ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਨੇ ਹਰਿਆਣਾ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕਾਨੂੰਨ ਨੋਟਿਸ ਵਿੱਚ ਹਰਿਆਣਾ ਸਰਕਾਰ ਨੂੰ ਤੁਰੰਤ ਰਾਮ ਰਹੀਮ ਦੀ ਪੈਰੋਲ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਗਈ ਹੈ।
ਹਾਈਕੋਰਟ ਦੇ ਵਕੀਲ ਵੱਲੋਂ ਭੇਜੇ ਗਏ ਲੀਗਲ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਾਮ ਰਹੀਮ ਦੀ ਪੈਰੋਲ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਹੈ ਨਾਲ ਹੀ ਕਿਹਾ ਗਿਆ ਹੈ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਹਰਿਆਣਾ ਸਰਕਾਰ ਰਾਮ ਰਹੀਮ ਰਹੀਮ ਨੂੰ ਲਾਡ ਦੁਲਾਰ ਕਰ ਰਹੀ ਹੈ। ਰਾਮ ਰਹੀਮ ਆਪਣੀ ਯੂਟਿਉਬ ਉੱਤੇ ਵੀਡੀਓ ਵੀ ਪਾ ਰਿਹਾ ਹੈ ਜਿਸ ਦੇ ਕਾਰਨ ਉਸਦੇ ਫੋਲੋਅਰਸ ਵਧ ਰਹੇ ਹਨ। ਇੱਕ ਬਲਾਤਕਾਰ ਅਤੇ ਹੱਤਿਆ ਦੇ ਮੁਲਜ਼ਮ ਨੂੰ ਇੰਝ ਰੱਖਣਾ ਕਿੰਨ੍ਹਾਂ ਕੁ ਵਾਜਿਬ ਹੈ। ਨਾਲ ਹੀ ਨੋਟਿਸ ਵਿੱਚ ਰਾਮ ਰਹੀਮ ਰਹੀਮ ਵੱਲੋਂ ਯੂਟਿਉਬ ਉੱਤੇ ਪਾਈ ਗਈ ਵੀਡੀਓ ਨੂੰ ਤੁਰੰਤ ਡੀਲਿਟ ਕਰਨ ਦੀ ਵੀ ਮੰਗ ਕੀਤੀ ਗਈ।
ਕਾਬਿਲੇਗੌਰ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਦੱਸ ਦਈਏ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਗੁਰਮੀਤ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਰਾਮ ਰਹੀਮ ਸਾਲ 2021 ਵਿੱਚ 3 ਵਾਰ ਅਤੇ ਸਾਲ 2022 ਵਿੱਚ 2 ਵਾਰ ਜੇਲ੍ਹ ਤੋਂ ਬਾਹਰ ਰਿਹਾ ਹੈ। ਫਰਵਰੀ 2022 ਵਿੱਚ ਰਾਮ ਰਹੀਮ ਨੇ 21 ਦਿਨਾਂ ਦੀ ਛੁੱਟੀ ਲਈ ਸੀ। ਇਸ ਤੋਂ ਬਾਅਦ ਜੂਨ 2022 'ਚ ਰਾਮ ਰਹੀਮ ਮਹੀਨੇ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਨਿਯਮਾਂ ਮੁਤਾਬਕ ਰਾਮ ਰਹੀਮ ਨੂੰ ਸਾਲ 'ਚ ਕਰੀਬ 90 ਦਿਨ ਦੀ ਛੁੱਟੀ ਮਿਲ ਸਕਦੀ ਹੈ। ਇਸ ਵਿੱਚ 21 ਦਿਨਾਂ ਦੀ ਫਰਲੋ ਅਤੇ 70 ਦਿਨਾਂ ਦੀ ਪੈਰੋਲ ਸ਼ਾਮਲ ਹੈ।
ਇਹ ਵੀ ਪੜੋ: ਨੌਜਵਾਨਾਂ ਨੂੰ ਵੀ ਪਾਉਂਦੇ ਨੇ ਮਾਤ 88 ਸਾਲ ਦੇ ਅਮੀਰ ਚੰਦ ਟੰਡਨ, ਪਾਕਿਸਤਾਨ ਤੋਂ ਸ਼ੁਰੂ ਕੀਤੀ ਸੀ ਪਹਿਲਵਾਨੀ