ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਹਨ, ਕਿਉਂਕਿ ਜੇਲ੍ਹਾਂ ਅੰਦਰ ਬੰਦ ਕੈਦੀ ਐਚਆਈਵੀ ਅਤੇ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਵਿਭਾਗ ਵੱਲੋਂ ਜੇਲ੍ਹਾਂ ਵਿਚ ਜਾ ਕੇ ਕੀਤੀ ਜਾਂਚ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਜਿਸ ਵਿੱਚ 1000 ਦੇ ਕਰੀਬ ਕੈਦੀ ਹੈਪੇਟਾਈਟਸ ਤੋਂ ਪੀੜਤ ਹਨ। ਕੁੱਲ 33682 ਕੈਦੀਆਂ ਦੀ ਹੋਈ ਜਾਂਚ ਵਿੱਚੋਂ 923 (3.9%) ਐੱਚਆਈਵੀ, 34 (0.1%) ਟੀਬੀ,143 (0.7%) ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੇ 4846 (23%) ਪੋਜ਼ੀਟਿਵ ਪਾਏ ਗਏ। ਇਹਨਾਂ ਕੈਦੀਆਂ ਵਿਚ ਔਰਤਾਂ ਮਰਦ ਅਤੇ ਬੱਚੇ ਵੀ ਸ਼ਾਮਿਲ ਹਨ।
ਨਸ਼ੇ ਹੋਣ ਜਾਂ ਫਿਰ ਮੋਬਾਈਲ ਫੋਨ ਪੰਜਾਬ ਦੀਆਂ ਜੇਲ੍ਹਾਂ ਕਿਸੇ ਨਾ ਕਿਸੇ ਕਾਰਨ ਚਰਚਾਵਾਂ ਵਿਚ ਰਹਿੰਦੀਆਂ ਹੀ ਹਨ, ਹੁਣ ਐਚਆਈਵੀ ਪਾਜ਼ੀਟਿਵ ਕੈਦੀਆਂ ਨੇ ਨਵੀਂ ਚਰਚਾ ਛੇੜ ਦਿੱਤੀ। ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਜੇਲ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਮਿਲਕੇ ਜੇਲ੍ਹਾਂ ਦੇ ਨਾਰੀ ਨਿਕੇਤਨ, ਉਜਵਲਾ ਹੋਮਜ਼, ਜੁਵੇਨਾਈਲ ਕੇਂਦਰ ਅਤੇ ਨਸ਼ਾ ਮੁਕਤੀ ਕੇਂਦਰਾਂ ਵਿਚਲੇ ਕੈਦੀਆਂ ਦੀ ਮੈਡੀਕਲ ਜਾਂਚ ਕੀਤੀ ਗਈ। ਪੂਰੇ ਪੰਜਾਬ ਵਿਚ ਐਚਆਈਵੀ ਮਰੀਜ਼ਾਂ ਦੀ ਜੇਕਰ ਗੱਲ ਕਰੀਏ ਤਾਂ ਇਕ ਰਿਪੋਰਟ ਦੇ ਮੁਤਾਬਿਕ 2022 ਤੋਂ ਜਨਵਰੀ 2023 ਤੱਕ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 10,109 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਬਹੁਤ ਵੱਡੀ ਗਿਣਤੀ ਹੈ। ਜਿਨ੍ਹਾਂ ਵਿੱਚੋਂ 88 ਕੇਸ 15 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਦੇ ਹਨ।
ਜੇਲ੍ਹਾਂ ਤੱਕ ਕਿਵੇਂ ਪਹੁੰਚਿਆ ਐਚਆਈਵੀ ?: ਐਚਆਈਵੀ ਹੋਣ ਦੇ ਦੋ ਮੁੱਖ ਕਾਰਨਾਂ 'ਚੋਂ 1 ਅਸੁਰੱਖਿਤ ਯੋਨ ਸਬੰਧ ਬਣਾਉਣਾ ਅਤੇ ਦੂਜਾ ਨਸ਼ਿਆਂ ਦੇ ਸੇਵਨ ਦੌਰਾਨ ਇਕ ਹੀ ਸੂਈ ਦਾ ਇਸਤੇਮਾਲ ਕਰਨਾ। ਇਹ ਦੋਵੇਂ ਹੀ ਕਾਰਨ ਆਪਣੇ ਵਿਚ ਹੈਰਾਨ ਕਰਨ ਵਾਲੇ ਇਸ ਲਈ ਹਨ ਕਿਉਂਕਿ ਜੇਲ੍ਹਾਂ ਦੇ ਕੈਦੀਆਂ ਨਾਲ ਜੁੜਿਆ ਹੋਇਆ ਮਾਮਲਾ ਹੈ ਅਤੇ ਜੇਲ੍ਹਾਂ ਨੂੰ ਸੁਧਾਰ ਘਰ ਵਜੋਂ ਜਾਣਿਆ ਜਾਂਦਾ ਹੈ। ਸਿਹਤ ਵਿਭਾਗ ਵੀ ਇਹਨਾਂ ਅੰਕੜਿਆਂ ਨੂੰ ਸਵੀਕਾਰ ਕੀਤਾ ਹੈ ਕਿ ਜੇਲ੍ਹਾਂ ਵਿਚ ਨਸ਼ੇ ਦੇ ਆਦੀ, ਨਸ਼ੇ ਦੇ ਟੀਕੇ ਲਾਉਣ ਵਾਲੇ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਕੈਦੀ ਜੇਲ੍ਹਾਂ ਵਿਚ ਬੰਦ ਹਨ। ਜਿਹਨਾਂ ਲੋਕਾਂ ਵੱਲੋਂ ਅਸੁਰੱਖਿਆ ਯੋਨ ਸਬੰਧ ਬਣਾਏ ਗਏ ਉਹ ਵੀ ਜੇਲ੍ਹਾਂ ਵਿਚ ਕੈਦੀ ਦੇ ਤੌਰ 'ਤੇ ਬੰਦ ਹਨ। ਜਿਸ ਕਰਕੇ ਅਜਿਹੀ ਉਮੀਦ ਵੀ ਜਤਾਈ ਜਾ ਰਹੀ ਸੀ ਕਿ ਅਜਿਹੀਆਂ ਬਿਮਾਰੀਆਂ ਤੋਂ ਕੈਦੀ ਪੀੜਤ ਹੋਣਗੇ। ਯਾਨਿ ਜੇਲ੍ਹ ਦੇ ਕਮਜ਼ੋਰ ਪ੍ਰਬੰਧਾਂ ਦੀ ਇਕ ਹੋਰ ਕੜੀ ਸਾਹਮਣੇ ਆਈ। ਜੇਲ੍ਹ ਅੰਦਰ ਨਸ਼ਾ ਅਤੇ ਹੋਰ ਅਨੈਤਿਕ ਗਤੀਵਿਧੀਆਂ ਕਰਕੇ ਅਜਿਹੇ ਕੇਸ ਸਾਹਮਣੇ ਆਏ।
ਸਿਹਤ ਵਿਭਾਗ ਦਾ ਦਾਅਵਾ ਇਲਾਜ ਲਈ ਪ੍ਰਬੰਧ ਮੁਕੰਮਲ : ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦਾ ਦਾਅਵਾ ਹੈ ਕਿ ਸਿਹਤ ਵਿਭਾਗ ਵੱਲੋਂ ਇਲਾਜ ਲਈ ਪ੍ਰਬੰਧ ਮੁਕੰਮਲ ਹਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਮਿਲਕੇ ਇਹ ਮੁਹਿੰਮ ਇਕ ਮਹੀਨੇ ਲਈ ਚਲਾਈ ਗਈ ਜੋ ਕਿ 19 ਜੁਲਾਈ ਨੂੰ ਖ਼ਤਮ ਹੋਈ ਇਹ ਮੁਹਿੰਮ ਨੈਸ਼ਨਲ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਨਿਰਧਾਰਿਤ ਕੀਤੀ ਗਈ ਸੀ। ਇਸ ਚੈਕਅੱਪ ਮੁਹਿੰਮ ਦੌਰਾਨ ਇਹ ਅੰਕੜੇ ਸਾਹਮਣੇ ਆਏ ਜਿਹਨਾਂ ਲਈ ਇਲਾਜ ਸ਼ੁਰੂ ਕਰ ਦਿੱਤਾ ਗਿਆ। ਚਾਰ ਪੱਧਰਾਂ 'ਤੇ ਕੀਤੀ ਇਸ ਜਾਂਚ ਵਿਚ ਚਾਰੇ ਪੜਾਵਾਂ ਲਈ ਹੀ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਵਿਭਾਗ ਦਾ ਇਹ ਵੀ ਦਾਅਵਾ ਹੈ ਕਿ ਪਿਛਲੇ ਚੈਕਅੱਪ ਦੌਰਾਨ ਐਚਆਈਵੀ ਦੇ ਮਰੀਜ਼ ਇਸਤੋਂ ਵੀ ਜ਼ਿਆਦਾ ਮਿਲੇ ਸਨ ਜਦਕਿ ਇਸ ਵਾਰ ਕੁਝ ਸੁਧਾਰ ਵੇਖਣ ਨੂੰ ਮਿਿਲਆ ਹੈ। ਐਚਆਈਵੀ ਤੋਂ ਇਲਾਵਾ ਟੀਬੀ, ਹੈਪੇਟਾਈਟਸ ਅਤੇ ਐਸਆਈਟੀ ਵਰਗੀਆਂ ਬਿਮਾਰੀਆਂ ਦੀ ਵੀ ਪਛਾਣ ਹੋਈ।
- 'ਆਪ' ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਸੰਸਦ ਦੇ ਮਾਨਸੂਨ ਸੈਸ਼ਨ 'ਚੋਂ ਕੀਤਾ ਮੁਅੱਤਲ
- ਮੁਹਾਲੀ ਪੁਲਿਸ ਨੇ ਬੱਬਰ ਖਾਲਸਾ ਅੱਤਵਾਦੀ ਸੰਗਠਨ ਦੇ 5 ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ
- ਆਟਾ ਦਾਲ ਸਕੀਮ ਨੂੰ ਲੈ ਕੇ ਫਿਰ ਛਿੜਿਆ ਵਿਵਾਦ, 'ਗਰੀਬਾਂ ਦੇ ਰਾਸ਼ਨ ਕਾਰਡ ਕੱਟ ਕੇ ਸਰਕਾਰ ਮਾਰ ਰਹੀ ਭੁਖਿਆਂ ਦੇ ਢਿੱਡ 'ਤੇ ਲੱਤ'
ਲਗਾਤਾਰ ਹੋਣੇ ਚਾਹੀਦੇ ਟੈਸਟ: ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਜੁਆਇੰਟ ਡਾਇਰੈਕਟਰ ਡਾ.ਮੀਨੂੰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਅੰਕੜੇ ਸਾਹਮਣੇ ਆਏ ਹਨ ਉਹਨਾਂ ਤੋਂ ਇਹ ਲੋੜ ਮਹਿਸੂਸ ਹੁੰਦੀ ਹੈ ਕਿ ਕੈਦੀਆਂ ਦੀ ਜਾਂਚ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਰਣਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਕੈਦੀ ਔਰਤਾਂ, ਮਰਦਾਂ ਅਤੇ ਬੱਚਿਆਂ ਵਿਚ ਬਿਮਾਰੀਆਂ ਦੇ ਲੱਛਣ ਦਿੱਸਣ ਤੋਂ ਬਾਅਦ ਨਾਲ ਦੀ ਨਾਲ ਹੀ ਟੈਸਟ ਕੀਤੇ ਜਾਣ ਅਤੇ ਇਲਾਜ ਯਕੀਨੀ ਬਣਾਇਆ ਜਾ ਸਕੇ। ਹੁਣ ਸਾਡੇ ਕੋਲ ਅੰਕੜੇ ਹਨ ਜਿਹਨਾਂ ਦੇ ਅਧਾਰ ਤੇ ਨਾਰੀ ਨਿਕੇਤਨ, ਜੁਵੇਨਾਈਲ, ਨਸ਼ਾ ਮੁਕਤੀ ਕੇਂਦਰਾਂ 'ਤੇ ਕੰਮ ਕਰਨ ਦੀ ਲੋੜ ਹੈ।