ETV Bharat / state

Slogans of Khalistan : ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਲੱਗੇ ਖਾਲਿਸਤਾਨ ਦੇ ਬੈਨਰ

ਦੇਸ਼ ਦੀ ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਖਾਲਿਸਤਾਨ ਦੇ ਨਾਅਰੇ ਲੱਗੇ ਹਨ। ਜਾਣਕਾਰੀ ਮੁਤਾਬਿਕ GNDU ਦੇ ਬਾਹਰ ਖਾਲਿਸਤਾਨ ਨਾਅਰਿਆਂ ਵਾਲੇ ਬੈਨਰ ਹਟਾਏ ਗਏ ਹਨ।

Khalistan slogans raised in Amritsar before President Draupadi Murmu visit
Slogans of Khalistan : ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਲੱਗੇ ਖਾਲਿਸਤਾਨ ਦੇ ਨਾਅਰੇ
author img

By

Published : Mar 9, 2023, 3:42 PM IST

ਚੰਡੀਗੜ੍ਹ : ਅੰਮ੍ਰਿਤਸਰ ਵਿੱਚ ਇਕ ਵਾਰ ਫਿਰ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਵਾਲੇ ਪੋਸਟਰ ਲੱਗੇ ਹਨ। ਜਾਣਕਾਰੀ ਮੁਤਾਬਿਕ ਵੀਰਵਾਰ ਨੂੰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪੰਜਾਬ ਦੌਰਾ ਸੀ। ਇਸ ਤੋਂ ਪਹਿਲਾਂ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਿਖੇ ਗਏ ਹਨ। ਇਸ ਨਾਲ ਚਾਰੇ ਪਾਸੇ ਹੰਗਾਮੇ ਵਾਲੀ ਸਥਿਤੀ ਹੈ। ਰਾਸ਼ਟਰਪਤੀ ਅੰਮ੍ਰਿਤਸਰ ਆ ਰਹੇ ਹਨ ਅਤੇ ਇੱਥੇ 4 ਘੰਟੇ ਰੁਕ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੌਰੇ ਤੋਂ ਖਾਲਿਸਤਾਨ ਵਾਲੇ ਪੋਸਟਰ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਦੀਵਾਰਾਂ ਉੱਤੇ ਟੰਗੇ ਹੋਏ ਮਿਲੇ ਹਨ। ਇਸਦੀ ਜਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਲਈ ਹੈ। ਇਸਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਇਕ ਵੀਡਿਓ ਜਾਰੀ ਕੀਤੀ ਹੈ।

ਪ੍ਰਸ਼ਾਸਨ ਨੇ ਉਤਾਰੇ ਬੈਨਰ : ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਹਰਕਤ ਫੜ ਲਈ ਹੈ। ਪ੍ਰਸ਼ਾਸਨ ਵਲੋਂ ਜੀਐਨਡੀਯੂ ਦੇ ਬਾਹਰ ਲਿਖੇ ਇਹ ਬੈਨਰ ਲਾਹ ਦਿੱਤੇ ਹਨ। ਜਾਣਕਾਰੀ ਮੁਤਾਬਿਕ ਜੀ-20 ਦੇਸ਼ਾਂ ਦੇ ਡੈਲੀਗੇਟਾਂ ਦੀ ਮੀਟਿੰਗ ਵੀ ਅਗਲੇ ਹਫ਼ਤੇ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੀਐਨਡੀਯੂ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ। ਹੋ ਸਕਦਾ ਹੈ ਕਿ ਕਿਸੇ ਵਲੋਂ ਇਸਦੇ ਵਿਰੋਧ ਵਿਚ ਇਹ ਨਾਅਰੇ ਲਿਖੇ ਹੋਣ।

ਇਹ ਵੀ ਪੜ੍ਹੋ : Hola Mohalla Last Day: ਖਾਲਸਾਈ ਜਾਹੋਜਲਾਲ ਨਾਲ ਮਨਾਇਆ ਗਿਆ ਹੋਲਾ ਮਹੱਲਾ, ਲੱਖਾਂ ਦੀ ਗਿਣਤੀ 'ਚ ਪਹੁੰਚੀ ਸੰਗਤ

ਗੁਰਪਤਵੰਤ ਸਿੰਘ ਪੰਨੂ ਨੇ ਕੀਤੀ ਵੀਡੀਓ ਜਾਰੀ : ਜਾਣਕਾਰੀ ਮੁਤਾਬਿਕ ਸੰਸਥਾ ਦੇ ਮੁਖੀ ਗੁਰਪਤਵੰਤ ਪੰਨੂੰ ਵਲੋਂ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਪੰਨੂੰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਕ ਸਲਾਹ ਵੀ ਦਿੱਤੀ ਹੈ। ਇਸ ਵਿਚ ਪੰਨੂ ਨੇ ਕਿਹਾ ਕਿ ਜਥੇਦਾਰ ਬਿਆਨ ਦੇ ਰਹੇ ਹਨ ਅਤੇ ਕਮੇਟੀ ਨੂੰ ਤੋੜਨ ਦੀ ਗੱਲ ਕਰ ਰਹੇ ਹਨ। ਇਸਦੇ ਨਾਲ ਹੀ ਪੰਨੂੰ ਨਵੇ ਕਿਹਾ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਬਾਰੇ ਵੀ ਜਥੇਦਾਰ ਗੱਲ ਕਰ ਰਹੇ ਹਨ। ਪੰਨੂ ਨੇ ਕਿਹਾ ਕਿ ਜਥੇਦਾਰ ਵੀ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ 'ਤੇ ਅਕਾਲੀ ਪਾਰਟੀ ਦੇ ਬਾਦਲ ਪਰਿਵਾਰ ਦਾ ਬਹੁਤ ਪੁਰਾਣਾ ਕਬਜਾ ਹੈ। ਇਸੇ ਵੀਡੀਓ ਵਿਚ ਗੁਰਪਤਵੰਤ ਪੰਨੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਸਲਾਹ ਦਿੱਤੀ ਹੈ। ਆਪਣੀ ਸਲਾਹ ਵਿਚ ਉਸਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਕੋਸਣ ਨਾਲ ਖਾਲਿਸਤਾਨ ਹੋਂਦ ਵਿੱਚ ਨਹੀਂ ਆਵੇਗਾ। ਉਸਨੇ ਕਿਹਾ ਕਿ ਸਿੱਖ ਹਾਲੇ ਵੀ ਗੁਲਾਮ ਹਨ ਅਤੇ ਹਥਿਆਰ ਚੁੱਕਣ ਨਾਲ ਹੀ ਪੰਜਾਬ ਨੂੰ ਆਜ਼ਾਦੀ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.