ETV Bharat / state

ਪੰਜਾਬੀ ਗਾਇਕ ਸਤਵਿੰਦਰ ਬੁੱਗਾ 'ਤੇ FIR ਹੋਈ ਦਰਜ, ਜਾਣੋਂ ਕੀ ਹੈ ਸਾਰਾ ਮਾਮਲਾ - ਗਾਇਕ ਸਤਵਿੰਦਰ ਬੁੱਗਾ ਖਿਲਾਫ਼ FIR

FIR Against Singer Satwinder Bugga: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ਼ ਫਤਹਿਗੜ੍ਹ ਸਾਹਿਬ ਥਾਣੇ 'ਚ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ। ਦਰਅਸਲ ਭਰਾ ਨਾਲ ਜ਼ਮੀਨੀ ਵਿਵਾਦ ਦੇ ਚੱਲਦੇ ਧੱਕਾ ਲੱਗਣ ਕਾਰਨ ਬੁੱਗਾ ਦੀ ਭਰਜਾਈ ਦੀ ਮੌਤ ਹੋ ਗਈ ਸੀ, ਜਿਸ ਦੇ ਚੱਲਦਿਆਂ ਭਰਾ ਨੇ ਇਹ ਮਾਮਲਾ ਦਰਜ ਕਰਵਾਇਆ ਹੈ।

Satwinder Bugga FIR In Fatehgarh Sahib
Satwinder Bugga FIR In Fatehgarh Sahib
author img

By ETV Bharat Punjabi Team

Published : Jan 13, 2024, 10:24 PM IST

ਚੰਡੀਗੜ੍ਹ: ਆਪਣੇ ਭਰਾ ਨਾਲ ਜ਼ਮੀਨੀ ਵਿਵਾਦ ਦੇ ਚੱਲਦੇ ਗਾਇਕ ਸਤਵਿੰਦਰ ਬੁੱਗਾ ਸੁਰਖੀਆਂ 'ਚ ਹਨ। ਹੁਣ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ ਫਤਿਹਗੜ੍ਹ ਸਾਹਿਬ 'ਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ 23 ਦਸੰਬਰ 2023 ਨੂੰ ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਲੜਾਈ 'ਚ ਉਸ ਦੀ ਭਰਜਾਈ ਦੀ ਮੌਤ ਹੋ ਗਈ ਸੀ। ਐਫਆਈਆਰ ਵਿੱਚ ਬੁੱਗਾ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਂ ਵੀ ਦਰਜ ਹੈ।

ਭਰਾ ਨਾਲ ਚੱਲਦਾ ਸੀ ਜ਼ਮੀਨੀ ਵਿਵਾਦ: ਕਾਬਿਲੇਗੌਰ ਹੈ ਕਿ ਭਰਾ ਦਵਿੰਦਰ ਸਿੰਘ ਭੋਲਾ ਨੇ ਦੋਸ਼ ਲਾਇਆ ਸੀ ਕਿ ਲੜਾਈ ਦੌਰਾਨ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਅਮਰਜੀਤ ਕੌਰ ਨਾਲ ਧੱਕਾ-ਮੁੱਕੀ ਕੀਤੀ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਲਗਾਤਾਰ ਵਿਗੜਦੀ ਚਲੀ ਗਈ। ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਗਈ। ਅਮਰਜੀਤ ਦੀ ਮੌਤ ਤੋਂ ਬਾਅਦ ਪਤੀ ਦਵਿੰਦਰ ਸਿੰਘ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਸਤਵਿੰਦਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ।

ਹਾਈਕੋਰਟ ਨੇ ਦਿੱਤਾ ਸੀ ਦਖ਼ਲ: ਦਵਿੰਦਰ ਸਿੰਘ ਭੋਲਾ ਨੇ ਪੁਲਿਸ ’ਤੇ ਵੀ ਗੰਭੀਰ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਦਵਿੰਦਰ ਸਿੰਘ ਨੇ ਹਾਈਕੋਰਟ ਦਾ ਸਹਾਰਾ ਲਿਆ ਸੀ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 6 ਜਨਵਰੀ 2024 ਨੂੰ ਡਾਕਟਰਾਂ ਦੇ ਬੋਰਡ ਵੱਲੋਂ ਅਮਰਜੀਤ ਕੌਰ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਅਮਰਜੀਤ ਕੌਰ ਦੀ ਮੌਤ ਸਿਰ ਵਿੱਚ ਸੱਟ ਲੱਗਣ ਕਾਰਨ ਹੋਈ ਹੈ।

ਇਹ ਲੱਗੀਆਂ ਹਨ ਧਾਰਾਵਾਂ: ਪੰਜਾਬ ਗਾਇਕ ਸਤਵਿੰਦਰ ਬੁੱਗਾ ਖਿਲਾਫ਼ ਫਤਹਿਗੜ੍ਹ ਸਾਹਿਬ ਪੁਲਿਸ ਨੇ ਆਈਪੀਸੀ ਦੀ ਧਾਰਾ 304 (ਗੈਰ ਇਰਾਦਾ ਕਤਲ), 323 (ਕੁੱਟਮਾਰ), 341 (ਰਸਤੇ 'ਚ ਘੇਰਣ), 506 (ਅਪਰਾਧਿਕ ਧਮਕੀ) ਅਤੇ 34 ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਧਾਰਾ 304 ਗੈਰ-ਜ਼ਮਾਨਤੀ ਧਾਰਾ ਹੈ।

ਬੁੱਗਾ ਤੇ ਸਾਥੀਆਂ ਨੇ ਕੀਤੀ ਸੀ ਦਵਿੰਦਰ ਦੀ ਕੁੱਟਮਾਰ: ਪਿੰਡ ਮੁਕਾਰੋਪੁਰ ਦੇ ਵਸਨੀਕ ਦਵਿੰਦਰ ਸਿੰਘ ਭੋਲਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਆਪਣੇ ਭਰਾ ਸਤਵਿੰਦਰ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ। 23 ਦਸੰਬਰ ਨੂੰ ਉਹ ਆਪਣੇ ਖੇਤਾਂ ਵਿੱਚ ਗਿਆ। ਸਤਵਿੰਦਰ ਆਪਣੇ ਸਾਥੀਆਂ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਸਮੇਤ ਉਥੇ ਪਹਿਲਾਂ ਹੀ ਮੌਜੂਦ ਸੀ। ਤਿੰਨਾਂ ਨੇ ਉਸ ਨੂੰ ਘੇਰ ਲਿਆ। ਜਦੋਂ ਉਹ ਵੀਡੀਓ ਬਣਾਉਣ ਲੱਗਾ ਤਾਂ ਉਨ੍ਹਾਂ ਉਸ ਦਾ ਮੋਬਾਈਲ ਖੋਹ ਲਿਆ। ਤਿੰਨਾਂ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਿਆ।

ਜਾਨੋਂ ਮਾਰਨ ਦੀ ਕੀਤੀ ਸੀ ਕੋਸ਼ਿਸ਼: ਇਸ ਦੇ ਨਾਲ ਹੀ ਦਵਿੰਦਰ ਨੇ ਦੱਸਿਆ ਕਿ ਬੁੱਗਾ ਨੇ ਉਸ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦਾ ਸਾਹ ਰੁਕਣ ਲੱਗਾ ਤਾਂ ਤਿੰਨੋਂ ਉਸ ਨੂੰ ਛੱਡ ਕੇ ਮੋਟਰ 'ਤੇ ਚਲੇ ਗਏ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਾਰ ਤੱਕ ਪਹੁੰਚਿਆ। ਜਿਸ ਤੋਂ ਬਾਅਦ ਸਤਵਿੰਦਰ ਤੇ ਹਰਵਿੰਦਰ ਉਥੇ ਆਏ, ਜਿੰਨ੍ਹਾਂ ਨੇ ਗੱਡੀ ਦੀ ਖਿੜਕੀ ਫੜ ਕੇ ਉਸ ਦੀ ਚਾਬੀ ਕੱਢ ਲਈ। ਇਸ ਦੌਰਾਨ ਉਸ ਦੇ ਨੌਕਰ ਸੁਸ਼ੀਲ ਨੇ ਘਰ ਜਾ ਕੇ ਉਸਦੀ ਪਤਨੀ ਅਮਰਜੀਤ ਕੌਰ ਨੂੰ ਘਟਨਾ ਦੀ ਸੂਚਨਾ ਦਿੱਤੀ।

ਬਚਾਅ ਲਈ ਆਈ ਮ੍ਰਿਤਕਾ ਨੂੰ ਮਾਰਿਆ ਸੀ ਧੱਕਾ: ਦਵਿੰਦਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਸ ਦੀ ਪਤਨੀ ਖੇਤਾਂ 'ਚ ਪਹੁੰਚ ਗਈ। ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਅਮਰਜੀਤ ਦੀ ਬਾਂਹ ਫੜ ਕੇ ਉਸ ਨੂੰ ਧੱਕਾ ਦਿੱਤਾ। ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਈ। ਉਨ੍ਹਾਂ ਦੱਸਿਆ ਕਿ ਪਤਨੀ ਅਮਰਜੀਤ ਕੌਰ ਦੇ ਸਿਰ 'ਤੇ ਸੱਟ ਲੱਗੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਜਦੋਂ ਉਸ ਨੇ ਹੱਥ-ਪੈਰ ਰਗੜੇ ਤਾਂ ਉਸ ਨੂੰ ਕੁਝ ਹੋਸ਼ ਆ ਗਿਆ। ਜਿਸ ਤੋਂ ਬਾਅਦ ਪੁਲਿਸ ਆ ਗਈ। ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਸਿਹਤ ਫਿਰ ਵਿਗੜ ਗਈ, ਜਿਸ ਕਾਰਨ ਉਸ ਨੂੰ ਪਹਿਲਾਂ ਉਹ ਖੇੜਾ ਸਿਵਲ ਹਸਪਤਾਲ ਲੈ ਗਿਆ। ਉਥੋਂ ਉਸ ਨੂੰ ਫਤਿਹਗੜ੍ਹ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉੱਥੇ ਵੀ ਉਸ ਦੀ ਪਤਨੀ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫ਼ਰ ਕੀਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਗਾਇਕ ਬੁੱਗਾ ਦੀ ਭਰਜਾਈ ਦਾ ਹੋਇਆ ਪੋਸਟਮਾਰਟਮ, ਹਾਈਕੋਰਟ ਦੇ ਹੁਕਮਾਂ ਮੁਤਾਬਿਕ ਡਾਕਟਰਾਂ ਦੇ ਪੈਨਲ ਕੀਤਾ ਪੋਸਟਮਾਰਟਮ

Satwinder Bugga Property Dispute Update: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਉੱਤੇ ਆਪਣੀ ਭਰਜਾਈ ਦਾ ਕਤਲ ਕਰਨ ਦੇ ਲੱਗੇ ਇਲਜ਼ਾਮ

ਪੰਜਾਬੀ ਗਾਇਕ ਸਤਵਿੰਦਰ ਬੁੱਗਾ ’ਤੇ ਭਰਾ ਨੇ ਲਾਏ ਜਾਇਦਾਦ ’ਤੇ ਕਬਜਾ ਕਰਨ ਦੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.