ETV Bharat / state

Mohali cricket tournament: ਸਰਕਾਰੀ ਅਫ਼ਸਰ ਬਣੇ ਕ੍ਰਿਕਟ ਖਿਡਾਰੀ, ਮੁਹਾਲੀ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ 'ਚ ਦਿਸਿਆ ਪੰਜਾਬੀ ਵਿਰਸਾ

author img

By

Published : Mar 13, 2023, 9:14 PM IST

ਮੁਹਾਲੀ ਵਿੱਚ 12 ਮਾਰਚ ਤੋਂ 19 ਮਾਰਚ ਤੱਕ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਕਾਰੀ ਅਫ਼ਸਰਾਂ ਅਤੇ ਮੁਲਾਜ਼ਮਾਂ ਵਿਚਕਾਰ ਹੋ ਰਹੇ ਕ੍ਰਿਕਟ ਟੂਰਨਾਮੈਂਟ ਦਾ ਰਮਸੀ ਉਦਘਾਟਨ ਕਰਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਸਭ ਨੂੰ ਜੋੜਨ ਦਾ ਕੰਮ ਕਰਦੇ ਹਨ।

Government officials turned cricket players in the Mohali cricket tournament
Mohali cricket tournament: ਸਰਕਾਰੀ ਅਫ਼ਸਰ ਬਣੇ ਕ੍ਰਿਕਟ ਖਿਡਾਰੀ, ਮੁਹਾਲੀ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ 'ਚ ਦਿਸਿਆ ਪੰਜਾਬੀ ਵਿਰਸਾ

Mohali cricket tournament: ਸਰਕਾਰੀ ਅਫ਼ਸਰ ਬਣੇ ਕ੍ਰਿਕਟ ਖਿਡਾਰੀ, ਮੁਹਾਲੀ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ 'ਚ ਦਿਸਿਆ ਪੰਜਾਬੀ ਵਿਰਸਾ

ਮੋਹਾਲੀ: ਸੈਕਟਰ 78 ਸਥਿਤ ਖੇਡ ਸਟੇਡੀਅਮ ਵਿੱਚ 12 ਮਾਰਚ ਤੋਂ 19 ਮਾਰਚ ਤੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹਨਾਂ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਸ਼ਿਰਕਤ ਕੀਤੀ। ਦੱਸ ਦਈਏ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਵੱਖ- ਵੱਖ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚਕਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ 39 ਟੀਮਾਂ ਨੇ ਹਿੱਸਾ ਲਿਆ। ਖਾਸ ਗੱਲ ਇਹ ਹੈ ਕਿ ਇਹ ਖਿਡਾਰੀ ਆਪੋ-ਆਪਣੇ ਸੂਬਿਆਂ ਅਤੇ ਕੇਂਦਰੀ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਹਨ। ਇਸ ਦੇ ਨਾਲ ਹੀ ਸੱਭਿਆਚਾਰ ਅਤੇ ਬੀਰ ਰਸ ਦੇ ਕਈ ਰੰਗ ਵੀ ਇਸ ਦੌਰਾਨ ਵੇਖਣ ਨੂੰ ਮਿਲੇ।

ਖੇਡ ਮੰਤਰੀ ਨੇ ਕੀਤਾ ਸੀ ਰਸਮੀ ਉਦਘਾਟਨ : ਖੇਡ ਸਟੇਡੀਅਮ ‘ਚ ਉਦਘਾਟਨੀ ਸਮਾਰੋਹ ਦੌਰਾਨ ਮੀਤ ਹੇਅਰ ਨੇ ਬੱਲੇ ਨਾਲ ਸ਼ਾਟ ਲਗਾ ਕੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ, ਉਨ੍ਹਾਂ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਜਾਣ-ਪਛਾਣ ਵੀ ਕੀਤੀ। ਅੱਜ ਦੇ ਦਿਨ ਵੀ ਖੇਡ ਮੰਤਰੀ ਵੱਲੋਂ ਸ਼ਿਰਕਤ ਕਰਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਗਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਉਨ੍ਹਾਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਬਿਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਪਣੇ ਬਚਪਨ ਤੋਂ ਕ੍ਰਿਕਟ ਖੇਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਅੱਜ ਵੀ ਸਮਾਂ ਮਿਲਣ ਉੱਤੇ ਕ੍ਰਿਕਟ ਖੇਡਦੇ ਹਨ। ਇਸ ਦੌਰਾਨ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਬਹੁਤ ਜਲਦ ਨਵੀਂ ਖੇਡ ਨੀਤੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿਰਫ਼ ਮੈਡਲ ਲੈਕੇ ਆਉਣ ਵਾਲੇ ਖਿਡਾਰੀਆਂ ਨੂੰ ਹੀ ਸਨਮਾਨਿਤ ਨਹੀਂ ਕਰੇਗੀ ਸਗੋਂ ਖਿਡਾਰੀਆਂ ਨੂੰ ਤਿਆਰੀ ਲਈ ਵੀ ਫੰਡ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਏਸ਼ੀਆਈ ਖੇਡਾਂ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਅਕਾਸ਼ਦੀਪ ਨੂੰ 5 ਲੱਖ ਰੁਪਏ ਖੇਡ ਦੀ ਤਿਆਰੀ ਲਈ ਦਿੱਤੇ ਹਨ।

ਪੰਜਾਬੀ ਸੱਭਿਆਚਾਰ ਦੀ ਝਲਕ: ਇਸ ਤੋਂ ਪਹਿਲਾਂ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਨੇ ਮੁੱਖ ਮਹਿਮਾਨ ਅਤੇ ਸਾਰੀਆਂ ਟੀਮਾਂ ਨੂੰ ਜੀ ਆਇਆ ਆਖਦਿਆਂ ਟੂਰਨਾਮੈਂਟ ਬਾਰੇ ਦੱਸਿਆ। ਇਸ ਮੌਕੇ ਮੁਹਾਲੀ ਗੱਤਕਾ ਐਸੋਸੀਏਸ਼ਨ ਵੱਲੋਂ ਦਿਖਾਏ ਮਾਰਸ਼ਲ ਆਰਟ ਗੱਤਕਾ ਦੇ ਜੌਹਰ ਅਤੇ ਜੁਗਨੀ ਭੰਗੜਾ ਅਕੈਡਮੀ ਦੇ ਲੋਕ ਨਾਚ ਭੰਗੜਾ ਤੋਂ ਦੂਜੇ ਸੂਬਿਆਂ ਤੋਂ ਆਏ ਖਿਡਾਰੀ ਬਹੁਤ ਪ੍ਰਭਾਵਿਤ ਹੋਏ। ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੀ। ਪੰਜਾਬੀ ਲੋਕ ਨਾਚ ਭੰਗੜੇ ‘ਚ ਗੱਭਰੂਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਜਿਹਨਾਂ ਨੂੰ ਵੇਖ ਵੇਖ ਦਰਸ਼ਕ ਵੀ ਝੂਮਣ ਉੱਤੇ ਮਜਬੂਰ ਹੋ ਗਏ। ਢੋਲ ਦੀ ਥਾਪ ‘ਤੇ ਭੰਗੜਾ ਪਾਉਂਦੇ ਪੰਜਾਬੀ ਗੱਭਰੂਆਂ ਨੇ ਸਭ ਦਾ ਮਨ ਮੋਹ ਲਿਆ। ਇਸ ਟੂਰਨਾਮੈਂਟ ਵਿੱਚ ਜਿੱਥੇ ਸੱਭਿਆਚਾਰ ਦੀ ਝਲਕ ਪਈ ਉੱਥੇ ਹੀ ਗੁਰੁ ਦੀਆਂ ਲਾਡਲੀਆਂ ਫੌਜਾਂ ਵੱਲੋਂ ਬੀਰ ਰਸ ਵਿੱਚ ਗਤਕੇ ਦੇ ਜੌਹਰ ਵਿਖਾਏ ਗਏ। ਜਿਸ ਵਿਚ ਆਤਮ ਰੱਖਿਆ ਲਈ ਕਈ ਤਕਨੀਕਾਂ ਦਾ ਗਿਆਨ ਦਿੱਤਾ ਗਿਆ।

ਇਹ ਵੀ ਪੜ੍ਹੋ: Punjab Police Band: ਹੁਣ ਵਿਆਹਾਂ 'ਚ ਪੰਜਾਬ ਪੁਲਿਸ ਖੜਕਾਵੇਗੀ ਢੋਲ ਵਾਜੇ, ਪੜ੍ਹੋ ਕਿਵੇਂ ਹੋਵੇਗੀ ਬੈਂਡ ਪਾਰਟੀ ਦੀ ਬੁਕਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.