ਚੰਡੀਗੜ੍ਹ: ਸ਼ਹਿਰ ਵਿੱਚ ਇਕ ਵਾਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਸ਼ਹਿਰ ਵਿਚ 26 ਜਨਵਰੀ ਦੇ ਮੱਦੇਨਜ਼ਰ ਵੱਡੀ ਸੰਖਿਆਂ ਵਿਚ ਪੁਲਿਸ ਤੈਨਾਤ ਹੋਣ ਦੇ ਬਾਵਜੂਦ ਇਹ ਨਾਅਰੇ ਲਿਖੇ ਗਏ ਹਨ। ਇਸ ਵਾਰ ਨਾਅਰਾ ਲਿਖਣ ਵਾਲਿਆਂ ਨੇ ਚੰਡੀਗੜ੍ਹ ਦੇ ਸੈਕਟਰ 42 ਵਿੱਚ ਪੰਜਾਬ ਦੇ ਸਾਬਕਾ ਸੀਐੱਮ ਮਰਹੂਮ ਬੇਅੰਤ ਸਿੰਘ ਮੈਮੋਰੀਅਲ ਨੂੰ ਚੁਣਿਆ ਹੈ। ਇਥੇ ਬਾਹਰ ਲੱਗੇ ਬੋਰਡ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਪੁਲਿਸ ਵਲੋਂ ਅਣਪਛਾਤਿਆਂ ਉੱਤੇ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ।
ਪਹਿਲਾਂ ਵੀ ਲਿਖੇ ਜਾ ਚੁੱਕੇ ਹਨ ਨਾਅਰੇ: 24 ਜਨਵਰੀ ਨੂੰ ਸਿੱਖ ਫਾਰ ਜਸਟਿਸ ਵੱਲੋਂ ਬਠਿੰਡਾ ਵਿੱਚ ਦੋ ਥਾਂ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬਠਿੰਡਾ ਵਿਖੇ 26 ਜਨਵਰੀ ਮੌਕੇ ਝੰਡਾ ਲਹਿਰਾਇਆ ਜਾਣਾ ਸੀ। ਪਰ, ਉਸ ਤੋਂ ਪਹਿਲਾਂ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਬਠਿੰਡਾ ਦੇ ਨੈਸ਼ਨਲ ਫਰਟੀਲਾਈਜ਼ਰ ਦੀ ਕੰਧ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀਆਂ ਦੀਵਾਰਾਂ ਉੱਤੇ ਇਹ ਖਾਲਿਸਤਾਨ ਜ਼ਿੰਦਾਬਾਦ ਦੇ ਸਲੋਗਨ ਲਿਖੇ ਦੇਖੇ ਗਏ ਸਨ। ਉਥੇ ਹੀ, ਐਸਐਸਪੀ ਬਠਿੰਡਾ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜ਼ਿਆਦਾਤਰ ਥਾਂਵਾਂ ਉਨ੍ਹਾਂ ਵੱਲੋਂ ਕਵਰ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Republic Day : ਸਰਕਾਰ ਤੋਂ ਨਾਰਾਜ਼ ਹੋਏ ਸਾਬਕਾ ਫੌਜੀ, ਬੋਲੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਨਹੀਂ ਦਿੱਤਾ ਜਾਂਦਾ ਸੱਦਾ
ਸੀਐਮ ਭਗਵੰਤ ਮਾਨ ਨੂੰ ਮਿਲੀ ਸੀ ਧਮਕੀ: ਖਾਲਿਸਤਾਨ ਦੇ ਛਾਪਿਆਂ ਨੂੰ "ਆਰ.ਪੀ.ਜੀ - ਰੈਫਰੈਂਡਮ ਪਰੋਪੈਲਡ ਗ੍ਰੇਨੇਡ” ਦਾ ਨਾਮ ਦਿੰਦਿਆਂ ਜਰਨਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਸੀ ਕਿ, “26 ਜਨਵਰੀ ਨੂੰ ਭਗਵੰਤ ਮਾਨ ਤਿਰੰਗਾ ਚੜਾਉਂਦੇ ਹੀ ਆਪਣੀ ਰਾਜਨੀਤਕ ਮੌਤ ਉੱਤੇ ਦਸਤਖ਼ਤ ਕਰ ਰਿਹਾ ਹੋਵੇਗਾ।"
SFJ ਵੱਲੋਂ ਸੀਐਮ ਮਾਨ ਨੂੰ ਨਸੀਹਤ: ਭਾਰਤ ਦੇ 26 ਜਨਵਰੀ ਤੋਂ ਪਹਿਲਾ, ਸਖ਼ਤ ਸੁਰੱਖਿਆ ਦੇ ਚੱਲਦਿਆਂ ਸਿੱਖਸ ਫੋਰ ਜਸਟਿਸ ਵੱਲੋਂ ਵੀਡੀਓ ਜਾਰੀ ਕੀਤੀ ਗਈ ਸੀ, ਜਿਸ ਵਿੱਚ SFJ ਦੇ ਜਨਰਲ ਕੌਂਸਲ ਗੁਰਪਤਵੰਤ ਪੰਨੂ ਬਠਿੰਡਾ ਵਿਖੇ 26 ਜਨਵਰੀ ਨੂੰ ਭਗਵੰਤ ਮਾਨ ਨੇ ਤਿਰੰਗਾ ਫਹਿਰਾਉਣਾ ਹੈ, ਉੱਥੇ “ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ” - “31 ਅਗਸਤ ਬੇਅੰਤ - 26 ਜਨਵਰੀ ਭਗਵੰਤ” ਦੇ ਛਾਪੇ ਲਗਾਏ ਗਏ ਹਨ। ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਸੀ ਕਿ, ਬਠਿੰਡੇ ਦੀ ਸੀ.ਆਈ.ਐਸ.ਐਫ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਕਲੋਨੀ ਅਤੇ ਮਹਾਰਾਜ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਉੱਤੇ ਵੀ "ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ - ਐਸ.ਐਫ.ਜੇ" ਦੇ ਛਾਪੇ ਲਗਾਏ ਗਏ ਸਨ। ਉਸ ਨੇ ਕਿਹਾ ਕਿ "ਬਠਿੰਡਾ ਤੋਂ ਮੈਲਬੋਰਨ" ਤੱਕ ਮੰਦਰਾਂ ਤੋਂ ਚੱਲ ਰਹੇ ਪ੍ਰਚਾਰ ਤਹਿਤ ਸਿੱਖ ਧਰਮ ਸਿੱਖ ਧਰਮ ਹਿੰਦੂ ਕੱਟੜਵਾਦੀਆਂ ਦੇ ਨਿਸ਼ਾਨੇ ‘ਤੇ ਹੈ।