ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਸੀਐੱਮ ਚੰਨੀ ਵਿਚਾਲੇ ਵਿਵਾਦ ਲਗਾਤਾਰ ਗਰਮਾਇਆ ਹੋਇਆ ਹੈ। ਕ੍ਰਿਕਟਰ ਜਸਇੰਦਰ ਸਿੰਘ ਨੂੰ ਨੌਕਰੀ ਦੇਣ ਬਦਲੇ 2 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਮੌਜੂਦਾ ਮੁੱਖ ਮੰਤਰੀ ਨੇ ਸਾਬਕਾ ਸੀਐੱਮ ਚੰਨੀ ਉੱਤੇ ਲਾਏ ਸਨ। ਮਾਮਲੇ ਉੱਤੇ ਸਫ਼ਾਈ ਦਿੰਦਿਆਂ ਸਾਬਕਾ ਸੀਐੱਮ ਚੰਨੀ ਨੇ ਆਪਣੇ ਭਾਣਜੇ ਨੂੰ ਵੀ ਨਾਲ ਬਿਠਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੋ ਵੀ ਇਲਜ਼ਾਮ ਲਾਏ ਨੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਰਫ਼ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਇਹ ਸਾਰਾ ਡਰਾਮਾ ਰਚ ਰਹੇ ਹਨ।
ਨੌਕਰੀ ਦੇਣ ਬਦਲੇ ਬਦਨਾਮੀ ਦੀ ਸ਼ਰਤ: ਚਰਨਜੀਤ ਚੰਨੀ ਨੇ ਕਿਹਾ ਕਿ ਉਹ ਇਲਜ਼ਾਮ ਲਗਾਉਣ ਵਾਲੇ ਕ੍ਰਿਕਟਰ ਦੇ ਸੰਪਰਕ ਵਿੱਚ ਭਾਵੇਂ ਆਏ ਹੋਣ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਭਤੀਜੇ ਜਾਂ ਭਾਣਜੇ ਨੂੰ ਨੌਕਰੀ ਬਦਲੇ ਕਿਸੇ ਤੋਂ ਵੀ ਰਿਸ਼ਵਤ ਮੰਗਣ ਲਈ ਨਹੀਂ ਕਿਹਾ। ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਇਲਜ਼ਾਮ ਲਗਾਉਣ ਵਾਲੇ ਕ੍ਰਿਕਟਰ ਨੂੰ ਨੌਕਰੀ ਦੇਣ ਦੀ ਸ਼ਰਤ ਉੱਤੇ ਇਹ ਸਾਰੀ ਕਾਰਵਾਈ ਕਰਨ ਲਈ ਕਿਹਾ ਹੋਵੇਗਾ। ਚੰਨੀ ਨੇ ਆਪਣੀਆਂ ਪਹਿਲੀਆਂ ਕਹੀਆਂ ਗੱਲਾਂ ਨੂੰ ਦੋਹਰਾਇਆ ਕਿ ਮੈਂ ਗੁਰੂ ਘਰ ਜਾ ਕੇ ਅਰਦਾਸ ਕੀਤੀ ਹੈ ਕਿ ਜੇਕਰ ਮੈਂ ਗਲਤ ਹਾਂ ਤਾਂ ਸਜ਼ਾ ਦਿੱਤੀ ਜਾਵੇ। ਚੰਨੀ ਨੇ ਕਿਹਾ ਸੀ ਕਿ ਮੈਂ ਹਜ਼ਾਰਾਂ ਨੌਕਰੀਆਂ ਦਿੱਤੀਆਂ। ਜੇਕਰ ਨੌਕਰੀਆਂ ਦੇਣ ਵਿੱਚ ਭ੍ਰਿਸ਼ਟਾਚਾਰ ਹੈ ਤਾਂ ਉਨ੍ਹਾਂ ਲੋਕਾਂ ਤੋਂ ਪੁੱਛੋ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।
ਸੀਐੱਮ ਮਾਨ ਦਾ ਇਲਜ਼ਾਮ: ਸੀਐੱਮ ਮਾਨ ਨੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਸੂਬੇ ਦੀ ਵਾਗਡੋਰ ਸਾਬਕਾ ਸੀਐੱਮ ਚਰਨਜੀਤ ਚੰਨੀ ਦੇ ਹੱਥ ਆਉਣ ਤੋਂ ਬਾਅਦ ਕ੍ਰਿਕਟਰ ਜਸਇੰਦਰ ਸਿੰਘ ਚਰਨਜੀਤ ਚੰਨੀ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਸ ਸਮੇਂ ਚੰਨੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਸਾਰਾ ਕੇਸ ਪੜ੍ਹ ਕੇ ਤਤਕਾਲੀ ਸੀਐੱਮ ਚੰਨੀ ਨੂੰ ਸੁਣਾਇਆ। ਤਤਕਾਲੀ ਮੁੱਖ ਮੰਤਰੀ ਚੰਨੀ ਨੇ ਕੇਸ ਸੁਣਨ ਮਗਰੋਂ ਕਿਹਾ ਕਿ ਤੁਹਾਡਾ ਕੰਮ ਬਣ ਜਾਵੇਗਾ ਜਾਕੇ ਮੇਰੇ ਭਤੀਜੇ ਨੂੰ ਮਿਲ ਲਓ। ਉਨ੍ਹਾਂ ਕਿਹਾ ਕਿ ਚੰਨੀ ਦੇ ਭਤੀਜੇ ਨੂੰ ਉਹ ਪੰਜਾਬ ਭਵਨ ਦੇ ਬਾਹਰ ਕਾਰ ਵਿੱਚ ਮਿਲੇ ਅਤੇ ਚੰਨੀ ਦੇ ਭਤੀਜੇ ਨੇ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਿਆਂ ਕਰਦਿਆਂ 2 ਉਂਗਲਾਂ ਦਾ ਇਸ਼ਾਰਾ ਕੀਤਾ। ਕ੍ਰਿਕਟਰ ਨੇ ਸਮਝਿਆ ਕਿ ਉਨ੍ਹਾਂ ਤੋਂ 2 ਲੱਖ ਰੁਪਏ ਦੀ ਰਿਸ਼ਵਤ ਨੌਕਰੀ ਬਦਲੇ ਮੰਗੀ ਗਈ ਹੈ।
- ਸਾਬਕਾ ਸੀਐੱਮ ਚੰਨੀ ਦੇ ਕਥਿਤ ਰਿਸ਼ਵਤ ਕਾਂਡ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਕਿਆ ਪਰਦਾ, ਅਲਟੀਮੇਟਮ ਪੂਰਾ ਹੋਣ 'ਤੇ ਪੇਸ਼ ਕੀਤੇ ਸਬੂਤ
- Punjab Cabinet Reshuffle: ਮੰਤਰੀ ਮੰਡਲ ਦੇ ਫੇਰਬਦਲ ਵਿੱਚ ਜਾਣੋ ਕਿਨ੍ਹਾਂ ਦਾ ਖੁੱਸਿਆ ਵਿਭਾਗ ਤੇ ਕਿਨ੍ਹਾਂ ਦਾ ਵਧਿਆ ਕੱਦ
- ਮੁੱਖ ਮੰਤਰੀ ਮਾਨ ਦੀ ਵਿਦਿਆਰਥੀਆਂ ਨਾਲ ਵਰਚੁਅਲ ਮੁਲਾਕਾਤ, ਬੋਲੇ-ਵਿਦਿਆਰਥੀਆਂ ਦਾ ਸੁਨਿਹਰੀ ਭਵਿੱਖ ਬਣਾਉਣਗੇ ‘ਸਕੂਲ ਆਫ਼ ਐਮੀਨੈਂਸ’
ਇਸ ਤੋਂ ਕੁੱਝ ਦਿਨ ਬਾਅਦ ਉਹ ਪੰਜਾਬ ਭਵਨ ਦੇ ਬਾਹਰ 2 ਲੱਖ ਰੁਪਏ ਲੈਕੇ ਪਹੁੰਚੇ ਪਰ ਇਸ ਮੌਕੇ ਚੰਨੀ ਨੂੰ ਜਦੋਂ ਪਤਾ ਲੱਗਿਆ ਕਿ ਰਕਮ ਦੋ ਕਰੋੜ ਨਹੀਂ ਸਗੋਂ 2 ਲੱਖ ਰੁਪਏ ਹੈ ਤਾਂ ਉਹ ਭੜਕ ਗਏ ਅਤੇ ਜਸਇੰਦਰ ਨੂੰ ਬੋਲੇ ਕਿ ਤੁੰ ਕਿਹੜਾ ਗੋਲਡ ਮੈਡਲ ਲੈ ਕਿ ਆਇਆ ਹੈ ਜੋ ਕੱਖਾਂ ਬਦਲੇ ਨੌਕਰੀ ਭਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਸਾਰੀ ਗੱਲਬਾਤ ਹੋਈ ਤਾਂ ਉਸ ਸਮੇਂ ਤਤਕਾਲੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੌਕੇ ਉੱਤੇ ਮੌਜੂਦ ਸਨ। ਸੀਐੱਮ ਮਾਨ ਨੇ ਕਿਹਾ ਕਿ ਗਰੀਬਾਂ ਦਾ ਮੁੱਖ ਮੰਤਰੀ ਲੋਕਾਂ ਤੋਂ ਕਰੋੜ ਰੁਪਏ ਨੌਕਰੀ ਦੇਣ ਬਦਲੇ ਮੰਗਦਾ ਸੀ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਕੁੱਝ ਵੀ ਕੀਤਾ ਹੋਵੇ ਪਰ ਉਹ ਜਸਇੰਦਰ ਦੀ ਯੋਗਤਾ ਦੇ ਅਧਾਰ ਉੱਤੇ ਉਸ ਨੂੰ ਨੌਕਰੀ ਦੇਣਗੇ।