ETV Bharat / state

ਕਿਸਾਨਾਂ ਤੇ ਗਰੀਬਾਂ ਦੇ ਹੱਕ 'ਚ ਕੀਤੇ ਫੈਸਲਿਆਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਬਣਾਈ ਵੱਖਰੀ ਪਛਾਣ, ਜਾਣੋ ਉਹ ਫੈਸਲੇ ਜੋ ਹੋਰ ਸੂਬਿਆਂ ਨੇ ਵੀ ਕੀਤੇ ਲਾਗੂ

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸੱਤਾ ਵਿੱਚ ਪੰਜ ਵਾਰ ਮੁੱਖ ਮੰਤਰੀ ਰਹਿ ਕੇ ਤਕਰੀਬਨ 20 ਸਾਲ ਤੋਂ ਜ਼ਿਆਦਾ ਸਮਾਂ ਰਾਜ ਕਰਦਿਆਂ ਲੋਕਾਂ ਦੀ ਸੇਵਾ ਕੀਤੀ ਹੈ। ਇਸ ਦੌਰਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਪ੍ਰਧਾਨ ਸੂਬੇ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਹੱਕ ਵਿੱਚ ਅਨੇਕਾਂ ਫੈਸਲੇ ਲਏ ਹਨ।

Late Parkash Singh Badal made historic decisions in favor of Punjab and Punjabis
ਕਿਸਾਨ ਅਤੇ ਗਰੀਬਾਂ ਦੇ ਹੱਕ 'ਚ ਕੀਤੇ ਫੈਸਲਿਆਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਬਣਾਈ ਵੱਖਰੀ ਪਛਾਣ, ਪੜ੍ਹੋ ਉਹ ਫੈਸਲੇ ਜੋ ਹੋਰ ਸੂਬਿਆਂ ਨੇ ਵੀ ਕੀਤੇ ਸਨ ਲਾਗੂ
author img

By

Published : Apr 27, 2023, 5:28 PM IST

ਚੰਡੀਗੜ੍ਹ: ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੋਇਆ ਪਰ ਬਤੌਰ ਮੁੱਖ ਮੰਤਰੀ ਉਨ੍ਹਾਂ ਨੇ ਕੁੱਝ ਅਜਿਹੇ ਫੈਸਲੇ ਲਏ ਹਨ ਜਿਹੜੇ ਸੂਬੇ ਦੀ ਕਿਸਾਨੀ ਅਤੇ ਲੋੜਵੰਦਾਂ ਦੇ ਰੌਸ਼ਨ ਭਵਿੱਖ ਲਈ ਮੀਲ ਦਾ ਪੱਥਰ ਸਾਬਿਤ ਹੋਏ ਹਨ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਏ ਗਏ ਇਨ੍ਹਾਂ ਸ਼ਾਨਦਾਰ ਅਤੇ ਇਤਿਹਾਸਿਕ ਫੈਸਲਿਆਂ ਵਿੱਚੋਂ ਕਈਆਂ ਨੂੰ ਕੇਂਦਰ ਸਰਕਾਰ ਅਤੇ ਹੋਰ ਸੂਬਿਆਂ ਨੇ ਵੀ ਅਪਣਾਇਆ ਹੈ।

ਕਿਸਾਨਾਂ ਨੂੰ ਮੁਫ਼ਤ ਬਿਜਲੀ: ਪੰਜਾਬ ਦੇ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਪਰ ਕਈ ਵਾਧੂ ਖਰਚਿਆਂ ਕਰਕੇ ਪੰਜਾਬ ਦੀ ਕਿਸਾਨੀ ਹਮੇਸ਼ਾ ਕਰਜ਼ੇ ਥੱਲੇ ਰਹਿੰਦੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ 1997 ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਸਾਲ ਕਰਜ਼ੇ ਦੇ ਬੋਝ ਥੱਲੇ ਦਬੀ ਕਿਸਾਨੀ ਨੂੰ ਉਭਾਰਨ ਲਈ ਇੱਕ ਇਤਿਹਾਸਕ ਫੈਸਲਾ ਲਿਆ । ਉਨ੍ਹਾਂ ਨੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਖੇਤਾਂ ਵਿੱਚ ਲੱਗੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ। ਇਹ ਬਿਜਲੀ ਬਿੱਲ ਅੱਜ ਤੱਕ ਵੀ ਮੁਆਫ਼ ਚੱਲ ਰਹੇ ਨੇ ਅਤੇ ਅੱਗੇ ਜਾਕੇ ਹੋਰ ਸੂਬਿਆਂ ਨੇ ਵੀ ਪੰਜਾਬ ਸਰਕਾਰ ਦੀ ਤਰ੍ਹਾਂ ਕਿਸਾਨਾਂ ਨੂੰ ਬਿਜਲੀ ਬਿੱਲਾਂ ਵਿੱਚ ਰਾਹਤ ਦਿੱਤੀ।

ਟਰੈਕਟਰ ਨੂੰ ਬਣਾਇਆ ਕਿਸਾਨਾਂ ਦਾ ਗੱਡਾ: 1977 ਵਿੱਚ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ। ਉਨ੍ਹਾਂ ਨੇ ਖੇਤੀਬਾੜੀ ਵਿੱਚ ਵਰਤੇ ਜਾਂਦੇ ਟਰੈਕਟਰ ਨੂੰ ਗੱਡਾ ਘੋਸ਼ਿਤ ਕੀਤਾ ਅਤੇ ਇਸ ਦਾ ਰੋਡ ਟੈਕਸ ਮੁਆਫ ਕਰ ਦਿੱਤਾ। ਬਾਦਲ ਕਹਿੰਦੇ ਸਨ ਕਿ ਟਰੈਕਟਰ ਕਿਸਾਨਾਂ ਦੇ 'ਬਲਦ ਗੱਡੀਆਂ' ਹਨ, ਇਸ ਲਈ ਉਨ੍ਹਾਂ 'ਤੇ ਰੋਡ ਟੈਕਸ ਕਿਉਂ ਲਗਾਇਆ ਜਾਵੇ। ਉਸ ਤੋਂ ਬਾਅਦ ਕਈ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਬਾਦਲ ਦੇ ਇਸ ਫੈਸਲੇ ਦੀ ਪੈਰਵੀ ਕੀਤੀ। ਅੱਜ ਪੂਰੇ ਦੇਸ਼ ਵਿੱਚ ਖੇਤੀਬਾੜੀ ਦੇ ਕੰਮ ਲਈ ਵਰਤੇ ਜਾਣ ਵਾਲੇ ਟਰੈਕਟਰਾਂ 'ਤੇ ਰੋਡ ਟੈਕਸ ਮੁਆਫ਼ ਹੈ।

ਸਸਤਾ ਆਟਾ ਦਾਲ: ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਬੌਤਰ ਸੀਐੱਮ ਗਰੀਬਾਂ ਅਤੇ ਲੋੜਵੰਦਾਂ ਦੇ ਹੱਕ ਵਿੱਚ ਇੱਕ ਹੋਰ ਫੈਸਲਾ ਉਦੋਂ ਲਿਆ ਜਦੋਂ 1997 ਤੋਂ 2002 ਤੱਕ ਦੇ ਆਪਣੇ ਕਾਰਜਕਾਲ ਦੌਰਾਨ ਗਰੀਬ ਪਰਿਵਾਰਾਂ ਨੂੰ ਸਸਤਾ ਆਟਾ ਅਤੇ ਦਾਲ ਮੁਹੱਈਆ ਕਰਵਾਉਣ ਦੀ ਸਕੀਮ ਸ਼ੁਰੂ ਕੀਤੀ । ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ 4 ਰੁਪਏ ਪ੍ਰਤੀ ਕਿਲੋ ਕਣਕ ਅਤੇ 20 ਰੁਪਏ ਕਿਲੋ ਦੇ ਹਿਸਾਬ ਨਾਲ ਦਾਲ ਦਿੱਤੀ ਗਈ। ਪੰਜਾਬ ਅਜਿਹੀ ਯੋਜਨਾ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਸੀ। ਬਾਅਦ ਵਿੱਚ ਕਈ ਹੋਰ ਸੂਬਿਆਂ ਨੇ ਇਸੇ ਰਾਹ ਉੱਤੇ ਚੱਲਦਿਆਂ ਆਪਣੇ ਲੋਕਾਂ ਨੂੰ ਰਾਹਤ ਦਿੱਤੀ।

ਸ਼ਗਨ ਸਕੀਮ: 1997-2002 ਦੇ ਆਪਣੇ ਕਾਰਜਕਾਲ ਵਿੱਚ ਉਸ ਨੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਸ਼ਗਨ ਸਕੀਮ ਸ਼ੁਰੂ ਕੀਤੀ। ਬਾਦਲ ਕਹਿੰਦੇ ਸਨ ਕਿ ਸੂਬੇ ਦੀਆਂ ਗਰੀਬ ਧੀਆਂ ਨੂੰ ਵਿਆਹ ਸਮੇਂ ਸ਼ਗਨ ਦੇਣਾ ਹਰ ਸਰਕਾਰ ਦਾ ਫਰਜ਼ ਹੈ। 1997 ਵਿੱਚ ਬਾਦਲ ਨੇ ਸ਼ਗਨ ਸਕੀਮ ਤਹਿਤ ਹਰ ਗਰੀਬ ਧੀ ਦੇ ਵਿਆਹ 'ਤੇ 11000 ਰੁਪਏ ਦੇਣ ਦਾ ਐਲਾਨ ਕੀਤਾ ਸੀ। ਅੱਜ ਇਸ ਸਕੀਮ ਵਿੱਚ 51 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਕਈ ਹੋਰ ਸੂਬਿਆਂ ਨੇ ਵੀ ਬਾਦਲ ਦੀ ਇਸ ਸਕੀਮ ਦੀ ਨਕਲ ਕੀਤੀ ਹੈ।

ਇਨ੍ਹਾਂ ਸਭ ਸਕੀਮਾਂ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਇਤਿਹਾਸ ਅਤੇ ਵਿਰਸੇ ਨੂੰ ਸਾਂਭਣ ਲਈ ਸੂਬੇ ਅੰਦਰ ਯਾਦਗਾਰਾਂ ਬਣਾਉਣ ਦਾ ਸਿਲਸਿਲਾ ਆਰੰਭਿਆ। ਉਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੈਰੀਟੇਜ ਸਟ੍ਰੀਟ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਪੰਜਾਬ ਵਿੱਚ ਵਿਰਾਸਤ-ਏ-ਖਾਲਸਾ, ਚੱਪੜਚਿੜੀ, ਬੰਦਾ ਸਿੰਘ ਬਹਾਦਰ ਯਾਦਗਾਰਾਂ 2007 ਤੋਂ 2012 ਦੌਰਾਨ ਬਣਾਈਆਂ ਗਈਆਂ ਸਨ। ਕਰਤਾਰਪੁਰ ਸਾਹਿਬ ਵਿਖੇ ਜੰਗ-ਏ-ਆਜ਼ਾਦੀ ਨਾਮ ਦੀ ਇੱਕ ਸੰਪੂਰਨ ਯਾਦਗਾਰ ਬਣਾਈ ਗਈ। ਇਸ ਵਿੱਚ ਆਜ਼ਾਦੀ ਸੰਗਰਾਮ, ਜਲ੍ਹਿਆਂਵਾਲਾ ਸਾਕਾ, ਕੂਕਾ ਲਾਹ ਅਤੇ 1906 ਦੀ ਕਿਸਾਨੀ ਲਹਿਰ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ: ਪਿੰਡ ਲੰਬੀ 'ਚ ਸਾਬਕਾ ਮੁੱਖ ਮੰਤਰੀ ਦਾ ਅੰਤਿਮ ਸਸਕਾਰ, ਸਸਕਾਰ ਵਾਲੀ ਥਾਂ 'ਤੇ ਬਣੇਗੀ ਯਾਦਗਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.