ਰੋਪੜ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ (Sad on Panchayats Dissolution ) ਬਿਆਨ ਜਾਰੀ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲਿਆ ਗਿਆ ਅਤੇ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਉੱਤੇ ਤਿੱਖਾ ਪ੍ਰਤੀਕਰਮ ਦਿੱਤਾ। ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਚੀਮਾ ਅੱਜ ਰੂਪਨਗਰ ਪੁੱਜੇ ਹੋਏ ਸਨ, ਜਿੱਥੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਅਤੇ ਸਰਕਾਰ ਵੱਲੋਂ ਲਏ ਗਏ ਹੁਕਮ ਵਾਪਸੀ ਨੂੰ ਟਾਰਗੇਟ ਕੀਤਾ।
ਸਰਕਾਰ ਕੋਲ ਨਹੀਂ ਸੀ ਕੋਈ ਠੋਸ ਕਾਰਣ: ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਉਸ ਨੋਟੀਫਿਕੇਸ਼ਨ ਨੂੰ ਮਜਬੂਰੀ ਪੱਖੋਂ ਵਾਪਸ ਲੈਣਾ ਪਿਆ ਹੈ, ਕਿਉਂਕਿ ਇਸ ਮਾਮਲੇ ਦੇ ਵਿਰੋਧ ਵਿੱਚ ਹਾਈਕੋਰਟ ਕੋਲ ਬਹੁਤ ਸਾਰੀਆਂ ਪੰਜਾਬ ਦੀਆਂ ਪੰਚਾਇਤਾਂ ਵੱਲੋਂ ਕੇਸ ਕਰ ਦਿੱਤਾ ਗਿਆ ਸੀ। ਹੁਣ ਪੰਜਾਬ ਸਰਕਾਰ ਕੋਲ ਅਜਿਹਾ ਕੋਈ ਤਰਕ ਨਹੀਂ ਸੀ ਜੋ ਕੋਰਟ ਵਿੱਚ ਪੇਸ਼ ਕੀਤਾ ਜਾਵੇ ਕਿ ਕਿਹੜੇ ਕਾਰਣਾਂ ਕਰਕੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਹੈ।
- FIR ON FILM ACTOR: ਸਿੱਖ ਕਕਾਰਾਂ ਦੀ ਬੇਅਦਬੀ ਨੂੰ ਲੈਕੇ ਫਿਲਮ ਯਾਰੀਆਂ 2 ਦੇ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ 'ਤੇ ਪਰਚਾ ਦਰਜ
- Scrap traders upset: ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀ ਜੀਐੱਸਟੀ ਵਿਭਾਗ ਤੋਂ ਪਰੇਸ਼ਾਨ, ਕੰਮ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਕੀਤਾ ਐਲਾਨ
- Minister of Education in Ludhiana: ਲੁਧਿਆਣਾ ਸਰਕਾਰੀ ਸਕੂਲ ਬੱਦੋਵਾਲ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪੁੱਜੇ ਸਿੱਖਿਆ ਮੰਤਰੀ
ਸੂਬਾ ਸਰਕਾਰ ਨੇ ਨਮੋਸ਼ੀ ਤੋਂ ਡਰਦਿਆਂ ਲਿਆ ਫੈਸਲਾ: ਡਾਕਟਰ ਚੀਮਾ ਨੇ ਅੱਗੇ ਕਿਹਾ ਕਿ ਅੱਜ ਇਸ ਮਾਮਲੇ ਦੇ ਵਿੱਚ ਉਮੀਦ ਸੀ ਕਿ ਅਦਾਲਤ ਵੱਲੋਂ ਅੱਜ ਅਗਾਊਂ ਜਜਮੈਂਟ ਸਰਕਾਰ ਦੇ ਖਿਲਾਫ ਆਵੇਗੀ। ਜਿਸ ਵਿੱਚ ਸਰਕਾਰ ਤੋਂ ਪੁੱਛਿਆ ਜਾਵੇਗਾ ਕਿ ਛੇ ਮਹੀਨੇ ਪਹਿਲਾਂ ਪੰਜਾਬ ਦੀਆਂ ਪੰਚਾਇਤਾਂ ਦਾ ਚਲਦਾ ਹੋਇਆ ਕੰਮ ਬੰਦ ਕਰਕੇ ਕੇ ਉਨ੍ਹਾਂ ਵੱਲੋਂ ਪੰਚਾਇਤਾਂ ਨੂੰ ਕਿਉਂ ਭੰਗ ਕੀਤਾ ਗਿਆ, ਪਰ ਪੰਜਾਬ ਸਰਕਾਰ ਵੱਲੋਂ ਨਮੋਸ਼ੀ ਤੋਂ ਬਚਣ ਵਾਸਤੇ ਪੰਚਾਇਤਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ (Notification of dissolution of panchayats) ਵਾਪਿਸ ਲੈ ਲਿਆ ਗਿਆ। ਡਾਕਟਰ ਚੀਮਾ ਮੁਤਾਬਿਕ ਇਹ ਲੋਕਤੰਤਰ ਦੀ ਜਿੱਤ ਹੈ ਅਤੇ ਸਰਕਾਰ ਦਾ ਚਿਹਰਾ ਇਸ ਫੈਸਲੇ ਦੇ ਨਾਲ ਨੰਗਾ ਹੋ ਗਿਆ। ਡਾਕਟਰ ਚੀਮਾ ਨੇ ਕਿਹਾ ਕਿ ਚੁਣੀਆਂ ਹੋਈਆਂ ਪੰਚਾਇਤਾਂ ਦਾ ਹੱਕ ਮਾਰ ਕੇ ਆਪਣੇ ਚਹੇਤਿਆਂ ਨੂੰ ਸੂਬਾ ਸਰਕਾਰ ਅਧਿਕਾਰ ਦੇਣਾ ਚਾਹੁੰਦੀਆਂ ਸਨ, ਜੋ ਨੋਟੀਫਿਕੇਸ਼ਨ ਰੱਦ ਕਰਨ ਦੇ ਨਾਲ ਰੋਕ ਲੱਗ ਗਈ ਹੈ।