ਤਰ੍ਹਾਂ ਹਾਸਿਲ ਹੋਈ ਸਫਲਤਾ : ਜਾਣਕਾਰੀ ਮੁਤਾਬਿਕ ਯੂਜੀਸੀ ਦੀ ਇਸ ਪ੍ਰੀਖਿਆ ਵਿੱਚ ਮਾਹਿਰਾ ਬਾਜਵਾ ਨੇ ਚਾਰ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਦੇ ਵਿਸ਼ੇ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸ ਸਫਲਤਾ ਤੋਂ ਬਾਅਦ ਮਾਹਿਰਾ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਨਾਮੀ ਲੇਡੀ ਸ਼੍ਰੀ ਰਾਮ ਕਾਲਜ ਦੀ ਚੋਣ ਲਈ ਉਤਸ਼ਾਹਿਤ ਹੈ। ਮਾਹਿਰਾ ਨੇ ਇਸ ਸਫਲਤਾ ਲਈ ਆਪਣੀ ਮਿਹਨਤ ਦਾ ਵੀ ਜਿਕਰ ਕੀਤਾ ਹੈ। ਮਾਹਿਰਾ ਨੇ ਕਿਹਾ ਕਿ ਉਹ ਪ੍ਰੀਖਿਆ ਦੀ ਤਿਆਰੀ ਲਈ ਰੋਜ਼ਾਨਾਂ 7 ਤੋਂ 8 ਘੰਟੇ ਪੜ੍ਹਾਈ ਕਰਦੀ ਸੀ ਅਤੇ ਉਸਨੇ ਐੱਨਸੀਆਰਟੀ ਦੀਆਂ ਕਿਤਾਬਾਂ ਰਾਹੀਂ ਤਿਆਰੀ ਕੀਤੀ ਹੈ। ਇਸਦੇ ਨਾਲ ਹੀ ਕੋਚਿੰਗ ਵੀ ਲਈ ਹੈ।
-
CUET ਇਮਤਿਹਾਨ ਦੇ ਵਿੱਚ ਬਠਿੰਡਾ ਦਾ ਨਾਮ ਰੌਸ਼ਨ ਕਰਨ ਵਾਲੀ ਮਾਹਿਰਾ ਬਾਜਵਾ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਕੇ ਹੋਣਹਾਰ ਬੱਚੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਲਈ ਹੌੰਸਲਾ ਤੇ ਸ਼ੁਭਕਨਾਵਾਂ ਦਿੱਤੀਆਂ। ਬੱਚੀਆਂ ਹਮੇਸ਼ਾ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਨੇl #NanhiChhaan pic.twitter.com/9OrD5XX15Y
— Harsimrat Kaur Badal (@HarsimratBadal_) July 18, 2023 " class="align-text-top noRightClick twitterSection" data="
">CUET ਇਮਤਿਹਾਨ ਦੇ ਵਿੱਚ ਬਠਿੰਡਾ ਦਾ ਨਾਮ ਰੌਸ਼ਨ ਕਰਨ ਵਾਲੀ ਮਾਹਿਰਾ ਬਾਜਵਾ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਕੇ ਹੋਣਹਾਰ ਬੱਚੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਲਈ ਹੌੰਸਲਾ ਤੇ ਸ਼ੁਭਕਨਾਵਾਂ ਦਿੱਤੀਆਂ। ਬੱਚੀਆਂ ਹਮੇਸ਼ਾ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਨੇl #NanhiChhaan pic.twitter.com/9OrD5XX15Y
— Harsimrat Kaur Badal (@HarsimratBadal_) July 18, 2023CUET ਇਮਤਿਹਾਨ ਦੇ ਵਿੱਚ ਬਠਿੰਡਾ ਦਾ ਨਾਮ ਰੌਸ਼ਨ ਕਰਨ ਵਾਲੀ ਮਾਹਿਰਾ ਬਾਜਵਾ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਕੇ ਹੋਣਹਾਰ ਬੱਚੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਲਈ ਹੌੰਸਲਾ ਤੇ ਸ਼ੁਭਕਨਾਵਾਂ ਦਿੱਤੀਆਂ। ਬੱਚੀਆਂ ਹਮੇਸ਼ਾ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਨੇl #NanhiChhaan pic.twitter.com/9OrD5XX15Y
— Harsimrat Kaur Badal (@HarsimratBadal_) July 18, 2023
ਮਾਹਿਰਾ ਵੱਲੋਂ ਟੌਪ ਕਰਨ ਉੱਤੇ ਪਰਿਵਾਰ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਮਾਹਿਰਾ ਦੀ ਮਾਤਾ ਅਮਰਦੀਪ ਕੌਰ ਨੇ ਮਾਹਿਰਾ ਪਹਿਲਾਂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਅਤੇ ਇਸ ਪ੍ਰੀਖਿਆ ਲਈ ਵੀ ਗੰਭੀਰਤਾ ਨਾਲ ਪੜ੍ਹਾਈ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਹਿਰਾ ਦੇ ਪਿਤਾ ਜਸਵਿੰਦਰ ਸਿੰਘ ਬਾਜਵਾ ਜ਼ਿਮੀਂਦਾਰ ਹਨ ਅਤੇ ਮਾਹਿਰਾ ਦੀ ਮਾਤਾ ਪੇਸ਼ੇ ਵਜੋਂ ਵਕੀਲ ਹੈ। ਦੂਜੇ ਪਾਸੇ ਮਾਹਿਰਾ ਦੀ ਭੈਣ ਨੇਹਮਤ ਬਾਜਵਾ ਔਲਖ ਪੰਜਾਬ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ।
- ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲੇਗੀ ਨਵੀਂ ਵਰਦੀ, ਸਰਕਾਰ ਵਿਦਿਆਰਥੀਆਂ ਨੂੰ ਮੁਫ਼ਤ 'ਚ ਮੁਹੱਈਆ ਕਰਵਾਏਗੀ ਵਰਦੀਆਂ
- ਹੁਣ ਤੀਜੀ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਦਾ ਵਿਦੇਸ਼ ਜਾਣ ਤੋਂ ਰੋਕਿਆ, ਪੜ੍ਹੋ ਕਿਰਨਦੀਪ ਕੌਰ ਨੇ ਚੁੱਕੇ ਕਿਹੜੇ ਸਵਾਲ
- ਦਿੱਲੀ ਆਰਡੀਨੈਂਸ ਮਸਲੇ 'ਤੇ ਪੰਜਾਬ ਕਾਂਗਰਸ, ਹਾਈਕਮਾਂਡ ਦੇ ਨਾਲ ਨਹੀਂ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਨਹੀਂ ਕਰੇਗੀ ਸਮਝੌਤਾ
ਹਰਸਿਮਰਤ ਕੌਰ ਬਾਦਲ ਨੇ ਕੀਤਾ ਟਵੀਟ : ਮਾਹਿਰਾ ਬਾਜਵਾ ਨੂੰ ਵਧਾਈ ਦਿੰਦਿਆਂ ਕੀਤੇ ਟਵੀਟ ਅਤੇ ਵੀਡੀਓ ਕਾਲ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ CUET ਇਮਤਿਹਾਨ ਦੇ ਵਿੱਚ ਬਠਿੰਡਾ ਦਾ ਨਾਮ ਰੌਸ਼ਨ ਕਰਨ ਵਾਲੀ ਮਾਹਿਰਾ ਬਾਜਵਾ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਕੇ ਹੋਣਹਾਰ ਬੱਚੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਲਈ ਹੌੰਸਲਾ ਤੇ ਸ਼ੁਭਕਨਾਵਾਂ ਦਿੱਤੀਆਂ। ਹਰਸਿਮਰਤ ਨੇ ਲਿਖਿਆ ਹੈ ਕਿ ਬੱਚੀਆਂ ਹਮੇਸ਼ਾ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਨੇl