ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਨਵੇਂ ਰੂਪ JN.1 ਨੂੰ ਲੈ ਕੇ ਕੇਂਦਰੀ ਸਿਹਤ ਵਿਭਾਗ (Central Health Department) ਨੇ ਅਲਰਟ ਕੀਤਾ ਹੈ ਕਿ ਕੋਰੋਨਾ ਦਾ ਇਹ ਨਵਾਂ ਰੂਪ ਪੰਜਾਬ ਵਿੱਚ ਵੀ ਖਰਤਨਾਕ ਤਰੀਕੇ ਨਾਲ ਫੈਲ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਲਰਟ ਮਗਰੋਂ ਪੰਜਾਬ ਸਿਹਤ ਵਿਭਾਗ ਨੇ ਤੁਰੰਤ ਐਕਸ਼ਨ ਵਿੱਚ ਆਉਂਦਿਆਂ ਸੂਬਾ ਵਾਸੀਆਂ ਲਈ ਕੋਰੋਨਾ ਤੋਂ ਬਚਾਅ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ।
ਸਿਹਤ ਵਿਭਾਗ ਦੀਆਂ ਹਦਾਇਤਾਂ: ਕੋਰੋਨਾ ਉੱਤੇ ਕੰਟਰੋਲ ਕਰਨ ਲਈ ਸਿਹਤ ਵਿਭਾਗ (Department of Control Health) ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਿਕ ਹੁਣ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਹਸਪਤਾਲਾਂ ਵਿੱਚ ਡਾਕਟਰ, ਪੈਰਾ ਮੈਡੀਕਲ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਲਾਜ਼ਮੀ ਤੌਰ 'ਤੇ ਮਾਸਕ ਪਹਿਨਣੇ ਹੋਣਗੇ। ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਲਾਜ਼ਮੀ ਤੌਰ 'ਤੇ ਮਾਸਕ ਪਹਿਨਣੇ ਹੋਣਗੇ ਅਤੇ ਹੋਰ ਸਾਵਧਾਨੀਆਂ ਦੀ ਪਾਲਣਾ ਕਰਨੀ ਪਵੇਗੀ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਛਿੱਕ ਮਾਰਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ ਜਾਂ ਕੂਹਣੀ ਨਾਲ ਢੱਕਣ ਦੀ ਸਲਾਹ ਦਿੱਤੀ ਹੈ। ਤੁਹਾਨੂੰ ਵਾਰ-ਵਾਰ ਆਪਣੇ ਹੱਥ ਧੋਣ ਦੀ ਕੋਸ਼ਿਸ਼ ਕਰਨੀ ਪਵੇਗੀ। ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਣਾ ਪਵੇਗਾ। ਜੇ ਤੁਸੀਂ ਸਾਹ ਦੇ ਲੱਛਣਾਂ ਤੋਂ ਪੀੜਤ ਹੋ ਤਾਂ ਆਪਣੇ ਨਿੱਜੀ ਸੰਪਰਕਾਂ ਨੂੰ ਸੀਮਤ ਕਰੋ।
ਅਜਿਹੇ ਲੱਛਣ ਦਿਸਣ ਤਾਂ ਡਾਕਟਰੀ ਸਲਾਹ ਲੈਣੀ ਜ਼ਰੂਰੀ : ਜੇਕਰ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਅਤੇ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਮੁਸ਼ਕਲ ਹੈ ਤਾਂ ਡਾਕਟਰ ਦੀ ਸਲਾਹ ਲਓ। ਡਾਕਟਰ ਕੋਲ ਜਾਣ ਵੇਲੇ ਆਪਣੇ ਮੂੰਹ ਅਤੇ ਨੱਕ ਨੂੰ ਢੱਕਣ ਲਈ ਮਾਸਕ ਪਾਓ। ਡਾਕਟਰ ਦੀ ਸਲਾਹ 'ਤੇ ਟੈਸਟ ਕਰਵਾਓ ਅਤੇ ਆਪਣੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ। ਜਨਤਕ ਥਾਵਾਂ 'ਤੇ ਨਾ ਥੁੱਕੋ। ਕਿਸੇ ਵੀ ਕਿਸਮ ਦੀ ਡਾਕਟਰੀ ਸਲਾਹ ਲਈ, ਮੈਡੀਕਲ ਹੈਲਪਲਾਈਨ (Medical Helpline) 104 'ਤੇ ਸੰਪਰਕ ਕਰੋ।
- ਹਰਿਆਣਾ 'ਚ ਸਿਹਤ ਵਿਭਾਗ ਨੇ ਕੋਰੋਨਾ ਦੇ ਨਵੇਂ ਰੂਪਾਂ ਦੀ ਜਾਂਚ ਲਈ ਟੈਸਟਿੰਗ ਵਧਾਈ, ਰੋਜ਼ਾਨਾ 3 ਹਜ਼ਾਰ ਟੈਸਟ ਕਰਨ ਦੇ ਹੁਕਮ, ਮਾਸਕ ਲਾਜ਼ਮੀ ਨਹੀਂ
- ਸਿੰਗਾਪੁਰ ਵਿੱਚ ਆਪਣੇ ਸਿਖਰ 'ਤੇ ਕੋਵਿਡ-19, ਸਿਹਤ ਮੰਤਰੀ ਦਾ ਬਿਆਨ, ਕਿਹਾ- ਮਾਹਿਰ ਹਨ ਚੌਕੰਨੇ
- ਕਸ਼ਮੀਰੀ ਵਿਅਕਤੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਕੱਟ ਆਊਟ ਨੂੰ ਪਾਇਆ ਫਿਰਨ, ਇਸ ਤਰ੍ਹਾਂ ਜਤਾਇਆ ਪਿਆਰ
ਇਸ ਤੋਂ ਇਲਾਵਾ ਗੁਆਢੀ ਸੂਬਾ ਹਰਿਆਣਾ ਵੀ ਕੋਰੋਨਾ ਨੂੰ ਲੈਕੇ ਅਲਰਟ ਉੱਤੇ ਹੈ। ਹਰਿਆਣਾ ਰਾਜ ਸਿਹਤ ਖੋਜ ਕੇਂਦਰ, ਰਾਜ ਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ ਦੇ ਨਿਰਦੇਸ਼ਕ ਅਤੇ ਕੋਵਿਡ ਕੰਸਲਟੈਂਟ ਡਾਇਰੈਕਟਰ ਡਾ: ਜਸਜੀਤ ਕੌਰ ਨੇ ਦੱਸਿਆ ਕਿ ਆਰਟੀ-ਪੀਸੀਆਰ ਟੈਸਟਿੰਗ ਲਈ ਕਿੱਟਾਂ ਲਈ ਨਿਗਮ ਨੂੰ ਗ੍ਰਾਂਟ ਭੇਜੀ ਗਈ ਹੈ। ਕੀ ਕਰਨਾ ਅਤੇ ਨਾ ਕਰਨਾ ਵੀ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਸਾਹ ਦੀ ਸਫਾਈ ਸਬੰਧੀ ਜਾਗਰੂਕ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਖੰਘ ਅਤੇ ਜ਼ੁਕਾਮ ਹੋਣ 'ਤੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ।