ਚੰਡੀਗੜ੍ਹ: ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਨਹੀਂ ਰੱਖਣਾ ਚਾਹੀਦਾ ਹੈ ਅਤੇ ਕਿਸਾਨਾਂ ਦੀ ਗੱਲ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਜਿਹੜੇ ਲੋਕੀਂ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦਾ ਧੰਨਵਾਦ ਅਤੇ ਜਿਹੜੇ ਨਹੀਂ ਖੜ੍ਹੇ ਹਨ ਉਨ੍ਹਾਂ ਨੂੰ ਵੀ ਖੜ੍ਹੇ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਸਾਰਿਆਂ ਨੂੰ ਗੁਲਾਮੀ ਕਰਨੀ ਪਵੇਗੀ। ਇਹ ਕਹਿਣਾ ਸੀ ਪੰਜਾਬੀ ਅਦਾਕਾਰ ਦਰਸ਼ਨ ਔਲਖ ਦਾ। ਜੋ ਚੰਡੀਗੜ੍ਹ ਦੇ ਸੈਕਟਰ 37 ਲਾਅ ਭਵਨ ਵਿੱਚ ਇਕ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸੀ।
" ਜਿੱਤਣਗੇ ਜਾਂ ਮਰਨਗੇ "
ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਪੰਜਾਬੀ ਅਦਾਕਾਰ ਦਰਸ਼ਨ ਔਲਖ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਸਰਕਾਰ ਨੂੰ ਦਿਖ ਨਹੀਂ ਰਿਹਾ ਹੈ ਅਤੇ ਜਿਹੜਾ ਨਾਅਰਾ ਕਿਸਾਨਾਂ ਵੱਲੋਂ ਹੁਣ ਦਿੱਤਾ ਗਿਆ ਹੈ ਕੀ ਜਾਂ ਤਾਂ ਜਿੱਤਣਗੇ ਜਾਂ ਫਿਰ ਮਰਨਗੇ। ਉਹ ਬਿਲਕੁਲ ਸਹੀ ਹੈ। ਕਿਉਂਕਿ ਦੇਸ਼ ਨੂੰ ਰੋਟੀ ਦੇਣ ਵਾਲਾ ਕਿਸਾਨ ਸੜਕਾਂ ਉੱਤੇ ਬੈਠੇ ਅਤੇ ਸਰਕਾਰ ਕੋਈ ਵੀ ਹੱਲ ਨਹੀਂ ਕੱਢ ਰਹੀ ਸਿਰਫ਼ ਬੈਠਕਾਂ ਕਰੀ ਜਾ ਰਹੀ ਹੈ।
ਅੰਬਾਨੀ ਅਤੇ ਅਡਾਨੀ ਦੀ ਹੈ ਫ਼ਿਕਰ
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਬਾਨੀ ਅਤੇ ਅਡਾਨੀ ਫਿਕਰ ਪਰ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਹਨ ਦਿੱਲੀ ਦੀਆਂ ਹੱਦਾਂ ਉੱਤੇ ਉਨ੍ਹਾਂ ਦੇ ਬਾਰੇ ਇੱਕ ਵਾਰੀ ਵੀ ਕੋਈ ਬਿਆਨ ਨਹੀਂ ਦਿੱਤਾ।
ਸਰਕਾਰ ਨੂੰ ਫ਼ਿਲਮ ਦਿਖਾਉਣਗੇ
ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਹੁਣ ਜਿਹੜੀ ਬੈਠਕ ਸਰਕਾਰ ਨਾਲ ਹੋਣ ਵਾਲੀ ਹੈ ਉਸ ਵਿੱਚ ਕੋਈ ਨਤੀਜਾ ਨਿਕਲੇ ਨਹੀਂ ਤਾਂ ਟਰੈਕਟਰ ਰੈਲੀ ਦੇ ਜ਼ਰੀਏ 26 ਜਨਵਰੀ ਨੂੰ ਸਰਕਾਰ ਨੂੰ ਫ਼ਿਲਮ ਵਿੱਚ ਦਿਖਾਈ ਜਾਵੇਗੀ ਕਿ ਕਿਸਾਨਾਂ ਆਪਣੀ ਮੰਗਾਂ ਨੂੰ ਲੈ ਕੇ ਕੱਦੋਂ ਤੱਕ ਅਤੇ ਕਿਵੇਂ ਲੜਾਈ ਕਰ ਸਕਦਾ ਹੈ।