ਚੰਡੀਗੜ੍ਹ ਡੈਸਕ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਇੰਡ ਗੋਲਡੀ ਬਰਾੜ ਵੱਲੋਂ ਸਿੱਧੂ ਦੇ ਕਤਲ ਨੂੰ ਕਬੂਲਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਵਿੱਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਸੋਮਵਾਰ ਨੂੰ ਗਾਇਕ ਸਿੱਧੂਮੂਸੇ ਵਾਲਾ ਨੂੰ ਮਾਰਨ ਦੀ ਗੱਲ ਮੰਨੀ ਗਈ ਹੈ। ਇਸ ਤੋਂ ਇਲਾਵਾ ਉਸਨੇ ਇਸ ਅਪਰਾਧ ਪਿੱਛੇ ਆਪਣੇ ਮਕਸਦ ਦਾ ਵੀ ਖੁਲਾਸਾ ਕੀਤਾ ਹੈ। ਦਰਅਸਲ 28 ਸਾਲ ਦੇ ਪੰਜਾਬੀ ਗਾਇਕ ਅਤੇ ਕਾਂਗਰਸ ਪਾਰਟੀ ਦੇ ਆਗੂ ਦਾ ਪਿਛਲੇ ਸਾਲ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਇਸ ਲਈ ਮਾਰਿਆ ਮੂਸੇਵਾਲਾ : ਹਾਲਾਂਕਿ ਇਹ ਨਹੀਂ ਪਤਾ ਕਿ ਗੋਲਡੀ ਬਰਾੜ ਅਸਲ ਵਿੱਚ ਕਿੱਥੇ ਰਹਿੰਦਾ ਹੈ, ਪਰ ਗੋਲਡੀ ਬਰਾੜ ਕੈਨੇਡਾ ਵਿੱਚ ਹੀ ਲੁਕਿਆ ਦੱਸਿਆ ਜਾਂਦਾ ਹੈ। ਉਸਦਾ ਕਹਿਣਾ ਹੈ ਕਿ ਉਸਨੇ ਨਿੱਜੀ ਕਾਰਣਾਂ ਕਰਕੇ ਮੂਸੇਵਾਲਾ ਦੀ ਹੱਤਿਆ ਕੀਤੀ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੀ ਉਸਦੀ ਹਿੱਟ ਲਿਸਟ ਵਿੱਚ ਅਗਲੇ ਨੰਬਰ 'ਤੇ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਇਸੇ ਸਾਲ ਮਈ ਮਹੀਨੇ ਵਿੱਚ ਬਰਾੜ ਨੂੰ ਦੇਸ਼ ਦੇ ਸਿਖਰਲੇ 25 ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਜੋੜਿਆ ਸੀ। ਬਰਾੜ ਨੇ ਕਿਹਾ ਹੈ ਕਿ ਹਾਂ ਮੈਂ ਸਿੱਧੂਮੂਸੇ ਵਾਲਾ ਨੂੰ ਮਾਰਿਆ ਸੀ। ਸਿੱਧੂ ਦੇ ਕਤਲ ਪਿੱਛੇ ਨਿੱਜੀ ਕਾਰਨ। ਇਹ ਇੱਕ ਗਰੁੱਪ ਵਿੱਚ ਕੀਤਾ ਜਾਣ ਵਾਲਾ ਕੰਮ ਸੀ। ਇਕ ਮੀਡੀਆ ਰਿਪੋਰਟ ਵਿੱਚ ਇਸਦਾ ਜਿਕਰ ਕੀਤਾ ਗਿਆ ਹੈ। ਇਸ ਵਿੱਚ ਬਰਾੜ ਨੇ ਕਿਹਾ ਕਿ ਸਿੱਧੂ ਨੇ ਬੇਲੋੜੀ ਤਾਕਤ ਦਾ ਆਨੰਦ ਲਿਆ ਹੈ ਅਤੇ ਇਸੇ ਦਾ ਉਸਨੂੰ ਸਬਕ ਸਿਖਾਇਆ ਗਿਆ ਹੈ।
ਦੁਸ਼ਮਣਾਂ ਉੱਤੇ ਕਰਾਂਗੇ ਕਾਰਵਾਈ : ਦਰਅਸਲ ਬਰਾੜ ਅਤੇ ਉਸ ਦੇ ਸਾਥੀਆਂ ਲਾਰੈਂਸ ਬਿਸ਼ਨੋਈ ਅਤੇ ਰੋਹਿਤ 'ਤੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਲਈ ਧਾਰਾ 506 (2), 120 (ਬੀ) ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸਨੇ ਇਹ ਵੀ ਕਿਹਾ ਹੈ ਕਿ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ ਅਤੇ ਇਹ ਸਿਰਫ ਸਲਮਾਨ ਖਾਨ ਬਾਰੇ ਨਹੀਂ ਹੈ। ਜਦੋਂ ਤੱਕ ਅਸੀਂ ਜਿਉਂਦੇ ਹਾਂ ਅਸੀਂ ਆਪਣੇ ਸਾਰੇ ਦੁਸ਼ਮਣਾਂ ਦੇ ਖਿਲਾਫ ਕਾਰਵਾਈਆਂ ਕਰਾਂਗਾ। ਇਹ ਵੀ ਯਾਦ ਰਹੇ ਕਿ ਲੰਘੇ ਦਿਨੀਂ ਦਿੱਲੀ ਪੁਲਿਸ ਨੇ ਗੋਲਡੀ ਬਰਾੜ ਵੱਲੋਂ ਗਾਇਕ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਉਸ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।
- ਐਸ.ਜੀ.ਪੀ.ਸੀ ਦੇ ਇਜ਼ਲਾਸ 'ਤੇ 'ਆਮ ਆਦਮੀ ਪਾਰਟੀ' ਨੇ ਕੀਤੀ ਪ੍ਰੈੱਸ ਕਾਨਫਰੰਸ, ਕਿਹਾ- ਇੱਕ ਪਰਿਵਾਰ ਦੇੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ
- ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਇਜਲਾਸ 'ਚ ਲਏ ਫੈਸਲੇ ਤਾਂ ਮਾਨ ਨੇ ਵੀ ਕੀਤਾ ਟਵੀਟ, ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ...
- ਮੀਂਹ ਤੋਂ ਬਾਅਦ ਸਿਟੀ ਬਿਊਟੀਫੁਲ ਚੰਡੀਗੜ੍ਹ ਹੋਇਆ ਜਲਥਲ, ਇੰਡਸਟਰੀਅਲ ਏਰੀਆ ਫੇਜ਼ ਇਕ 'ਚ ਭਰਿਆ ਪਾਣੀ
ਮੁਲਜਮ ਜੋਗਾ ਅਦਾਲਤ ਵਿੱਚ ਪੇਸ਼ : ਦੂਜੇ ਪਾਸੇ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਜੋਗਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਜੋਗਾ ਨੂੰ ਮਾਨਸਾ ਪੁਲਿਸ ਨੇ ਭੌਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲਿਆਂਗਾ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਦਰਅਸਲ ਦੋਸ਼ੀ ਜੋਗਾ ਨੇ ਉਕਲਾਨਾ ਇਲਾਕੇ 'ਚ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦਿੱਤੀ ਅਤੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਜੋਗਿੰਦਰ ਸਿੰਘ ਜੋਗਾ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿੱਚ ਬੰਦ ਸੀ।